ਅਮਰੀਕਾ ਦੀ ਚੀਨ ਨੂੰ ਚਿਤਾਵਨੀ, ਜੇਕਰ ਕੀਤੀ ਰੂਸ ਦੀ ਮਦਦ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

Monday, Mar 14, 2022 - 04:52 PM (IST)

ਅਮਰੀਕਾ ਦੀ ਚੀਨ ਨੂੰ ਚਿਤਾਵਨੀ, ਜੇਕਰ ਕੀਤੀ ਰੂਸ ਦੀ ਮਦਦ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

ਵਾਸ਼ਿੰਗਟਨ (ਵਾਰਤਾ)- ਅਮਰੀਕਾ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਕਿਸੇ ਵੀ ਤਰ੍ਹਾਂ ਯੂਕ੍ਰੇਨ ‘ਤੇ ਹਮਲੇ ਵਿਚ ਰੂਸ ਦੀ ਮਦਦ ਕੀਤੀ ਤਾਂ ਉਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਅਜਿਹੀ ਚਿਤਾਵਨੀ ਸੋਮਵਾਰ ਨੂੰ ਰੋਮ ਵਿਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਅਤੇ ਚੀਨ ਦੀ ਵਿਦੇਸ਼ ਨੀਤੀ ਸਲਾਹਕਾਰ ਯੇਨ ਜੀਕੀ ਵਿਚਾਲੇ ਹੋਈ ਬੈਠਕ ਤੋਂ ਕੁਝ ਘੰਟੇ ਪਹਿਲਾਂ ਆਈ ਹੈ। ਰਿਪੋਰਟ 'ਚ ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਕ੍ਰੇਨ 'ਚ ਰੂਸ ਦੇ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਹੋਈ ਉੱਚ-ਪੱਧਰੀ ਬੈਠਕ ਤੋਂ ਠੀਕ ਪਹਿਲਾਂ ਰੂਸ ਨੇ ਚੀਨ ਤੋਂ ਯੂਕ੍ਰੇਨ 'ਚ ਡਰੋਨ ਸਮੇਤ ਫੌਜੀ ਮਦਦ ਮੰਗੀ ਹੈ। ਇਕ ਅਮਰੀਕੀ ਮੀਡੀਆ ਦੀ ਰਿਪੋਰਟ 'ਚ ਐਤਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੂਸ ਨੇ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ 24 ਫਰਵਰੀ ਨੂੰ ਫੌਜੀ ਮਦਦ ਮੰਗੀ ਸੀ। ਦੂਜੇ ਪਾਸੇ ਅਮਰੀਕਾ ਵਿਚ ਚੀਨੀ ਦੂਤਾਵਾਸ ਨੇ ਅਜਿਹੀ ਕਿਸੇ ਵੀ ਬੇਨਤੀ ਤੋਂ ਜਾਣੂ ਹੋਣ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ: ਜਾਪਾਨ 'ਚ ਸਕੂਲਾਂ ਨੇ ਕੁੜੀਆਂ ਦੇ 'ਪੋਨੀਟੇਲ' ਕਰਨ 'ਤੇ ਲਗਾਈ ਪਾਬੰਦੀ, ਦਿੱਤਾ ਅਜੀਬੋ-ਗ਼ਰੀਬ ਤਰਕ

