ਮੈਕਸੀਕੋ : ਪਟਾਕਿਆਂ ਦੀ ਦੁਕਾਨ ''ਚ ਧਮਾਕਾ, 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Wednesday, Dec 08, 2021 - 03:06 PM (IST)
ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਸਿਟੀ ਦੇ ਪੂਰਬ ਵਿਚ ਪਟਾਕਿਆਂ ਦੀ ਇਕ ਗੈਰ-ਕਾਨੂੰਨੀ ਦੁਕਾਨ ਵਿਚ ਹੋਏ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ ਵਿਚ ਦੋ ਬੱਚਿਆਂ ਅਤੇ ਚਾਰ ਬਾਲਗਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਦੇਸ਼ ਦੇ ਨੈਸ਼ਨਲ ਗਾਰਡ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਸੜੇ ਹੋਏ ਵਾਹਨ ਅਤੇ ਕੰਕਰੀਟ ਦੇ ਘਰਾਂ ਦੀਆਂ ਨੁਕਸਾਨੀਆਂ ਗਈਆਂ ਕੰਧਾਂ ਨੂੰ ਦੇਖਿਆ ਜਾ ਸਕਦਾ ਹੈ। ਪੁਏਬਲਾ ਰਾਜ ਦੀ ਸਿਹਤ ਸਕੱਤਰ ਅਨਾ ਲੂਸੀਆ ਹਿੱਲ ਨੇ ਦੱਸਿਆ ਕਿ ਇਹ ਹਾਦਸਾ ਰਾਜਧਾਨੀ ਦੇ ਪੂਰਬ ਵਿੱਚ ਸੈਂਟੀਆਗੋ ਤਿਨਾਂਗੋ ਵਿੱਚ ਇਹ ਹਾਦਸਾ ਵਾਪਰਿਆ। ਧਮਾਕਾ ਸੋਮਵਾਰ ਦੇਰ ਰਾਤ ਹੋਇਆ ਅਤੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇੱਟਾਂ ਦੀਆਂ ਕੰਧਾਂ ਵੀ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਗੰਦੇ ਪਾਣੀ 'ਚ ਪਾਇਆ ਗਿਆ ਓਮੀਕਰੋਨ ਵੈਰੀਐਂਟ
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਦੁਕਾਨ ਵਿੱਚ ਪਟਾਕੇ ਬਣਦੇ ਸਨ ਜਾਂ ਫਿਰ ਵਿਕਰੀ ਲਈ ਉਹਨਾਂ ਦਾ ਭੰਡਾਰਨ ਕੀਤਾ ਜਾਂਦਾ ਸੀ। ਮੱਧ ਮੈਕਸੀਕੋ ਦੇ ਆਲੇ-ਦੁਆਲੇ ਅਜਿਹੀਆਂ ਘਟਨਾਵਾਂ 15 ਸਤੰਬਰ ਨੂੰ ਆਜ਼ਾਦੀ ਦਿਵਸ ਅਤੇ ਕ੍ਰਿਸਮਸ ਦੀਆਂ ਛੁੱਟੀਆਂ ਦੇ ਨੇੜੇ ਅਕਸਰ ਵੇਖੀਆਂ ਜਾਂਦੀਆਂ ਹਨ ਜਦੋਂ ਪਟਾਕਿਆਂ ਦਾ ਉਤਪਾਦਨ ਅਤੇ ਵਿਕਰੀ ਵੱਧ ਜਾਂਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।