ਜੇਕਰ ਤੁਸੀਂ ਵੀ ਈਅਰਫੋਨ ਲੱਗਾ ਕੇ ਸੌਣ ਦੇ ਆਦਿ ਹੋ ਤਾਂ ਹੋ ਜਾਓ ਸਾਵਧਾਨ
Thursday, Feb 07, 2019 - 01:37 AM (IST)

ਬੈਂਕਾਕ—ਥਾਈਲੈਂਡ ਦੇ ਇਕ 24 ਸਾਲਾਂ ਨੌਜਵਾਨ ਨੂੰ ਉਸ ਦੇ ਅਪਾਰਟਮੈਂਟ 'ਚ ਮ੍ਰਿਤਕ ਪਾਇਆ ਗਿਆ। ਪੁਲਸ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਸਮਰਾਟਫੋਨ ਦੁਆਰਾ ਹੋਏ ਇਲੈਕਟਰੋਕਿਊਸ਼ਨ ਕਾਰਨ ਹੋਈ ਹੋਵੇਗੀ। ਨੌਜਵਾਨ ਆਪਣੇ ਕੰਨਾਂ 'ਚ ਈਅਰਫੋਨ ਅਤੇ ਪਾਵਰ ਐਕਸਟੈਂਸ਼ਨ ਨਾਲ ਜੁੜੇ ਸਮਾਰਟਫੋਨ ਨਾਲ ਅਚੇਤ ਵਿਵਸਥਾ 'ਚ ਪਾਇਆ ਗਿਆ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ 'ਚ ਕੋਈ ਆਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ। ਇਕ ਰਿਪੋਰਟ ਮੁਤਾਬਕ ਥਾਈਲੈਂਡ ਪੁਲਸ ਦਾ ਮੰਨਣਾ ਹੈ ਕਿ ਨੌਜਵਾਨ ਦੀ ਮੌਤ ਮੁੱਖ ਰੂਪ ਨਾਲ ਸ਼ਾਰਟ ਸਰਕਟ ਕਾਰਨ ਹੋਈ ਹੋਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 24 ਸਾਲਾਂ ਨੌਜਵਾਨ ਆਪਣੇ ਸਮਾਰਟਫੋਨ ਨੂੰ ਚਾਰਜਿੰਗ 'ਚ ਲਗਾ ਕੇ ਕੋਈ ਗਾਣਾ ਸੁਣ ਰਿਹਾ ਹੋਵੇਗਾ ਜਾਂ ਕਿਸੇ ਨਾਲ ਗੱਲ ਕਰ ਰਿਹਾ ਹੋਵੇਗਾ। ਪੁਲਸ ਦਾ ਕਹਿਣਾ ਹੈ ਕਿ ਸਮਾਰਟਫੋਨ ਸੈਮਸੰਗ ਦਾ ਕੋਈ ਮਾਡਲ ਸੀ ਅਤੇ ਇਸ ਨੂੰ ਕਿਸੇ ਸਸਤੇ ਥਰਡ ਪਾਰਟੀ ਚਾਰਜਰ ਨਾਲ ਚਾਰਜ ਕੀਤਾ ਜਾ ਰਿਹਾ ਸੀ। ਨਾਲ ਹੀ ਇਹ ਵੀ ਪਾਇਆ ਗਿਆ ਕਿ ਨੌਜਵਾਨ ਨੇ ਆਪਣੇ ਮੁੰਹ 'ਤੇ ਈਅਰਫੋਨ ਦੇ ਮਾਈਕ੍ਰੋਫੋਨ ਵਾਲੇ ਹਿੱਸੇ ਨੂੰ ਰੱਖਿਆ ਹੋਇਆ ਸੀ। ਪੁਲਸ ਕੈਪਟਨ ਪਾਲਥਨਾਂਗ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸ਼ਾਰਟ ਸਕਰਟ ਨਾਲ ਉਸ ਦੀ ਮੌਤ ਹੋਈ ਹੋਵੇਗੀ ਜਦ ਉਹ ਨੌਜਵਾਨ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਹੋਵੇਗਾ ਜਾਂ ਗਾਣੇ ਸੁਣ ਰਿਹਾ ਹੋਵੇਗਾ। ਇਸ ਤਰ੍ਹਾਂ ਬਹੁਤ ਸਾਰੇ ਲੋਕ ਖਤਰੇ 'ਚ ਪੈ ਸਕਦੇ ਹਨ ਜੋ ਸਸਤੇ ਚਾਰਜਿੰਗ ਐਡੇਪਟਰ ਦਾ ਇਸਤੇਮਾਲ ਕਰਦੇ ਹਨ। ਇਹ ਉਹ ਚਾਰਜਰ ਹੁੰਦੇ ਹਨ ਜੋ ਜ਼ਿਆਦਾਤਰ ਕੰਪਨੀਆਂ ਦੁਆਰਾ ਨਿਰਮਿਤ ਨਹੀਂ ਹੁੰਦੇ। ਹਾਲਾਂਕਿ ਅਜੇ ਤੱਕ ਪੁਲਸ ਨੇ ਨੌਜਵਾਨ ਦੀ ਮੌਤ ਦਾ ਕੋਈ ਆਧਿਕਾਰਿਤ ਕਾਰਨ ਦਾ ਕੋਈ ਐਲਾਨ ਨਹੀਂ ਕੀਤਾ ਹੈ। ਕੈਪਟਨ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਨੌਜਵਾਨ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ, ਹਾਲਾਂਕਿ ਮੌਤ ਦੇ ਵਾਸਤਵਿਕ ਕਾਰਨਾਂ ਨੂੰ ਜਾਣਨ ਲਈ ਅਸੀਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਜੇਕਰ ਮੌਤ ਕਰੰਟ ਲੱਗਣ ਕਾਰਨ ਹੀ ਹੋਈ ਹੈ ਤਾਂ ਇਹ ਘਟਨਾ ਇਕ ਵਾਰ ਫਿਰ ਲੋਕਾਂ ਦੀ ਲਾਪਰਵਾਹੀ ਵੱਲ ਇਸ਼ਾਰਾ ਕਰਦੀ ਹੈ। ਸਮਾਰਟਫੋਨ ਕੰਪਨੀਆਂ ਹਮੇਸ਼ਾ ਲੋਕਾਂ ਨੂੰ ਕਹਿੰਦੀਆਂ ਹਨ ਕਿ ਨਕਲੀ ਸਮਾਰਟਫੋਨ ਐਕਸਸਰੀਜ਼ ਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸਸਤੇ ਸਮਾਰਟਫੋਨ ਭਲੇ ਹੀ ਸਸਤੇ ਹੁੰਦੇ ਹਨ ਪਰ ਇਨ੍ਹਾਂ ਦਾ ਇਸਤੇਮਾਲ ਕਦੇ-ਕਦੇ ਜਾਨਵੇਲਾ ਸਾਬਦ ਹੁੰਦਾ ਹੈ।