ਸਿੰਧ ’ਚ ਸਰਕਾਰ ਦੀ ਕੁਰਬਾਨੀ ਨੂੰ ਤਿਆਰ ਬਿਲਾਵਲ
Thursday, Dec 17, 2020 - 10:57 PM (IST)
ਪੇਸ਼ਾਵਰ-ਪਾਕਿਸਾਤਨ ਪੀਪੁਲਸ ਪਾਰਟੀ (ਪੀ.ਪੀ.ਪੀ.) ਦੇ ਚੇਅਰਪਰਸਨ ਬਿਲਾਵਲ ਭੁੱਟੋ ਜਰਦਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਲੋਕਤੰਤਰ ਲਈ ਸਿੰਧ ’ਚ ਆਪਣੀ ਪਾਰਟੀ ਦੀ ਸਰਕਾਰ ਨੂੰ ਛੱਡਣ ਲਈ ਤਿਆਰ ਹਨ, ਪਰ ਇਸ ਸੰਬੰਧ ’ਚ ਆਖਰੀ ਫੈਸਲਾ ਸੰਯੁਕਤ ਵਿਰੋਧੀ ਧਿਰ ਦੀ ਰਣਨੀਤੀ ਮੁਤਾਬਕ ਲਿਆ ਜਾਵੇਗਾ। ਬਿਲਾਵਲ ਨੇ ਕਿਹਾ ਕਿ ਮੈਂ ਇਹ ਪਹਿਲਾਂ ਵੀ ਕਿਹਾ ਹੈ ਅਤੇ ਫਿਰ ਦੋਹਰਾ ਰਿਹਾ ਹਾਂ ਕਿ ਜੇਕਰ ਲੋਕਤੰਤਰ ਲਈ ਸਿੰਧ ਸਰਕਾਰ ਅਤੇ ਰਾਸ਼ਟਰੀ ਸਭਾ ਦਾ ਬਿਲਾਵਲ ਜ਼ਰੂਰੀ ਹੈ ਤਾਂ ਅਸੀਂ ਇਹ ਕੁਰਬਾਨੀ ਕਰਨ ਲਈ ਤਿਆਰ ਹਾਂ ਪਰ ਇਸ ਦੇ ਲਈ ਜੋ ਵੀ ਸਿਆਸੀ ਪ੍ਰਕਿਰਿਆ ਹੋਵੇਗੀ ਉਸ ਦਾ ਫੈਸਲਾ ਪੀ.ਡੀ.ਐੱਮ. ਦੀ ਅਗਵਾਈ ’ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ -ਅਮਰੀਕਾ ’ਚ ਫਾਈਜ਼ਰ ਦਾ ਟੀਕਾ ਲਗਵਾਉਂਦੇ ਹੀ ਹਾਲਾਤ ਗੰਭੀਰ, ICU ’ਚ ਦਾਖਲ
ਉਨ੍ਹਾਂ ਨੇ ਲਾਹੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਡੈਮਾ¬ਕ੍ਰੋਟਿਕ ਮੂਵਮੈਂਟ (ਪੀ.ਡੀ.ਐੱਮ.) ਇਨ੍ਹਾਂ ਅਸਤੀਫਿਆਂ ਦਾ ਇਸਤੇਮਾਲ ‘ਪ੍ਰਮਾਣੂ ਬੰਬ’ ਦੇ ਤੌਰ ’ਤੇ ਕਰੇਗੀ ਅਤੇ ਇਹ ਰਸਮੀ ਤੌਰ ’ਤੇ ਤੈਅ ਕੀਤਾ ਜਾਵੇਗਾ ਕਿ ਉਨ੍ਹਾਂ ਦੀ ਵਰਤੋਂ ਕਦੋਂ ਅਤੇ ਕਿਵੇਂ ਕੀਤੀ ਜਾਵੇ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਪੀ.ਡੀ.