ਜੇਕਰ ਤੁਸੀਂ ਵੀ ਆਫਿਸ ਵਿਚ ਕਰਦੇ ਹੋ ਜ਼ਿਆਦਾ ਕੰਮ ਤਾਂ ਹੋ ਜਾਓ ਸਾਵਧਾਨ

01/05/2020 12:19:42 AM

ਟੋਰਾਂਟੋ (ਏਜੰਸੀ)- ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੋ ਲੋਕ ਦਫਤਰਾਂ ਵਿਚ ਬਹੁਤ ਜ਼ਿਆਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਹਾਈ ਬੀ.ਪੀ. ਯਾਨੀ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਹਿਡਨ ਬੀ.ਪੀ. ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਰਹਿੰਦੀ ਹੈ। ਹਿਡਨ ਬੀ.ਪੀ. ਵਿਚ ਮਰੀਜ਼ ਨੂੰ ਬੀ.ਪੀ. ਦੀ ਸ਼ਿਕਾਇਤ ਤਾਂ ਰਹਿੰਦੀ ਹੈ, ਪਰ ਜਾਂਚ ਕਰਨ 'ਤੇ ਰਿਪੋਰਟ ਆਮ ਹੀ ਰਹਿੰਦੀ ਹੈ।
ਜਨਰਲ ਹਾਈਪਰਟੈਨਸ਼ਨ ਵਿਚ ਪ੍ਰਕਾਸ਼ਿਤ ਇਸ ਅਧਿਐਨ ਦੇ ਲਈ ਖੋਜਕਰਤਾਵਾਂ ਨੇ ਕੈਨੇਡਾ ਦੇ ਇਕ ਸੰਸਥਾਨ ਵਿਚ ਕੰਮ ਕਰਨ ਵਾਲੇ 3500 ਲੋਕਾਂ ਨੂੰ ਸ਼ਾਮਲ ਕੀਤਾ। ਕੈਨੇਡਾ ਦੀ ਲਾਵਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅਧਿਐਨ ਦੌਰਾਨ ਪਤਾ ਲਗਾਇਆ ਕਿ ਜੋ ਲੋਕ ਹਫਤੇ ਵਿਚ 49 ਘੰਟੇ ਤੋਂ ਜ਼ਿਆਦਾ ਕੰਮ ਕਰ ਰਹੇ ਹਨ। ਉਨ੍ਹਾਂ ਵਿਚ ਹਿਡਨ ਹਾਈਪਰਟੈਨਸ਼ਨ ਦਾ ਖਤਰਾ 36 ਘੰਟੇ ਕੰਮ ਕਰਨ ਵਾਲਿਆਂ ਦੇ ਮੁਕਾਬਲੇ ਵਿਚ 70 ਫੀਸਦੀ ਜ਼ਿਆਦਾ ਦੇਖਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਜੋ ਲੋਕ ਹਫਤੇ ਵਿਚ ਲਗਭਗ 50 ਘੰਟੇ ਕੰਮ ਕਰਦੇ ਹਨ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਰੀਡਿੰਗ ਐਲੀਵੇਟਿਡ ਹੋਣ ਦੀ ਸੰਭਾਵਨਾ 66 ਫੀਸਦੀ ਜ਼ਿਆਦਾ ਰਹਿੰਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਜੇਕਰ ਹਾਈਪਰਟੈਨਸ਼ਨ ਦੇ ਜੋਖਿਮਾਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੀ ਰੋਜ਼ਾਨਾ ਦੀਆਂ ਆਦਤਾਂ ਨੂੰ ਬਦਲਣਾ ਹੋਵੇਗਾ। ਕੰਮ ਦੌਰਾਨ ਕੁਝ ਦੇਰ ਲਈ ਛੁੱਟੀ ਲੈਣੀ ਵੀ ਫਾਇਦੇਮੰਦ ਹੋ ਸਕਦੀ ਹੈ।
ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਅੱਜ ਕਲ ਬਹੁਤ ਹੀ ਆਮ ਹੁੰਦਾ ਜਾ ਰਿਹਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜਦੋਂ ਨਸਾਂ 'ਤੇ ਬਲੱਡ ਦਾ ਦਬਾਅ ਵਧ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਕਈ ਕਾਰਨ ਹੋ ਸਕਦੇ ਹਨ। ਹਾਈ ਬਲੱਡ ਪ੍ਰੈਸ਼ਰ ਪਿੱਛੇ ਵਰਕ ਪ੍ਰੈਸ਼ਰ, ਡੈਡਲਾਈਨ, ਖਰਾਬ ਲਾਈਫਸਟਾਈਲ ਅਤੇ ਖਾਣ ਦੀਆਂ ਗਲਤ ਆਦਤਾਂ ਹੋ ਸਕਦੀਆਂ ਹਨ। ਹਾਈ ਬੀਪੀ ਦਾ ਇਲਾਜ ਜੇਕਰ ਸਮਾਂ ਰਹਿੰਦੇ ਨਾ ਕਰਵਾਇਆ ਜਾਵੇ ਤਾਂ ਇਹ ਦਿਲ ਸਬੰਧੀ ਰੋਗਾਂ ਨੂੰ ਸੱਦਾ ਦੇ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਵਿਚ ਡਾਈਟ ਨਾਲ ਜੁੜੇ ਕੁਝ ਬਦਲਾਅ ਵੀ ਤੁਹਾਡੀ ਮਦਦ ਕਰ ਸਕਦੇ ਹਨ। ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਉਦੋਂ ਵਿਕਸਿਤ ਹੁੰਦੀ ਹੈ, ਜਦੋਂ ਖੂਨ ਧਮਨੀਆਂ ਯਾਨੀ ਨਸਾਂ 'ਤੇ ਜ਼ਿਆਦਾ ਜ਼ੋਰ ਲੱਗਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਵੱਧ ਜਾਂਦਾ ਹੈ, ਜੋ 140/90ਐਮ.ਐਮ.ਐਚ.ਜੀ ਦੀ ਉਪਰੀ ਸੀਮਾ ਰੇਖਾ ਨੂੰ ਪਾਰ ਕਰ ਜਾਂਦਾ ਹੈ।


Sunny Mehra

Content Editor

Related News