ਇਸ ਦੇਸ਼ ਵਿੱਚ 24 ਘੰਟਿਆਂ 'ਚ 1400 ਵਾਰ ਆਇਆ ਭੂਚਾਲ! ਸਟੇਟ ਐਮਰਜੈਂਸੀ ਲਾਗੂ

Saturday, Nov 11, 2023 - 06:38 PM (IST)

ਇਸ ਦੇਸ਼ ਵਿੱਚ 24 ਘੰਟਿਆਂ 'ਚ 1400 ਵਾਰ ਆਇਆ ਭੂਚਾਲ! ਸਟੇਟ ਐਮਰਜੈਂਸੀ ਲਾਗੂ

 ਬਲੂ ਲੈਗੂਨ - ਦੁਨੀਆ ਭਰ ਤੋਂ ਲਗਾਤਾਰ ਭੂਚਾਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਤਾਜ਼ਾ ਉਦਾਹਰਣ ਨੇਪਾਲ ਵਿੱਚ ਆਇਆ ਭੂਚਾਲ ਹੈ। ਇਸ ਦੇ ਝਟਕਿਆਂ ਨੇ ਭਾਰਤ ਦੇ ਕਈ ਹਿੱਸਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਕੁਦਰਤ ਦੇ ਇਸ ਕਹਿਰ ਦਾ ਖਮਿਆਜ਼ਾ ਨੇਪਾਲ ਅੱਜ ਵੀ ਝੱਲ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਇੱਕ ਵਾਰ ਵਿੱਚ 1000 ਤੋਂ ਵੱਧ ਵਾਰ ਭੂਚਾਲ ਆਏ ਹਨ। ਹਾਲਾਤ ਅਜਿਹੇ ਸਨ ਕਿ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਿਆ।

ਇਹ ਵੀ ਪੜ੍ਹੋ :   ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਇਹ ਸਥਾਨ ਯੂਰਪੀ ਦੇਸ਼ ਆਈਸਲੈਂਡ ਵਿੱਚ ਹੈ। ਇਹ ਇੱਕ ਬਹੁਤ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਜਿਸ ਨੂੰ ਲੋਕ ਬਲੂ ਲੈਗੂਨ ਦੇ ਨਾਂ ਨਾਲ ਜਾਣਦੇ ਹਨ। ਇੱਥੇ ਬਹੁਤ ਭੀੜ ਰਹਿੰਦੀ ਹੈ ਪਰ ਫਿਲਹਾਲ ਇਹ 16 ਨਵੰਬਰ ਤੱਕ ਸੈਲਾਨੀਆਂ ਲਈ ਬੰਦ ਹੈ। ਇਸ ਦੇ ਪਿੱਛੇ ਦਾ ਕਾਰਨ ਆਈਸਲੈਂਡ ਦੇ ਮੌਸਮ ਵਿਭਾਗ ਦੀ ਰਿਪੋਰਟ ਹੈ। ਜਿਸ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ ਰੇਕਜੇਨਸ ਪ੍ਰਾਇਦੀਪ ਖੇਤਰ 'ਚ 1400 ਦੇ ਕਰੀਬ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਹਨ। ਜਿਸ ਤਹਿਤ ਸੱਤ ਭੂਚਾਲ ਆਏ ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ ਚਾਰ ਜਾਂ ਇਸ ਤੋਂ ਵੱਧ ਸੀ। ਜਿੱਥੇ ਭੂਚਾਲ ਆ ਰਹੇ ਹਨ ਉਥੇ ਹੀ ਬਲੂ ਲੈਗੂਨ ਵੀ ਹੈ। ਇਸੇ ਕਾਰਨ ਇਸ ਸਥਾਨ ਨੂੰ ਸੈਲਾਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। 

ਬਲੂ ਲੈਗੂਨ ਦਾ ਪੂਲ, ਸਪਾ, ਹੋਟਲ ਅਤੇ ਰੈਸਟੋਰੈਂਟ 9 ਨਵੰਬਰ ਨੂੰ ਬੰਦ ਕਰ ਦਿੱਤੇ ਗਏ ਹਨ ਅਤੇ ਇਹ 16 ਨਵੰਬਰ ਨੂੰ ਸਵੇਰੇ 7 ਵਜੇ ਦੁਬਾਰਾ ਖੋਲ੍ਹਣ ਲਈ ਨਿਰਧਾਰਤ ਕੀਤੇ ਗਏ ਹਨ। ਇਕ ਬਿਆਨ ਅਨੁਸਾਰ “ਇਹ ਸਾਵਧਾਨੀ ਉਪਾਅ ਕਰਨ ਦਾ ਮੁੱਖ ਕਾਰਨ ਸਥਾਨਕ ਵਿਅਕਤੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਅਟੁੱਟ ਵਚਨਬੱਧਤਾ ਹੈ।"

ਇਹ ਵੀ ਪੜ੍ਹੋ :  ED ਵਿਭਾਗ ਦੀ ਵੱਡੀ ਕਾਰਵਾਈ, Hero Motocorp ਦੇ ਚੇਅਰਮੈਨ ਦੀਆਂ 3 ਜਾਇਦਾਦਾਂ ਜ਼ਬਤ

ਬਲੂ ਲੈਗੂਨ ਕਿਉਂ ਮਸ਼ਹੂਰ ਹੈ?

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬਲੂ ਲੈਗੂਨ ਰੇਕਜੇਨਸ ਪ੍ਰਾਇਦੀਪ ਵਿੱਚ ਹੈ। ਇਹ ਸਥਾਨ ਰਾਜਧਾਨੀ ਤੋਂ 50 ਮਿੰਟ ਦੀ ਦੂਰੀ 'ਤੇ ਹੈ। ਨੈਸ਼ਨਲ ਜੀਓਗ੍ਰਾਫਿਕ ਦੁਆਰਾ ਇਸਨੂੰ ਵਿਸ਼ਵ ਦੇ 25 ਆਧੁਨਿਕ ਅਜੂਬਿਆਂ ਵਿੱਚੋਂ ਇੱਕ ਘੋਸ਼ਿਤ ਕੀਤਾ ਗਿਆ ਹੈ। ਇਹ ਮਨੁੱਖ ਦੁਆਰਾ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਭੂ-ਥਰਮਲ ਖਣਿਜ ਬਾਥ ਹੈ। ਇੱਥੇ ਜਿਓਥਰਮਲ ਪੂਲ ਮੌਜੂਦ ਹਨ, ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਬਲੂ ਲੈਗੂਨ ਦਾ ਰੰਗ ਬਿਲਕੁਲ ਨੀਲਾ ਹੈ। ਇੱਥੇ ਹਰ ਕੋਨੇ ਤੋਂ ਲੋਕ ਨਹਾਉਣ ਲਈ ਆਉਂਦੇ ਹਨ।

ਇਹ ਵੀ ਪੜ੍ਹੋ :    ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News