ਦੀਵਾਲੀ ਮੌਕੇ ਸੰਤਰੀ ਰੰਗ ''ਚ ਰੰਗੀ ਗਈ ਵਿਸ਼ਵ ਪ੍ਰਸਿੱਧ ਇਮਾਰਤ

10/29/2019 2:14:39 PM

ਵਾਸ਼ਿੰਗਟਨ— ਵਿਸ਼ਵ ਦੀ ਪ੍ਰਸਿੱਧ ਇਮਾਰਤ 'ਐਂਪਾਇਰ ਸਟੇਟ ਬਿਲਡਿੰਗ' ਦੀਵਾਲੀ ਮੌਕੇ ਸੰਤਰੀ ਰੰਗ 'ਚ ਜਗਮਗਾਈ। ਨਿਊਯਾਰਕ, ਨਿਊ ਜਰਸੀ ਅਤੇ ਕਨੈਕਟਿਕਟ 'ਚ ਭਾਰਤੀ ਭਾਈਚਾਰੇ ਦੇ ਸਭ ਤੋਂ ਵੱਡੇ ਗੈਰ-ਲਾਭਕਾਰੀ ਸੰਗਠਨ 'ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ' ਵਲੋਂ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਤਹਿਤ 'ਐਂਪਾਇਰ ਸਟੇਟ ਰਿਐਲਟੀ ਟਰੱਸਟ' 'ਤੇ ਸੰਤਰੀ ਰੰਗ ਦੀਆਂ ਲਾਈਟਾਂ ਜਗਾਈਆਂ ਗਈਆਂ। ਭਾਰਤੀ ਪ੍ਰਵਾਸੀਆਂ ਦੇ ਕਈ ਮੁੱਖ ਮੈਂਬਰਾਂ ਨੇ ਇਸ ਸਮਾਰੋਹ 'ਚ ਸ਼ਿਰਕਤ ਕੀਤੀ। ਸਮਾਰੋਹ 'ਚ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ।

PunjabKesari

ਵਿਸ਼ੇਸ਼ ਪ੍ਰੋਗਰਾਮ ਦੀ ਮੇਜ਼ਬਾਨੀ ਐੱਫ. ਆਈ. ਏ. ਦੇ ਪ੍ਰਧਾਨ ਰਮੇਸ਼ ਪਟੇਲ, ਪ੍ਰਧਾਨ ਆਲੋਕ ਕੁਮਾਰ, ਟਰੱਸਟੀ ਅੰਕੁਰ ਵੈਦ ਤੇ ਸਾਬਕਾ ਪ੍ਰਧਾਨ ਸੁਰਾਜਲ ਪਾਰਿਖ ਅਤੇ ਗੀਤਕਾਰ ਤੇ ਗਾਇਕ ਅਰਜੁਨ ਕੁਮਾਰਸਵਾਮੀ ਨੇ ਕੀਤੀ, ਜਿਨ੍ਹਾਂ ਨੇ ਐਂਪਾਇਰ ਸਟੇਟ ਬਿਲਡਿੰਗ ਦੀ ਸਭ ਤੋਂ ਉੱਪਰਲੀ ਮੰਜ਼ਲ 'ਤੇ ਸੰਤਰੀ ਰੰਗ ਦੀਆਂ ਲਾਈਟਾਂ ਦਾ ਸਵਿੱਚ ਚਾਲੂ ਕੀਤਾ।

ਐੱਫ. ਆਈ. ਏ. ਨੇ ਕਿਹਾ ਕਿ ਟਾਵਰ ਨੂੰ ਕਈ ਲੱਖ ਸੰਤਰੀ ਰੰਗ ਦੀਆਂ ਲਾਈਟਾਂ ਨਾਲ ਰੌਸ਼ਨ ਕੀਤਾ ਗਿਆ...ਜਿਸ ਨਾਲ ਨਿਊਯਾਰਕ ਦਾ ਆਸਮਾਨ ਰਾਤ ਨੂੰ ਜਗਮਗਾ ਗਿਆ। ਇਸ ਦੇ ਨਾਲ ਹੀ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਪਿਛਲੇ ਸਾਲ ਵੀ ਦੀਵਾਲੀ 'ਤੇ 'ਐਂਪਾਇਰ ਸਟੇਟ ਬਿਲਡਿੰਗ' ਨੂੰ ਰੌਸ਼ਨ ਕੀਤਾ ਗਿਆ ਸੀ। ਪਿਛਲੇ ਦੋ ਦਹਾਕਿਆਂ ਤੋਂ ਸੁਤੰਤਰਤਾ ਦਿਵਸ 'ਤੇ ਵੀ ਇਸ ਇਮਾਰਤ ਨੂੰ ਤਿਰੰਗੇ ਦੇ ਰੰਗ 'ਚ ਰੌਸ਼ਨ ਕੀਤਾ ਜਾ ਰਿਹਾ ਹੈ।


Related News