ਜੇਕਰ ਹਾਰਨ ਤੋਂ ਬਾਅਦ ਵੀ ਟਰੰਪ ਅਹੁਦਾ ਛੱਡਣ ਤੋਂ ਇਨਕਾਰ ਕਰ ਦੇਣ ਤਾਂ ਕੀ ਹੋਵੇਗਾ?

Friday, Nov 06, 2020 - 09:14 AM (IST)

ਵਾਸ਼ਿੰਗਟਨ,(ਵਿਸ਼ੇਸ਼)- ਅਮਰੀਕਾ ਸਣੇ ਪੂਰੀ ਦੁਨੀਆ ’ਚ ਇਸ ਗੱਲ ਦੀ ਚਰਚਾ ਹੋਣ ਲੱਗੀ ਹੈ ਕਿ ਜੇਕਰ ਡੋਨਾਲਡ ਟਰੰਪ ਚੋਣ ਹਾਰ ਗਏ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਕੀ ਹੋਵੇਗਾ? ਹਾਲਾਂਕਿ ਇਹ ਕਹਿਣਾ ਅਜੇ ਪੂਰੀ ਤਰ੍ਹਾਂ ਸੰਭਵ ਨਹੀਂ ਹੈ ਕਿ ਅਜਿਹੇ ਮੁਸ਼ਕਿਲ ਅਤੇ ਗ਼ੈਰ-ਮਾਮੂਲੀ ਹਾਲਾਤਾਂ ’ਚ ਕੌਣ ਅਹਿਮ ਰੋਲ ਨਿਭਾਏਗਾ ਪਰ ਜੇਕਰ ਕੋਈ ਵਿਅਕਤੀ ਰਾਸ਼ਟਰਪਤੀ ਚੋਣ ਹਾਰ ਜਾਂਦਾ ਹੈ ਅਤੇ ਉਹ ਵ੍ਹਾਈਟ ਹਾਊਸ ਤੋਂ ਨਹੀਂ ਨਿਕਲਦਾ ਹੈ ਤਾਂ ਉਸ ਨੂੰ ਸੱਤਾ ਤੋਂ ਹਟਾਉਣ ਲਈ ਨਵੇਂ ਚੁਣੇ ਰਾਸ਼ਟਰਪਤੀ ਅਤੇ ਸੀਕ੍ਰੇਟ ਸਰਵਿਸ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਮੁੜ ਤਾਲਾਬੰਦੀ ਦੇ ਵਿਰੋਧ 'ਚ ਇੰਗਲੈਂਡ 'ਚ ਪ੍ਰਦਰਸ਼ਨ, 104 ਲੋਕਾਂ ਨੂੰ ਪੁਲਸ ਨੇ ਲਿਆ ਹਿਰਾਸਤ 'ਚ

ਸੂਤਰਾਂ ਮੁਤਾਬਕ, ਜੇਕਰ ਹਾਰਨ ਵਾਲਾ ਰਾਸ਼ਟਰਪਤੀ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਵ੍ਹਾਈਟ ਹਾਊਸ ’ਤੇ ਕਬਜਾ ਕਰੀ ਰੱਖਦਾ ਹੈ ਤਾਂ ਨਵੇਂ ਚੁਣੇ ਰਾਸ਼ਟਰਪਤੀ ਨੂੰ ਸੰਭਵ ਹੈ ਕਿ ਉਸ ਵਿਅਕਤੀ ਨੂੰ ਕੰਪਲੈਕਸ ਤੋਂ ਕੱਢਣ ਲਈ ਸੀਕ੍ਰੇਟ ਸਰਵਿਸ ਨੂੰ ਹੁਕਮ ਦੇਣ ਦੀ ਸ਼ਕਤੀ ਹੁੰਦੀ ਹੈ ਕਿਉਂਕਿ ਚੋਣ ਨਤੀਜੇ ਆਉਣ ਤੋਂ ਬਾਅਦ ਕੋਈ ਵੀ ਸਮੂਹ ਏਜੰਟਸ ਜਾਂ ਏਜੰਸੀ ਹਾਰਨ ਵਾਲੇ ਰਾਸ਼ਟਰਪਤੀ ਯਾਨੀ ਆਪਣੇ ਪੁਰਾਣੇ ਪ੍ਰਧਾਨ ਨੂੰ ਰਿਪੋਰਟ ਨਹੀਂ ਕਰਦਾ।

ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਜੇਕਰ ਰਾਸ਼ਟਰਪਤੀ ਹਾਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਹਟਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਕਾਨੂੰਨੀ ਤੌਰ ’ਤੇ ਹਟਾਉਣ ਲਈ ਅਮਰੀਕਾ ਦੇ ਸੰਵਿਧਾਨ ’ਚ ਵੀ ਕਿਸੇ ਵਿਵਸਥਾ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਕ ਅੰਗਰੇਜ਼ੀ ਵੈੱਬਸਾਈਟ ਮੁਤਾਬਕ, ਅਮਰੀਕੀ ਸੰਵਿਧਾਨ ’ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਜੇਕਰ ਕੋਈ ਰਾਸ਼ਟਰਪਤੀ ਚੋਣ ਹਾਰ ਜਾਂਦਾ ਹੈ ਅਤੇ ਆਪਣੇ ਮੁਕਾਬਲੇਬਾਜ ਨੂੰ ਸੱਤਾ ਸੌਂਪਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਮੌਜੂਦਾ ਰਾਸ਼ਟਰਪਤੀ ਨੂੰ ਕਿਵੇਂ ਹਟਾਇਆ ਜਾਵੇ। ਅਜਿਹੇ ’ਚ ਟਰੰਪ ਦੇ ਹਾਰ ਮੰਨਣ ਤੋਂ ਇਨਕਾਰ ਕਰਨ ’ਤੇ ਸਥਿਤੀ ਭਿਆਨਕ ਹੋ ਸਕਦੀ ਹੈ।


Lalita Mam

Content Editor

Related News