ਜੇਕਰ ਪ੍ਰੀਖਿਆ ''ਚ ਲੈਣੇ ਹਨ ਚੰਗੇ ਨੰਬਰ ਤਾਂ ਕਰੋ ਇਹ ਕੰਮ

10/20/2019 6:58:02 PM

ਲੰਡਨ— ਪ੍ਰੀਖਿਆਵਾਂ 'ਚ ਚੰਗੇ ਨੰਬਰ ਲੈਣ ਲਈ ਬੱਚੇ ਪੂਰੀ ਮਿਹਨਤ ਕਰਦੇ ਹਨ। ਦਿਨ ਰਾਤ ਕਿਤਾਬਾਂ ਦੀ ਦੁਨੀਆ 'ਚ ਗੁਆਚੇ ਰਹਿੰਦੇ ਹਨ ਇਸ ਦੇ ਬਾਵਜੂਦ ਕਈ ਬੱਚੇ ਚੰਗੇ ਨੰਬਰ ਲੈਣ 'ਚ ਕਾਮਯਾਬ ਨਹੀਂ ਹੁੰਦੇ। ਅਧਿਆਪਕਾਂ ਤੇ ਮਾਪਿਆਂ ਵਲੋਂ ਐਨੀ ਮਿਹਨਤ ਤੋਂ ਬਾਅਦ ਵੀ ਉਨ੍ਹਾਂ ਦੇ ਘੱਟ ਨੰਬਰ ਆਉਣ 'ਤੇ ਹੈਰਾਨੀ ਪ੍ਰਗਟ ਕੀਤੀ ਜਾਂਦੀ ਹੈ। ਕਈ ਵਾਰ ਉਨ੍ਹਾਂ ਲਈ ਖਾਸ ਤੌਰ 'ਤੇ ਟਿਊਸ਼ਨਾਂ ਵੀ ਰਖਾਈਆਂ ਜਾਂਦੀਆਂ ਹਨ। ਪਰ ਕੋਈ ਨਤੀਜਾ ਨਹੀਂ ਨਿਕਲਦਾ।

ਜੇਕਰ ਤੁਹਾਡਾ ਬੱਚਾ ਵੀ ਅਜਿਹੀ ਪਰੇਸ਼ਾਨੀ ਦਾ ਸ਼ਿਕਾਰ ਹੈ ਤਾਂ ਇਸ ਰਿਪੋਰਟ ਨਾਲ ਤੁਹਾਨੂੰ ਕੋਈ ਸਹਾਇਤਾ ਮਿਲ ਸਕਦੀ ਹੈ। ਤੁਹਾਨੂੰ ਨਾ ਤਾਂ ਕਿਸੇ ਡਾਕਟਰ ਕੋਲ ਨਾ ਹੀ ਕਿਸੇ ਅਧਿਆਪਕ ਕੋਲ ਇਸ ਦੇ ਹੱਲ ਲਈ ਜਾਣ ਦੀ ਜ਼ਰੂਰਤ ਹੈ। ਤੁਹਾਡੇ ਮਸਲੇ ਦਾ ਹੱਲ ਹੈ ਖੁੱਲ੍ਹ ਕੇ ਸੌਣਾ। ਪੜ੍ਹਾਈ 'ਚ ਚੰਗੀ ਥਾਂ ਹਾਸਲ ਕਰਨ ਦਾ ਸਿੱਧਾ ਸੰਬੰਧ ਸੌਣ ਨਾਲ ਹੁੰਦਾ ਹੈ। ਬਰਤਾਨੀਆ ਦੇ ਮਨੋਵਿਗਿਆਨ ਅਤੇ ਮਨੁੱਖੀ ਵਿਕਾਸ ਬਾਰੇ ਵਿਭਾਗ ਦੇ ਇਕ ਅਧਿਐਨ ਅਨੁਸਾਰ ਬੱਚੇ ਕਿੰਨਾਂ ਘੰਟੇ ਸੌਂਦੇ ਹਨ ਇਸ ਦਾ ਸਬੰਧ ਉਨ੍ਹਾਂ ਦੇ ਨੰਬਰਾਂ ਨਾਲ ਹੁੰਦਾ ਹੈ। ਜਿਹੜੇ ਬੱਚੇ ਰਾਤ ਨੂੰ ਸਹੀ ਢੰਗ ਨਾਲ ਨਹੀਂ ਸੌਂਦੇ ਜਾਂ ਜਿਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਉਹ ਕਲਾਸ 'ਚ ਉਨ੍ਹਾਂ ਬੱਚਿਆਂ ਦੀ ਤੁਲਣਾ 'ਚ ਘੱਟ ਨੰਬਰ ਲੈਂਦੇ ਹਨ। ਜਿਹੜੇ ਰਾਤ ਨੂੰ ਸਹੀ ਢੰਗ ਨਾਲ ਸੌਂਦੇ ਹਨ, ਉਨ੍ਹਾਂ ਦੇ ਚੰਗੇ ਨੰਬਰ ਆਉਂਦੇ ਹਨ। ਉਨ੍ਹਾਂ ਦਾ ਸਲੂਕ ਵੀ ਸਹੀ ਰਹਿੰਦਾ ਹੈ।

ਚੰਗੀ ਨੀਂਦ ਲੈਣ ਦੇ ਫਾਇਦੇ
1.
ਗਿਆਨ ਸਬੰਧੀ ਕਿਰਿਆਵਾਂ ਸਹੀ ਢੰਗ ਨਾਲ ਕੰਮ ਕਰਦੀਆਂ ਹਨ।
2. ਜਿਸਮ ਨੂੰ ਮੁੜ ਕੇ ਸਹੀ ਸਥਿਤੀ 'ਚ ਆਉਣ 'ਚ ਤੇ ਮੁੜ ਤਿਆਰ ਹੋਣ 'ਚ ਮਦਾਦ ਮਿਲਦੀ ਹੈ।
3. ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਿਰਜਣਾਤਮਕ ਬਣੇ ਤਾਂ ਚੈਨ ਦੀ ਨੀਂਦ ਬੇਹੱਦ ਜ਼ਰੂਰੀ ਹੈ।
4. ਬਿਹਤਰ ਨੀਂਦ ਲੈਣ ਨਾਲ ਬਿਹਤਰ ਵਿਚਾਰ ਆਉਂਦੇ ਹਨ ਤੇ ਤੱਟ-ਫੱਟ ਫੈਸਲੇ ਲੈਣ 'ਚ ਸਹਾਇਤਾ ਮਿਲਦੀ ਹੈ।
5. ਦਿਨ ਭਰ ਉਸਾਰੂ ਰਹਿਣ ਲਈ ਉੂਰਜਾ ਮਿਲਦੀ ਹੈ।


Baljit Singh

Content Editor

Related News