ਫਰਿਜ਼ਨੋ ਪੁਲਸ ਦੁਆਰਾ ਕੀਤੇ ਗਏ ਗੈਰ-ਕਾਨੂੰਨੀ ਹਥਿਆਰ ਬਰਾਮਦ
Sunday, Oct 17, 2021 - 01:29 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਪੁਲਸ ਵੱਲੋਂ ਭੰਗ ਦੀ ਇੱਕ ਗੈਰ-ਕਾਨੂੰਨੀ ਡਿਸਪੈਂਸਰੀ ਵਿੱਚੋਂ ਗੈਰ-ਕਾਨੂੰਨੀ ਹਥਿਆਰ ਅਤੇ ਭੰਗ ਨਾਲ ਸਬੰਧਿਤ ਸਮਾਨ ਬਰਾਮਦ ਕੀਤਾ ਗਿਆ ਹੈ। ਫਰਿਜ਼ਨੋ ਪੁਲਸ ਵੱਲੋਂ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਬੁੱਧਵਾਰ ਨੂੰ ਦੋ ਸਰਚ ਵਾਰੰਟਾਂ ਨਾਲ ਇਹ ਕਾਰਵਾਈ ਕੀਤੀ ਗਈ। ਪੁਲਸ ਨੂੰ ਦਿੱਤੀ ਗਈ ਸੂਚਨਾ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੁੱਝ ਗੈਂਗ ਮੈਂਬਰ ਗੈਰ-ਕਾਨੂੰਨੀ ਭੰਗ ਡਿਸਪੈਂਸਰੀ ਕਾਰੋਬਾਰ ਤੋਂ ਗੈਰ-ਕਨੂੰਨੀ ਹਥਿਆਰ ਵੇਚ ਰਹੇ ਸਨ।
ਇਹ ਵੀ ਪੜ੍ਹੋ - ਕੇਰਲ 'ਚ ਭਾਰੀ ਮੀਂਹ ਦਾ ਕਹਿਰ: 6 ਲੋਕਾਂ ਦੀ ਮੌਤ, ਇੱਕ ਦਰਜਨ ਲਾਪਤਾ
ਕਾਰਵਾਈ ਦੌਰਾਨ ਪੁਲਸ ਨੇ ਇਸ ਡਿਸਪੈਂਸਰੀ ਤੋਂ ਛੇ ਹਥਿਆਰ, ਜਿਨ੍ਹਾਂ ਵਿੱਚ ਉੱਚ-ਸਮਰੱਥਾ ਵਾਲੇ ਮੈਗਜ਼ੀਨਾਂ ਵਾਲੀਆਂ ਦੋ ਰਾਈਫਲਾਂ, ਉੱਚ-ਸਮਰੱਥਾ ਵਾਲੇ ਮੈਗਜ਼ੀਨਾਂ ਵਾਲੀਆਂ ਦੋ ਅਣ ਰਜਿਸਟਰਡ ਬੰਦੂਕਾਂ ਅਤੇ ਦੋ ਹੈਂਡਗਨ ਜਿਨ੍ਹਾਂ ਦੇ ਚੋਰੀ ਹੋਣ ਦੀ ਸੂਚਨਾ ਮਿਲੀ ਸੀ, ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਹਥਿਆਰਾਂ ਤੋਂ ਇਲਾਵਾ ਅਧਿਕਾਰੀਆਂ ਨੇ ਗੈਰ-ਕਨੂੰਨੀ ਤੌਰ 'ਤੇ ਵੇਚੇ ਜਾ ਰਹੇ ਭੰਗ ਨਾਲ ਜੁੜੇ ਹੋਰ ਉਤਪਾਦਾਂ ਦੀ ਵੱਡੀ ਸਪਲਾਈ ਵੀ ਬਰਾਮਦ ਕੀਤੀ।
ਇਹ ਵੀ ਪੜ੍ਹੋ - ਅੱਤਵਾਦੀਆਂ ਦੀ ਕਾਇਰਾਨਾ ਹਰਕਤ, ਪੁੰਛ 'ਚ 2 ਜਵਾਨ ਸ਼ਹੀਦ, ਇੱਕ ਹਫਤੇ 'ਚ 9 ਫੌਜੀਆਂ ਨੇ ਦਿੱਤੀ ਸ਼ਹਾਦਤ
ਗੈਂਗ ਦੇ ਇੱਕ 38 ਸਾਲਾ ਮੈਂਬਰ ਦੀ ਪਛਾਣ ਕਾਰੋਬਾਰ ਦੇ ਮਾਲਕ ਵਜੋਂ ਹੋਈ ਹੈ ਜੋ ਕਿ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਨਹੀਂ ਮਿਲਿਆ ਪਰ ਪੁਲਸ ਦੇ ਅਨੁਸਾਰ, ਉਸ ਦੀ ਗ੍ਰਿਫਤਾਰੀ ਦਾ ਵਾਰੰਟ ਭਵਿੱਖ ਵਿੱਚ ਜਾਰੀ ਕੀਤਾ ਜਾਵੇਗਾ। ਜਦਕਿ ਇੱਕ ਹੋਰ ਵਿਅਕਤੀ ਜਿਸ ਨੂੰ ਇੱਕ ਗੈਂਗ ਦਾ ਮੈਂਬਰ ਮੰਨਿਆ ਜਾਂਦਾ ਹੈ, ਨੂੰ ਕਾਰਵਾਈ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲਸ ਵੱਲੋਂ ਕਿਸੇ ਵੀ ਵਿਅਕਤੀ ਦੀ ਪਛਾਣ ਨਹੀਂ ਦੱਸੀ ਗਈ ਜਦਕਿ ਇਸ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।