ਨਾਜਾਇਜ਼ ਅਸਲੇ ਨਾਲ ਦੋ ਵਿਅਕਤੀ ਗ੍ਰਿਫ਼ਤਾਰ, ਇਕ ਦੀ ਭਾਲ ਜਾਰੀ
Monday, May 12, 2025 - 05:07 PM (IST)

ਮੌਗਾ (ਕਸ਼ਿਸ਼ ਸਿੰਗਲਾ) : ਮੋਗਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਖਬਰ ਦੀ ਇਤਲਾਹ ਉੱਪਰ ਨੇੜੇ ਗੀਤਾ ਭਵਨ ਕੋਲੋਂ ਦੋ ਵਿਅਕਤੀਆਂ ਨੂੰ ਇਕ 32 ਬੋਰ ਪਿਸਟਲ ਇਟਲੀ ਅਤੇ ਸੱਤ ਜਿੰਦਾ ਕਾਰਤੂਸ ਨਾਲ ਗ੍ਰਿਫਤਾਰ ਕਰ ਲਿਆ। ਪੁਲਸਨੇ ਥਾਣਾ ਸਿਟੀ ਸਾਊਥ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਇੰਚਾਰਜ ਵਰੁਣ ਕੁਮਾਰ ਨੇ ਕਿਹਾ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ ਉੱਪਰ ਗੀਤਾ ਭਵਨ ਨਜ਼ਦੀਕ ਦੋ ਵਿਅਕਤੀਆਂ ਨੂੰ ਇਕ 32 ਬੋਰ ਪਿਸਟਲ ਇਟਲੀ ਅਤੇ ਸੱਤ ਜਿੰਦਾ ਕਾਰਤੂਸ ਦੇ ਨਾਲ ਗ਼੍ਰਿਫ਼ਤਾਰ ਕੀਤਾ ਜਦਕਿ ਇਕ ਦੀ ਭਾਲ ਜਾਰੀ ਹੈ।
ਮੁਲਜ਼ਮਾਂ 'ਚ ਅਮਨਦੀਪ ਸਿੰਘ ਵਾਸੀ ਮੋਗਾ ਇਸ ਉੱਪਰ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ ਜਦਕਿ ਦਿਲਦਾਰਪ੍ਰੀਤ ਸਿੰਘ ਵਾਸੀ ਮੋਗਾ ਉਪਰ ਪਹਿਲਾਂ ਦੋ ਮਾਮਲੇ ਦਰਜ ਹਨ। ਸੁਖਪ੍ਰੀਤ ਸਿੰਘ ਵਾਸੀ ਜੀਰਾ ਇਸ ਉੱਪਰ ਪਹਿਲਾਂ ਸੱਤ ਮਾਮਲੇ ਦਰਜ ਹਨ। ਪੁਲਸ ਮੁਤਾਬਕ ਅਮਨਦੀਪ ਸਿੰਘ ਅਤੇ ਦਿਲਦਾਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਸੁਖਪ੍ਰੀਤ ਸਿੰਘ ਦੀ ਭਾਲ ਜਾਰੀ ਹੈ। ਥਾਣਾ ਸਿਟੀ ਸਾਊਥ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।