ਦਿਆਲੂ ਬਣੋਗੇ ਤਾਂ ਸਿਹਤ ਹੋਵੇਗੀ ਤੰਦਰੁਸਤ
Tuesday, Feb 12, 2019 - 05:04 PM (IST)
ਲੰਡਨ (ਏਜੰਸੀਆਂ)–ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਪ੍ਰਤੀ ਦਿਆਲੂ ਵਿਚਾਰ ਰੱਖਣ ’ਤੇ ਤੁਹਾਨੂੰ ਮਨੋਵਿਗਿਆਨਕ ਤੇ ਸਰੀਰਕ ਲਾਭ ਮਿਲਦਾ ਹੈ। ਇਸ ਗੱਲ ਦਾ ਖੁਲਾਸਾ ਇਕ ਖੋਜ ’ਚ ਹੋਇਆ। ਬ੍ਰਿਟੇਨ ’ਚ ਐਕਸੇਟਰ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਆਪਣੇ ਅਧਿਐਨ ’ਚ ਦੇਖਿਆ ਕਿ ਆਤਮ-ਕਰੁਣਾ ਕਸਰਤ ਨਾਲ ਦਿਲ ਦੀ ਰਫਤਾਰ ਸ਼ਾਂਤ ਰਹਿੰਦੀ ਹੈ ਅਤੇ ਸਰੀਰਕ ਖਤਰੇ ਦੀ ਪ੍ਰਤੀਕਿਰਿਆ ਬੰਦ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਖਤਰੇ ਦੀ ਪ੍ਰਤੀਕਿਰਿਆ ਸਾਡੀ ਰੋਗ-ਰੋਕੂ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੀ ਹੈ।
