ਅਮਰੀਕਾ ਦੀਵਾਲੀਆ ਹੋਇਆ ਤਾਂ ਡੁੱਬ ਜਾਵੇਗੀ ਦੁਨੀਆ, 78 ਲੱਖ ਨੌਕਰੀਆਂ ਅਤੇ 10 ਲੱਖ ਕਰੋੜ ਡਾਲਰ ਹੋ ਜਾਣਗੇ ਤਬਾਹ
Sunday, May 28, 2023 - 03:41 PM (IST)
ਨਵੀਂ ਦਿੱਲੀ (ਇੰਟ.) – ਪਿਛਲੇ ਤਿੰਨ ਸਾਲਾਂ ’ਚ ਗਲੋਬਲ ਅਰਥਵਿਵਸਥਾ ਨੂੰ 2 ਕਾਫੀ ਵੱਡੇ ਝਟਕੇ ਲੱਗੇ ਹਨ। ਹੁਣ ਅਮਰੀਕਾ ਦੇ ਕਰਜ਼ੇ ਦੇ ਸੰਕਟ ਵਜੋਂ ਦੁਨੀਆ ਨੂੰ ਤੀਜਾ ਵੱਡਾ ਝਟਕਾ ਲੱਗਣ ਦਾ ਖਦਸ਼ਾ ਕਾਫੀ ਵਧ ਗਿਆ ਹੈ। ਪਹਿਲਾਂ ਕੋਰੋਨਾ ਮਹਾਮਾਰੀ ਅਤੇ ਫਿਰ ਯੂਰਪ ’ਚ 1945 ਤੋਂ ਬਾਅਦ ਦੀ ਸਭ ਤੋਂ ਵੱਡੀ ਜੰਗ ਨਾਲ ਗਲੋਬਲ ਅਰਥਵਿਵਸਥਾ ਜੂਝੀ ਹੈ। ਇਸ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਦੇ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰ ਸਕਣ ਦਾ ਡਰ ਵਿੱਤੀ ਮਾਰਕੀਟ ’ਤੇ ਭਾਰੀ ਪੈ ਰਿਹਾ ਹੈ। ਜ਼ਿਆਦਾਤਰ ਲੋਕਾਂ ਲਈ ਇਹ ਇਕ ਕਲਪਨਾਯੋਗ ਗੱਲ ਹੈ। ਕੀ ਕਦੀ ਕਿਸੇ ਨੇ ਸੋਚਿਆ ਸੀ ਕਿ ਅਮਰੀਕੀ ਸਰਕਾਰ ਨਕਦੀ ਸੰਕਟ ਨਾਲ ਜੂਝੇਗੀ। ਉਹ ਆਪਣੇ ਬਿੱਲਾਂ ਦੀ ਪੇਮੈਂਟ ਨਹੀਂ ਕਰ ਸਕੇਗੀ ਅਤੇ ਉਸ ’ਤੇ ਦਿਵਾਲੀਆ ਹੋਣ ਦਾ ਖਤਰਾ ਮੰਡਰਾ ਰਿਹਾ ਹੋਵੇਗਾ। ਸ਼ਾਇਦ ਕਦੀ ਨਹੀਂ ਪਰ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ
ਸ਼ੁੱਕਰਵਾਰ ਨੂੰ ਅਜਿਹੇ ਸੰਕੇਤ ਮਿਲੇ ਸਨ ਕਿ ਅਮਰੀਕੀ ਸਰਕਾਰ ਦੀ ਕਰਜ਼ੇ ਦੀ ਲਿਮਟ ਨੂੰ ਵਧਾਉਣ ਦੀ ਗੱਲਬਾਤ ਜ਼ੋਰ ਫੜ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ 2008 ਦੇ ਗਲੋਬਲ ਵਿੱਤੀ ਸੰਕਟ ਨੂੰ ਸੱਦਾ ਦੇਣਾ ਹੋਵੇਗਾ। ਉੱਥੇ ਹੀ ਡਿਫਾਲਟ ਹੋ ਜਾਣਾ ਇਕ ਲੱਖ ਗੁਣਾ ਜ਼ਿਆਦਾ ਖਰਾਬ ਹੋਵੇਗਾ। ਡਾਰਟਮਾਊਥ ਯੂਨੀਵਰਸਿਟੀ ਵਿਚ ਇਕੋਨੋਮੀ ਦੇ ਪ੍ਰੋਫੈਸਰ ਅਤੇ ਬੈਂਕ ਆਫ ਇੰਗਲੈਂਡ ’ਚ ਸਾਬਕਾ ਵਿਆਜ ਦਰ ਸੈਟਰ ਡੈਨੀ ਬਲੈਂਚਫਲਾਵਰ ਨੇ ਇਹ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਕੀ ਹੋਵੇਗਾ ਜੇ ਦੁਨੀਆ ’ਚ ਮਹਾਸ਼ਕਤੀ ਸਮਝਿਆ ਜਾਣ ਵਾਲਾ ਦੇਸ਼ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰ ਸਕੇ? ਇਸ ਦੇ ਭਿਆਨਕ ਨਤੀਜੇ ਹੋਣਗੇ।
ਮੂਡੀਜ਼ ਐਨਾਲਿਟਿਕਸ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਕ ਹਫਤੇ ਤੱਕ ਦੇ ਨਕਦੀ ਸੰਕਟ ਨਾਲ ਹੀ ਅਮਰੀਕਾ ਦੀ ਜੀ. ਡੀ. ਪੀ. 0.7 ਫੀਸਦੀ ਤੱਕ ਡਿਗ ਸਕਦੀ ਹੈ ਅਤੇ 15 ਲੱਖ ਨੌਕਰੀਆਂ ਜਾ ਸਕਦੀਆਂ ਹਨ। ਜੇ ਸਿਆਸੀ ਡੈੱਡਲਾਕ ਹੋਰ ਅੱਗੇ ਵਧਦਾ ਹੈ, ਟ੍ਰੇਜਰੀ ਦੂਜੇ ਬਿੱਲਾਂ ’ਤੇ ਡੇਟ ਪੇਮੈਂਟ ਨੂੰ ਤਰਜੀਹ ਦਿੰਦਾ ਹੈ ਤਾਂ ਅਮਰੀਕੀ ਅਰਥਵਿਵਸਥਾ ਲਈ ਇਹ ਝਟਕਾ ਖਤਰਨਾਕ ਹੋਵੇਗਾ। ਇਸ ਨਾਲ ਜੀ. ਡੀ. ਪੀ. ਵਿਚ 4.6 ਫੀਸਦੀ ਦੀ ਗਿਰਾਵਟ ਆਏਗੀ। ਇਸ ਨਾਲ 78 ਲੱਖ ਨੌਕਰੀਆਂ ਚਲੀਆਂ ਜਾਣਗੀਆਂ। ਸ਼ੇਅਰ ਬਾਜ਼ਾਰ ਡਿਗ ਜਾਣਗੇ। ਕਰੀਬ 10 ਲੱਖ ਕਰੋੜ ਡਾਲਰ ਦੀ ਘਰੇਲੂ ਜਾਇਦਾਦ ਦਾ ਸਫਾਇਆ ਹੋ ਜਾਏਗਾ ਅਤੇ ਕਰਜ਼ਾ ਕਾਫੀ ਮਹਿੰਗਾ ਹੋ ਜਾਏਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਡਿਫਾਲਟ ਹੋਣ ਨਾਲ ਇਸ ਦੇਸ਼ ’ਚ ਵੱਡੀ ਮੰਦੀ ਆਏਗੀ। ਇਹ ਗਲੋਬਲ ਅਰਥਵਿਵਸਥਾ ਨੂੰ ਡੋਬ ਦੇਵੇਗੀ।
ਇਹ ਵੀ ਪੜ੍ਹੋ : 9 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼, ਮਈ 'ਚ FPI ਨੇ ਕੀਤੀ 37,317 ਕਰੋੜ ਰੁਪਏ ਦੀ
