ਇਲੀਨੋਏ ਦੇ ਕੈਮੀਕਲ ਪਲਾਂਟ ''ਚ ਲੱਗੀ ਭਿਆਨਕ ਅੱਗ, ਅੱਗ ਬੁਝਾਊ ਕਾਮੇ ਵੀ ਹੋਏ ਜ਼ਖ਼ਮੀ

Thursday, Jun 17, 2021 - 11:30 AM (IST)

ਇਲੀਨੋਏ ਦੇ ਕੈਮੀਕਲ ਪਲਾਂਟ ''ਚ ਲੱਗੀ ਭਿਆਨਕ ਅੱਗ, ਅੱਗ ਬੁਝਾਊ ਕਾਮੇ ਵੀ ਹੋਏ ਜ਼ਖ਼ਮੀ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਉੱਤਰੀ ਇਲੀਨੋਏ ਵਿਚ ਸੋਮਵਾਰ ਨੂੰ ਕੈਮੀਕਲ ਪਲਾਂਟ 'ਚ ਹੋਏ ਵੱਡੇ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਨੇ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ। ਇਹ ਅੱਗ ਜੋ ਕਿ ਮੰਗਲਵਾਰ ਤੱਕ ਲੱਗੀ ਰਹੀ, ਦੇ ਕਾਰਨ ਇਲਾਕੇ ਵਿਚ ਸੈਂਕੜੇ ਲੋਕਾਂ ਨੂੰ ਘਰ ਛੱਡਣ ਲਈ ਵੀ ਕਿਹਾ ਗਿਆ ਸੀ। ਇਕ ਫੈਡਰਲ ਏਜੰਸੀ ਵੱਲੋਂ ਪਲਾਂਟ ਦਾ ਮੁਆਇਨਾ ਕਰਨ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਰੌਕਟਨ ਸਥਿਤ ਚੇਮਟੂਲ ਕੈਮੀਕਲ ਪਲਾਂਟ ਵਿਚ ਲੱਗੀ ਅੱਗ ਨੇ ਸਾਵਧਾਨੀ ਵਜੋਂ ਇਕ ਮੀਲ ਦੇ ਘੇਰੇ ਵਿਚ 125 ਤੋਂ ਜ਼ਿਆਦਾ ਘਰਾਂ ਅਤੇ ਕਾਰੋਬਾਰਾਂ ਨੂੰ ਖਾਲ੍ਹੀ ਕਰਨ ਲਈ ਮਜ਼ਬੂਰ ਕੀਤਾ ਹੈ।

PunjabKesari

ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ 2 ਕਰਮਚਾਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ ਅਤੇ 70 ਕਾਮਿਆਂ ਨੇ ਅੱਗ 'ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕੀਤੀ। ਅਧਿਕਾਰੀਆਂ ਨੇ ਘਰ ਤੋਂ ਬਾਹਰ ਜਾਣ ਵਾਲੇ ਲੋਕਾਂ ਤੋਂ ਮੁਆਫ਼ੀ ਮੰਗੀ। ਅੱਗ ਬੁਝਾਊ ਟੀਮਾਂ ਨੇ ਮੰਗਲਵਾਰ ਨੂੰ ਇਕ ਵਿਸ਼ੇਸ਼ ਝੱਗ ਨਾਲ ਅੱਗ 'ਤੇ ਕਾਬੂ ਪਾਇਆ। ਅਮਰੀਕਾ ਦੇ ਲੇਬਰ ਵਿਭਾਗ ਦੇ ਅਨੁਸਾਰ ਇਸ ਘਟਨਾ ਤੋਂ ਪਹਿਲਾਂ ਯੂ. ਐੱਸ. ਡਿਪਾਰਟਮੈਂਟ ਆਫ ਆਕੂਪੈਸ਼ਨਲ ਹੈਲਥ ਐਂਡ ਸੇਫਟੀ ਐਡਮਿਨੀਸਟ੍ਰੇਸ਼ਨ (ਓ. ਐਚ. ਐਸ. ਏ.) ਦੇ ਇੰਸਪੈਕਟਰਾਂ ਨੇ 20 ਮਈ ਨੂੰ ਰੌਕਟਨ, ਇਲੀਨੋਏ ਵਿਚ ਚੈਮਟੂਲ ਇੰਕ ਵਿਖੇ ਸਿਹਤ ਜਾਂਚ ਕੀਤੀ ਸੀ। ਮੰਗਲਵਾਰ ਨੂੰ ਏਜੰਸੀ ਨੇ ਕਿਹਾ ਕਿ ਸੋਮਵਾਰ ਦੇ ਵਿਸਫੋਟ ਸਬੰਧੀ ਜਾਂਚ ਸ਼ੁਰੂ ਕੀਤੀ ਗਈ ਹੈ।


author

cherry

Content Editor

Related News