''ਆਪ'' ਨੇ ਧੱਕੇਸ਼ਾਹੀਆਂ ਬੰਦ ਨਾ ਕੀਤੀ ਤਾਂ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ : ਸੁਰਿੰਦਰ ਸਿੰਘ ਰਾਣਾ

Monday, Jan 19, 2026 - 09:17 PM (IST)

''ਆਪ'' ਨੇ ਧੱਕੇਸ਼ਾਹੀਆਂ ਬੰਦ ਨਾ ਕੀਤੀ ਤਾਂ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ : ਸੁਰਿੰਦਰ ਸਿੰਘ ਰਾਣਾ

ਰੋਮ, (ਕੈਂਥ)-ਇਤਿਹਾਸ ਗਵਾਹ ਹੈ ਕਿ ਜਿਸ ਦੇਸ਼ ਦਾ ਮੀਡੀਆ ਸ਼ਕਤੀਸਾਲੀ ਹੈ ਉਸ ਦੇਸ਼ ਨੇ ਦੁਨੀਆਂ ਵਿੱਚ ਆਪਣੇ-ਆਪ ਨੂੰ ਹਰ ਖੇਤਰ ਵਿੱਚ ਸਥਾਪਿਤ ਹੀ ਨਹੀਂ ਕੀਤਾ। ਸਗੋਂ ਦੁਨੀਆਂ ਭਰ ਵਿੱਚ ਭਾਈਚਾਰਕ ਸਾਂਝ ਨੂੰ ਚੌਗਣਾ ਕੀਤਾ ਹੈ ਪਰ ਅਫ਼ਸੋਸ ਸਾਡੇ ਭਾਰਤ ਦਾ ਦਿਲ ਸਾਡਾ ਪੰਜਾਬ ਇਸ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਆਪ ਸਰਕਾਰ ਦੇ ਮੁਖੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਜਾਣ-ਬੁੱਝ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਹਿੰਦ ਸਮਾਚਾਰ ਪ੍ਰਕਾਸ਼ਨ ਸਮੂਹ ਦੇ ਪੰਜਾਬ ਕੇਸਰੀ, ਹਿੰਦ ਸਮਾਚਾਰ ਤੇ ਜਗਬਾਣੀ ਅਦਾਰੇ ਨਾਲ ਸੌੜੀ ਸਿਆਸਤ ਤਹਿਤ ਧੱਕੇਸ਼ਾਹੀ ਕਰਦਿਆਂ ਆਪਣੇ ਹਿੱਟਸ਼ਾਹੀ ਫਰਮਾਨਾ ਨੂੰ ਅੰਜਾਮ ਦੇ ਰਹੇ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਣਾ (ਹਾਲੈਂਡ)ਨੇ ਕਰਦਿਆਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹਨ,  ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਾ ਖਤਮ ਕਰ ਸਕਦੀ ਹੈ ਅਤੇ ਨਾਂਹੀ ਦਬਾਅ ਸਕਦੀ ਹੈ। ਉਨ੍ਹਾਂ ਕਿਹਾ ਹਿੰਦ ਪ੍ਰਕਾਸ਼ਨ ਸਮੂਹ ਸਿਰਫ਼ ਭਾਰਤ ਵਿੱਚ ਹੀ ਨਹੀ ਸਗੋਂ ਪ੍ਰਵਾਸੀ ਭਾਰਤੀਆਂ ਦੀ ਵੀ ਪਹਿ਼ਲੀ ਪਸੰਦ ਹੈ । ਇਸ ਨਾਲ ਜੇਕਰ ਆਪ ਸਰਕਾਰ ਨੇ ਧੱਕੇਸ਼ਾਹੀਆਂ ਬੰਦ ਨਾ ਕੀਤੀ ਤਾਂ ਇਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News