ਇਲੀਨੋਇਸ ''ਚ ਕੋਵਿਡ-19 ਦੇ 3 ਹਜ਼ਾਰ ਤੋਂ ਵੱਧ ਮਾਮਲੇ ਹੋਏ ਦਰਜ

Monday, Oct 19, 2020 - 09:53 PM (IST)

ਇਲੀਨੋਇਸ ''ਚ ਕੋਵਿਡ-19 ਦੇ 3 ਹਜ਼ਾਰ ਤੋਂ ਵੱਧ ਮਾਮਲੇ ਹੋਏ ਦਰਜ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਇਲੀਨੋਇਸ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਜਾਰੀ ਹੈ। ਸ਼ਨੀਵਾਰ ਨੂੰ ਸੂਬੇ ਦੇ ਸਿਹਤ ਅਧਿਕਾਰੀਆਂ ਨੇ 3,629 ਵਾਇਰਸ ਸੰਕਰਮਣ ਦੇ ਨਵੇਂ ਮਾਮਲਿਆਂ ਅਤੇ 27 ਹੋਰ ਮੌਤਾਂ ਦੀ ਖ਼ਬਰ ਦਿੱਤੀ ਹੈ। 

ਸ਼ਨੀਵਾਰ ਦਾ ਇਹ ਅੰਕੜਾ ਮਾਰਚ ਦੇ ਸ਼ੁਰੂ ਵਿਚ ਕੇਸਾਂ ਦੀ ਰੋਜ਼ਾਨਾ ਰਿਪੋਰਟਿੰਗ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ  ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿਚ ਹੁਣ ਕੁਲ ਮਾਮਲੇ 3,39,803 ਤੱਕ ਪਹੁੰਚ ਗਏ ਹਨ। ਇਸ ਵਿਚ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ 9,192 ਮੌਤਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ੁੱਕਰਵਾਰ ਰਾਤ ਤੱਕ, ਇਲੀਨੋਇਸ ਵਿਚ 2,073 ਵਿਅਕਤੀਆਂ ਨੂੰ ਕੋਵਿਡ-19 ਕਰਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ ਵਿਚੋਂ 422 ਇਕ ਆਈ. ਸੀ. ਯੂ. ਵਿਚ ਸਨ, ਜਦਕਿ 165 ਵੈਂਟੀਲੇਟਰਾਂ 'ਤੇ ਸਨ।


author

Sanjeev

Content Editor

Related News