ਗੂਗਲ ਸਟ੍ਰੀਟ ਵਿਊ ਕੈਮਰੇ ''ਤੇ ਦਿਖੀ ਨਗਨ ਜੋੜੇ ਦੀ ਤਸਵੀਰ

10/05/2019 8:17:06 PM

ਤਾਈਪੇ (ਏਜੰਸੀ)- ਤਾਈਵਾਨ ਦੀ ਪਹਾੜੀ ਰੇਂਜ ਵਿਚਾਲੇ ਸੁਨਸਾਨ ਸੜਕ 'ਤੇ ਇਕ ਜੋੜਾ ਸੈਕਸ ਕਰ ਰਿਹਾ ਸੀ। ਜੋੜੇ ਨੇ ਸ਼ਾਇਦ ਇਹੀ ਸੋਚਿਆ ਹੋਵੇਗਾ ਕਿ ਇਹ ਪ੍ਰਾਈਵੇਟ ਪਲ ਉਨ੍ਹਾਂ ਵਿਚਾਲੇ ਸੀਕ੍ਰੇਟ ਰਹਿਣਗੇ, ਪਰ ਉਸ ਦੌਰਾਨ ਦੀ ਇਕ ਤਸਵੀਰ ਅਜਿਹੀ ਵਾਇਰਲ ਹੋਈ ਕਿ ਗੂਗਲ ਨੂੰ ਉਸ ਨੂੰ ਹਟਾਉਣਾ ਪਿਆ। ਦਰਅਸਲ ਤਾਈਵਾਨ ਵਿਚ ਗੂਗਲ ਸਟ੍ਰੀਟ ਵਿਊ ਕੈਮਰੇ ਤੋਂ ਸੜਕ ਕੰਢੇ ਇਕ ਨਿਊਡ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਗਿਆ। ਸਟ੍ਰੀਟ ਵਿਊ ਕੈਮਰੇ ਰਾਹੀਂ ਖਿੱਚੀਆਂ ਗਈਆਂ ਤਸਵੀਰਾਂ ਵਿਚ ਪਾਇਆ ਗਿਆ ਕਿ ਇਕ ਵਿਅਕਤੀ ਅਤੇ ਮਹਿਲਾ ਸੜਕ ਕੰਢੇ ਆਪਣੀ ਕਾਰ ਦੇ ਬੋਨਟ 'ਤੇ ਸੈਕਸ ਕਰ ਰਹੇ ਸਨ। ਤਸਵੀਰ ਵਿਚ ਦੋਹਾਂ ਨੂੰ ਪੂਰੀ ਤਰ੍ਹਾਂ ਨਿਊਡ ਦੇਖਿਆ ਗਿਆ।
ਇਸ ਤਸਵੀਰ 'ਤੇ ਵਿਵਾਦ ਇਸ ਲਈ ਵੀ ਹੋਇਆ ਕਿਉਂਕਿ 2018 ਵਿਚ ਗੂਗਲ ਨੇ ਨਿਊਡਿਟੀ 'ਤੇ ਨਕੇਲ ਕੱਸਣ ਦਾ ਦਾਅਵਾ ਕਰਦੇ ਹੋਏ ਆਪਣੇ ਸਿਸਟਮ ਵਿਚ ਬਦਲਾਅ ਕਰਨ ਦੀ ਗੱਲ ਕੀਤੀ ਸੀ। ਦਰਅਸਲ ਸਟ੍ਰੀਟ ਵਿਊ 'ਤੇ ਸਾਹਮਣੇ ਤੋਂ ਦੇਖਣ 'ਤੇ ਇਕ ਗੱਡੀ ਖੜੀ ਨਜ਼ਰ ਆਉਂਦੀ ਹੈ, ਪਰ ਜਦੋਂ ਉਸ ਦਾ 360 ਡਿਗਰੀ ਫੀਚਰ ਯੂਜ਼ ਕੀਤਾ ਗਿਆ ਤਾਂ ਬੋਨਟ 'ਤੇ ਜੋੜਾ ਨਜ਼ਰ ਆਇਆ। ਤੁਹਾਨੂੰ ਦੱਸ ਦਈਏ ਕਿ ਦੁਨੀਆ ਵਿਚ ਕਈ ਦੇਸ਼ਾਂ ਵਿਚ ਇਸ ਸਹੂਲਤ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵੈਬਸਾਈਟ ਡੇਲੀ ਮੇਲ ਯੂ.ਕੇ. ਦੀ ਰਿਪੋਰਟ ਮੁਤਾਬਕ ਤਾਈਵਾਨ ਦੀ ਇਸ ਤਸਵੀਰ ਨੂੰ ਸਭ ਤੋਂ ਪਹਿਲਾਂ ਇਕ ਸੋਸ਼ਲ ਮੀਡੀਆ ਯੂਜ਼ਰ ਵਲੋਂ ਦੇਖਿਆ ਗਿਆ ਸੀ। ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਵਾਲੇ ਯੂਜ਼ਰ ਨੇ ਦੱਸਿਆ ਮੈਂ ਇਹ ਦੇਖਣ ਲਈ ਗੂਗਲ 'ਤੇ ਇਕ ਝਾਤ ਮਾਰੀ ਕਿ ਕੀ ਮੈਂ ਕੁਝ ਜਾਨਵਰਾਂ ਨੂੰ ਲੱਭ ਸਕਦਾ ਹਾਂ। ਪਰ ਅਚਾਨਕ ਮੈਨੂੰ ਇਹ ਹੈਰਾਨ ਕਰਨ ਵਾਲਾ ਸੀਨ ਨਜ਼ਰ ਆਇਆ। ਉਨ੍ਹਾਂ ਨੇ ਕਿਹਾ ਕਿ ਗੂਗਲ ਮੈਪ ਹੁਣ ਤੱਕ ਦਾ ਸਭ ਤੋਂ ਵੱਡਾ ਆਵਿਸ਼ਕਾਰ ਹੈ। ਇਹ ਉਪਰ ਵਾਲੇ ਤੋਂ ਵੀ ਵੱਡਾ ਹੈ।
ਗੂਗਲ ਨੇ ਬਾਅਦ ਵਿਚ ਹਟਾਈ ਤਸਵੀਰ
ਘਟਨਾ ਤੋਂ ਸਬੰਧਿਤ ਇਸ ਟਵੀਟ ਨੂੰ ਹਜ਼ਾਰਾਂ ਲੋਕਾਂ ਵਿਚਾਲੇ ਸਾਂਝਾ ਕੀਤਾ ਜਾ ਚੁੱਕਾ ਹੈ। ਜਦੋਂ ਕਿ ਨੀਤੀਆਂ ਦੀ ਉਲੰਘਣਾ ਹੋਣ 'ਤੇ ਇਸ ਤਸਵੀਰ ਨੂੰ ਹਟਾ ਦਿੱਤਾ ਗਿਆ ਹੈ। ਰਿਪੋਰਟ ਵਿਚ ਗੂਗਲ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਅਸ਼ਲੀਲ ਸਮੱਗਰੀ ਪਾਬੰਦੀਸ਼ੁਦਾ ਹੈ ਇਸ ਲਈ ਇਹ ਘਟਨਾ ਨੋਟਿਸ ਵਿਚ ਆਉਂਦੇ ਹੀ ਇਸ ਨੂੰ ਹਟਾ ਦਿੱਤਾ ਗਿਆ।


Sunny Mehra

Content Editor

Related News