ਇਸ ਯੁੱਧ ਦੀ ਸ਼ੁਰੂਆਤ ਤੋਂ ਹੀ ਚੀਨ ਨੇ ਰੂਸ ਨੂੰ ਆਪਣਾ ਸਮਰਥਨ ਦਿੱਤਾ ਸੀ, ਪਰ ਉਸ ਵੱਲੋਂ ਜਨਤਕ ਤੌਰ 'ਤੇ ਰੂਸ ਨੂੰ ਫੌਜੀ ਜਾਂ ਵਿੱਤੀ ਸਹਾਇਤਾ ਦੇਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਭਾਵੇਂ ਰੂਸ ਨੇ ਅਜਿਹੀ ਬੇਨਤੀ ਕੀਤੀ ਵੀ ਹੈ, ਪਰ ਚੀਨ ਨੇ ਇਸ ਦਾ ਕੀ ਜਵਾਬ ਦਿੱਤਾ ਹੈ, ਇਹ ਅਜੇ ਤੱਕ ਪਤਾ ਨਹੀਂ ਹੈ। ਚੀਨੀ ਦੂਤਘਰ ਦੇ ਬੁਲਾਰੇ ਲਿਊ ਪੇਂਗਯੂ ਨੇ ਐਤਵਾਰ ਨੂੰ ਸੀ.ਐੱਨ.ਐੱਨ. ਨੂੰ ਦੱਸਿਆ ਕਿ ਉਨ੍ਹਾਂ ਨੂੰ ਰੂਸ ਤੋਂ ਅਜਿਹੀ ਕਿਸੇ ਵੀ ਬੇਨਤੀ ਦੀ ਜਾਣਕਾਰੀ ਨਹੀਂ ਹੈ। ਸੀ.ਐੱਨ.ਐੱਨ. ਅਮਰੀਕਾ ਵਿਚ ਰੂਸੀ ਦੂਤਘਰ ਤੋਂ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਐਤਵਾਰ ਨੂੰ ਸੀ.ਐੱਨ.ਐੱਨ. ਨੂੰ ਕਿਹਾ ਕਿ ਜੇਕਰ ਚੀਨ ਰੂਸ ਨੂੰ ਮਦਦ ਦਿੰਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ, 'ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜੇਕਰ ਚੀਨ ਰੂਸ ਦੀ ਕਿਸੇ ਤਰ੍ਹਾਂ ਦੀ ਮਦਦ ਕਰਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਅਸੀਂ ਚੀਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।' 

ਇਹ ਵੀ ਪੜ੍ਹੋ: ਬੇਰਹਿਮ ਰੂਸ: ਯੂਕ੍ਰੇਨ 'ਚ ਬੰਬਾਰੀ ਦਰਮਿਆਨ ਜ਼ਖ਼ਮੀ ਹੋਈ ਗਰਭਵਤੀ ਔਰਤ ਦੇ ਬੱਚੇ ਦੀ ਮੌਤ, ਖ਼ੁਦ ਵੀ ਤੋੜਿਆ ਦਮ

ਦੂਜੇ ਪਾਸੇ ਚੀਨੀ ਦੂਤਘਰ ਦੇ ਬੁਲਾਰੇ ਨੇ ਕਿਹਾ, 'ਮੈਂ ਕਦੇ ਨਹੀਂ ਸੁਣਿਆ ਕਿ ਯੂਕ੍ਰੇਨ ਦੀ ਸਥਿਤੀ ਨੂੰ ਲੈ ਕੇ ਚੀਨ ਨੇ ਕਦੇ ਚਿੰਤਾ ਕੀਤੀ ਹੋਵੇ, ਸਾਨੂੰ ਪੂਰੀ ਉਮੀਦ ਹੈ ਕਿ ਸਥਿਤੀ ਆਮ ਵਾਂਗ ਹੋ ਜਾਵੇਗੀ ਅਤੇ ਜਲਦੀ ਹੀ ਖੇਤਰ ਵਿਚ ਸ਼ਾਂਤੀ ਸਥਾਪਿਤ ਹੋ ਜਾਵੇਗੀ।' ਉਨ੍ਹਾਂ ਕਿਹਾ, 'ਇਸ ਸਮੇਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਥਿਤੀ ਨੂੰ ਹੋਰ ਤਣਾਅਪੂਰਨ ਹੋਣ ਤੋਂ ਰੋਕਿਆ ਜਾਵੇ ਤਾਂ ਕਿ ਚੀਜ਼ਾਂ ਹੱਥੋਂ ਨਾ ਨਿਕਲ ਜਾਣ। ਜੇਕਰ ਅਜਿਹਾ ਹੁੰਦਾ ਹੈ ਤਾਂ ਜੰਗ ਵਿਚ ਸ਼ਾਮਲ ਦੋਵਾਂ ਦੇਸ਼ਾਂ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਇਸ ਦਾ ਅਸਰ ਭੁਗਤਣਾ ਪਵੇਗਾ। ਚੀਨ ਇਸ ਤਣਾਅ ਨੂੰ ਘੱਟ ਕਰਨ ਅਤੇ ਮਨੁੱਖੀ ਸੰਕਟ ਨੂੰ ਰੋਕਣ ਦੀ ਅਪੀਲ ਕਰਦਾ ਹੈ। ਚੀਨ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਪ੍ਰਦਾਨ ਕਰਦਾ ਰਹੇਗਾ।'

ਇਹ ਵੀ ਪੜ੍ਹੋ: ਬਰਾਕ ਓਬਾਮਾ ਕੋਰੋਨਾ ਵਾਇਰਸ ਨਾਲ ਸੰਕਰਮਿਤ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News