ਮਿਆਂਮਾਰ ''ਚ 2021 ''ਚ 16 ਲੱਖ ਲੋਕਾਂ ਨੇ ਗੁਆਈਆਂ ਨੌਕਰੀਆਂ : ਆਈ.ਐੱਲ.ਓ.
Friday, Jan 28, 2022 - 06:52 PM (IST)
ਬੈਂਕਾਕ-ਅੰਤਰਰਾਸ਼ਟਰੀ ਲੇਬਰ ਆਰਗਨਾਈਜੇਸ਼ਨ (ਆਈ.ਐੱਲ.ਓ.) ਦਾ ਕਹਿਣਾ ਹੈ ਕਿ 2021 'ਚ ਮਿਆਂਮਾਰ 'ਚ ਲਗਭਗ 16 ਲੱਖ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ ਜਿਸ 'ਚ ਮਹਿਲਾਵਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ ਕਿਉਂਕਿ ਮਹਾਮਾਰੀ ਅਤੇ ਦੇਸ਼ ਦੀ ਸੱਤਾ 'ਤੇ ਫੌਜੀ ਕੰਟਰੋਲ ਤੋਂ ਬਾਅਦ ਕਾਰਖਾਨਿਆਂ, ਸੈਰ-ਸਪਾਟਾ ਅਤੇ ਨਿਰਮਾਣ ਖੇਤਰ 'ਚ ਕੰਮ ਘੱਟ ਹੋ ਗਿਆ।
ਇਹ ਵੀ ਪੜ੍ਹੋ : ਸਰਹੱਦੀ ਮੁੱਦੇ 'ਤੇ ਭਾਰਤ ਨਾਲ ਗੱਲਬਾਤ ਦਾ ਨਵਾਂ ਦੌਰ 'ਸਕਾਰਾਤਮਕ ਤੇ ਰਚਨਾਤਮਕ' ਰਿਹਾ : ਚੀਨ
ਆਈ.ਐੱਲ.ਓ. ਨੇ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਕਿ ਦੇਸ਼ ਇਕ 'ਬਹੁ-ਆਯਾਮੀ ਮਨੁੱਖੀ ਸੰਕਟ' ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਇਲਾਵਾ ਸਿਆਸੀ ਉਥਲ-ਪੁਥਲ, ਹਿੰਸਾ, ਅਸੁਰੱਖਿਆ ਅਤੇ ਵਿਸਥਾਪਨ ਨੇ ਪ੍ਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ ਹੈ। ਰਿਪੋਰਟ ਮੁਤਾਬਕ, ਜੋ ਨੌਕਰੀਆਂ ਗਈਆਂ ਹਨ, ਇਹ ਰਸਮੀ ਅਤੇ ਗੈਰ-ਰਸਮੀ ਖੇਤਰ ਦੋਵਾਂ 'ਚ ਸਨ ਅਤੇ ਇਹ ਕੁੱਲ ਰੋਜ਼ਗਾਰ ਦਾ ਲਗਭਗ 8 ਫੀਸਦੀ ਹੈ ਕਿਉਂਕਿ ਇਕ ਫਰਵਰੀ ਨੂੰ ਫੌਜ ਵੱਲੋਂ ਦੇਸ਼ ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਬਾਅਦ ਕਈ ਲੋਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
ਮਿਆਂਮਾਰ ਦੀ ਅਰਥਵਿਵਸਥਾ ਪਿਛਲੇ ਸਾਲ ਲਗਭਗ 18 ਫੀਸਦੀ ਸੁੰਗੜ ਗਈ ਹੈ। ਆਈ.ਐੱਲ.ਓ. ਨੇ ਕਿਹਾ ਕਿ ਕਈ ਕਾਮੇ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਜਾਂ ਖੇਤੀਬਾੜੀ ਦੇ ਕੰਮ 'ਚ ਚੱਲੇ ਗਏ ਹਨ ਜਦਕਿ ਕਾਰਖਾਨਿਆਂ ਦੀ ਸਥਿਤੀ ਖਰਾਬ ਹੋ ਗਈ ਹੈ ਕਿਉਂਕਿ ਫੌਜੀ ਪ੍ਰਸ਼ਾਸਨ ਨੇ ਕਿਰਤ ਖੇਤਰ 'ਚ ਸਖ਼ਤੀ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਿਆਂਮਾਰ 'ਚ ਲਗਭਗ ਅੱਧੇ ਬਾਲਗ ਖੇਤੀਬਾੜੀ ਨਾਲ ਸੰਬੰਧਿਤ ਨੌਕਰੀਆਂ 'ਚ ਕੰਮ ਕਰਦੇ ਹਨ ਅਤੇ ਇਸ ਖੇਤਰ 'ਚ ਨਿਰਯਾਤ 'ਚ ਗਿਰਾਵਟ, ਘੱਟ ਕੀਮਤਾਂ, ਤਖ਼ਤਾਪਲਟ ਅਤੇ ਹੜ੍ਹ ਕਾਰਨ ਵਿੱਤੀ ਖੇਤਰ 'ਚ ਵਿਆਪਕ ਪ੍ਰੇਸ਼ਾਨੀ ਦੇ ਕਾਰਨ ਕਰਜ਼ੇ ਤੱਕ ਪਹੁੰਚ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਕਾਬੁਲ 'ਚ ਮੌਜੂਦ ਤਾਲਿਬਾਨ ਸਰਕਾਰ ਤੋਂ ਪਾਕਿਸਤਾਨ ਨੂੰ ਜ਼ਿਆਦਾ ਉਮੀਦ ਨਹੀਂ : ਮੋਈਦ ਯੁਸੁਫ਼
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।