ਐੱਮ. ਨੇ ਫੈਸਲਾ ਕੀਤਾ ਸੀ ਕਿ ਵਿਰੋਧੀ ਦਲਾਂ ਦੇ ਸੰਸਦ 31 ਦਸੰਬਰ ਨੂੰ ਆਪਣੇ-ਆਪਣੇ ਪਾਰਟੀ ਨੇਤਾਵਾਂ ਨੂੰ ਅਸਤੀਫਾ ਸੌਂਪ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅਸਤੀਫੇ ਤੋਂ ਬਾਅਦ ਵੀ ਇਮਰਾਨ ਵੱਲੋਂ ਸੱਤਾ ਛੱਡਣ ਤੋਂ ਇਨਕਾਰ ਕਰਨ ’ਤੇ ਪੀ.ਡੀ.ਐੱਮ. ਇਕ ਲੰਬੇ ਮੋਰਚੇ ਦਾ ਆਯੋਜਨ ਕਰੇਗੀ। ਬਿਲਾਵਲ ਨੇ ਮੰਨਿਆ ਕਿ ਵਿਰੋਧੀ ਦਲਾਂ ਨੇ ਸਰਕਾਰ ਵਿਰੁੱਧ ਇਸ ਤਰ੍ਹਾਂ ਦੇ ਉਪਾਅ ਦੀ ਸਿਆਸੀ ਵਰਤੋਂ ਕਦੇ ਨਹੀਂ ਕੀਤੀ।
ਇਹ ਵੀ ਪੜ੍ਹੋ -‘ਕ੍ਰਿਸਮਸ ਦੌਰਾਨ ਲੋਕਾਂ ਨੇ ਨਾ ਪਾਇਆ ਮਾਸਕ ਤਾਂ ਹਾਲਾਤ ਹੋਣਗੇ ਹੋਰ ਖਰਾਬ’
ਉਨ੍ਹਾਂ ਨੇ ਕਿਹਾ ਕਿ ਸਾਡੇ ਅਸਤੀਫੇ ਪ੍ਰਮਾਣੂ ਬੰਬ ਹਨ ਅਤੇ ਪੀ.ਡੀ.ਐੱਮ. ਇਸ ਦੀ ਵਰਤੋਂ ਕਰਨ ਦੇ ਬਾਰੇ ’ਚ ਰਾਜਨੀਤੀ ਬਣਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਰੋਧੀ ਦਲ ਹੁਣ ਇਕਜੁੱਟ ਹਨ ਅਤੇ ਸਾਰਿਆਂ ਦਾ ਇਕ ਹੀ ਟੀਚਾ ਹੈ ਦੇਸ਼ ’ਚ ਲੋਕਤੰਤਰ ਨੂੰ ਬਹਾਲ ਕਰਨ ਲਈ ਇਰਮਾਨ ਸਰਕਾਰ ਨੂੰ ਸੱਤਾ ਤੋਂ ਹਟਾਉਣਾ। ਉਨ੍ਹਾਂ ਨੇ ਇਮਾਰਨ ਖਾਨ ਦੇ ਸੀਨੇਟ ਚੋਣ ਕਰਵਾਉਣ ਦੇ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਅਧਿਕਾਰ ਸਿਰਫ ਚੋਣ ਕਮਿਸ਼ਨ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਇਹ ਤੈਅ ਕਰਨ ਦਾ ਅਧਿਕਾਰ ਨਹੀਂ ਹੈ ਕਿ ਸੀਨੇਟ ਦੀਆਂ ਚੋਣਾਂ ਕਦੋਂ ਹੋਣਗੀਆਂ। ਚੋਣ ਕਮਿਸ਼ਨ ਇਕ ਸੁਤੰਤਰ ਸੰਸਥਾ ਹੈ ਅਤੇ ਇਹ ਅਧਿਕਾਰ ਉਨ੍ਹਾਂ ਕੋਲ ਹੈ।
ਇਹ ਵੀ ਪੜ੍ਹੋ -ਈਰਾਨ ਨੇ ਕੋਰੋਨਾ ਦੀ ਤੀਸਰੀ ਲਹਿਰ ’ਤੇ ਪਾਇਆ ਕਾਬੂ : ਰੂਹਾਨੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।