ਗਲੋਬਲ ਮਾਰਕੀਟਸ ’ਤੇ ਵਰ੍ਹੇਗਾ ਕਹਿਰ
ਇਹ ਵਿਸ਼ਵਾਸ ਕਿ ਅਮਰੀਕਾ ਦੀ ਸਰਕਾਰ ਆਪਣੇ ਲੈਣਦਾਰਾਂ ਨੂੰ ਸਮੇਂ ਸਿਰ ਪੇਮੈਂਟ ਕਰੇਗੀ, ਗਲੋਬਲ ਵਿੱਤੀ ਪ੍ਰਣਾਲੀ ਦੇ ਸੁਚਾਰੂ ਸੰਚਾਲਨ ਦਾ ਆਧਾਰ ਹੈ। ਇਹ ਡਾਲਰ ਨੂੰ ਦੁਨੀਆ ਦੀ ਰਿਜ਼ਰਵ ਕਰੰਸੀ ਅਤੇ ਯੂ. ਐੱਸ. ਟ੍ਰੇਜਰੀ ਸਕਿਓਰਿਟੀਜ਼ ਨੂੰ ਦੁਨੀਆ ਭਰ ’ਚ ਬਾਂਡ ਮਾਰਕੀਟਸ ਦਾ ਆਧਾਰ ਬਣਾਉਂਦਾ ਹੈ। ਵਾਸ਼ਿੰਗਟਨ ਵਿਚ ਇਕ ਥਿੰਕ ਟੈਂਕ, ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲੇ ਇਕਨੌਮਿਕਸ ਦੇ ਸੀਨੀਅਰ ਫੇਲੋ ਮੌਰਿਸ ਓਬਸਟਫੇਲਡ ਨੇ ਕਿਹਾ ਕਿ ਜੇ ਟ੍ਰੇਜਰੀ ਦੇ ਪੇਮੈਂਟ ਕਰਨ ਦੇ ਕਮਿਟਮੈਂਟ ਦੀ ਕ੍ਰੇਡੀਬਿਲਿਟੀ ’ਤੇ ਸਵਾਲ ਉੱਠਦਾ ਹੈ ਤਾਂ ਇਹ ਗਲੋਬਲ ਮਾਰਕੀਟ ’ਚ ਤਬਾਹੀ ਮਚਾ ਸਕਦਾ ਹੈ।
2011 ’ਚ 15 ਫੀਸਦੀ ਡਿਗਿਆ ਸੀ ਐੱਸ. ਐਂਡ ਪੀ.-500
ਸਾਲ 2011 ’ਚ ਅਮਰੀਕੀ ਕਰਜ਼ਾ ਲਿਮਟ ਨੂੰ ਵਧਾਉਣ ਲਈ ਡੈੱਡਲਾਕ ਦੌਰਾਨ ਪ੍ਰਮੁੱਖ ਅਮਰੀਕੀ ਇੰਡੈਕਸ ਐੱਸ. ਐਂਡ ਪੀ.-500 15 ਫੀਸਦੀ ਤੋਂ ਵੱਧ ਡਿਗ ਗਿਆ ਸੀ। ਡੀਲ ਹੋਣ ਤੋਂ ਬਾਅਦ ਵੀ ਇੰਡੈਕਸ ਡਿਗਦਾ ਰਿਹਾ ਸੀ। ਡੇਟ ਸੀਲਿੰਗ ਕ੍ਰਾਈਸਿਸ ਦੀ ਅਨਿਸ਼ਚਿਤਤਾ ਖਤਮ ਹੋਣ ਤੋਂ ਬਾਅਦ ਤੁਰੰਤ ਬਾਜ਼ਾਰ ਰਿਕਵਰ ਹੋ ਜਾਏ, ਅਜਿਹਾ ਨਹੀਂ ਹੈ। ਸਾਲ 2011 ਵਿਚ ਸਮਝੌਤਾ ਹੋਣ ਤੋਂ ਬਾਅਦ ਵੀ ਐੱਸ. ਐਂਡ ਪੀ.-500 ਵਿਚ ਗਿਰਾਵਟ ਜਾਰੀ ਰਹੀ ਸੀ। 5 ਜੂਨ ਦੀ ਅਖੌਤੀ ਐਕਸ ਡੇਟ ਨੇੜੇ ਆਉਣ ਦੇ ਬਾਵਜੂਦ ਸ਼ੇਅਰ ਬਾਜ਼ਾਰਾਂ ਨੇ ਹੁਣ ਤੱਕ ਸੰਭਾਵਿਤ ਡਿਫਾਲਟ ਤੋਂ ਕਾਫੀ ਹੱਦ ਤੱਕ ਕਿਨਾਰਾ ਕੀਤਾ ਹੋਇਆ ਹੈ। ਟ੍ਰੇਜਰੀ ਸਕੱਤਰ ਜੇਨੇਟ ਯੇਲੇਨ ਨੂੰ ਹੁਣ ਵੀ ਵਿਸ਼ਵਾਸ ਹੈ ਕਿ ਸਮਝੌਤਾ ਸਮੇਂ ਸਿਰ ਹੋ ਜਾਏਗਾ।
ਇਹ ਵੀ ਪੜ੍ਹੋ : ਰੂਸ-ਯੂਕਰੇਨ ਜੰਗ ਕਾਰਨ ਭਾਰਤ ਦਾ ਨੁਕਸਾਨ, ਸਰਕਾਰੀ ਤੇਲ ਕੰਪਨੀਆਂ ਦੇ ਫਸੇ 2500 ਕਰੋੜ ਰੁਪਏ
ਅਮਰੀਕੀ ਇਤਿਹਾਸ ’ਚ ਕਦੀ ਵੀ ਡਿਫਾਲਟ ਨਹੀਂ ਹੋਇਆ
ਜੇਨੇਟ ਨੇ ਕਿਹਾ ਸੀ ਕਿ ਮੇਰੀਆਂ ਚਿੰਤਾਵਾਂ ’ਚੋਂ ਇਕ ਇਹ ਹੈ ਕਿ ਸਮਝੌਤੇ ਦੇ ਹੋ ਜਾਣ ’ਤੇ ਵੀ ਵਿੱਤੀ ਬਾਜ਼ਾਰ ’ਚ ਲੋੜੀਂਦਾ ਸੰਕਟ ਹੋ ਸਕਦਾ ਹੈ। ਰੇਟਿੰਗ ਏਜੰਸੀ ਫਿੱਚ ਨੇ ਪਹਿਲਾਂ ਨੇ ਅਮਰੀਕਾ ਦੀ ਟ੍ਰਿਪਲ ਏ ਕ੍ਰੈਡਿਟ ਰੇਟਿੰਗ ਨੂੰ ਸੰਭਾਵਿਤ ਗਿਰਾਵਟ ਕਾਰਣ ਨਿਗਰਾਨੀ ’ਚ ਰੱਖ ਦਿੱਤਾ ਹੈ। ਰੇਟਿੰਗ ’ਚ ਛੋਟੀ ਜਿਹੀ ਵੀ ਗਿਰਾਵਟ ਅਮਰੀਕਾ ਸਰਕਾਰ ਦੇ ਖਰਬਾਂ ਡਾਲਰ ਦੇ ਕਰਜ਼ੇ ਦੀ ਪ੍ਰਾਈਸਿੰਗ ਨੂੰ ਪ੍ਰਭਾਵਿਤ ਕਰੇਗੀ ਅਤੇ ਇਸ ਨਾਲ ਅਮਰੀਕਾ ਲਈ ਭਵਿੱਖ ’ਚ ਕਰਜ਼ਾ ਮਹਿੰਗਾ ਹੋ ਜਾਏਗਾ।
ਅਮਰੀਕੀ ਇਤਿਹਾਸ ’ਚ ਕਦੀ ਵੀ ਡਿਫਾਲਟ ਨਹੀਂ ਹੋਇਆ ਹੈ। ਇਸ ਤੋਂ ਇਹ ਅਨੁਮਾਨ ਲਗਾਉਣਾ ਅਸੰਭਵ ਹੋ ਜਾਂਦਾ ਹੈ ਕਿ ਇਸ ਦਾ ਨਤੀਜਾ ਕਿੰਨਾ ਭਿਆਨਕ ਹੋਵੇਗਾ ਅਤੇ ਇਸ ਨਾਲ ਨਜਿੱਠਣ ਲਈ ਕੀ ਤਿਆਰੀ ਕੀਤੀ ਜਾਏ। ਹਾਲ ਹੀ ਵਿਚ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਲਪਾਸ ਨੇ ਦੱਸਿਆ ਸੀ ਕਿ ਸੰਸਥਾਵਾਂ ਕੋਲ ਇਸ ਖਤਰੇ ਨੂੰ ਮੈਨੇਜ ਕਰਨ ਲਈ ਕੋਈ ਸਪੈਸ਼ਲ ਵਾਰ ਰੂਮ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਡਿਫਾਲਟ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ : ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਵਿਸ਼ੇਸ਼ ਸਿੱਕਾ, ਜਾਣੋ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।