ਮੈਂ ਟਾਈਟੇਨਿਕ ’ਚ ਡੁੱਬਿਆ ਸੀ, ਹੁਣ ਪੁਨਰਜਨਮ ਹੋਇਆ ਹੈ, 5 ਸਾਲ ਦੇ ਬੱਚੇ ਦਾ ਦਾਅਵਾ

Tuesday, Aug 20, 2024 - 02:33 PM (IST)

ਮੈਂ ਟਾਈਟੇਨਿਕ ’ਚ ਡੁੱਬਿਆ ਸੀ, ਹੁਣ ਪੁਨਰਜਨਮ ਹੋਇਆ ਹੈ, 5 ਸਾਲ ਦੇ ਬੱਚੇ ਦਾ ਦਾਅਵਾ

ਇੰਟਰਨੈਸ਼ਨਲ ਡੈਸਕ - ਹਿੰਦੂ ਧਰਮ ਸਮੇਤ ਕਈ ਹੋਰ ਧਰਮਾਂ ’ਚ ਵੀ ਮਰਣ ਦੇ ਬਾਅਦ ਦੇ ਪੁਨਰ ਜਨਮ ਦੀਆਂ ਕਥਾਵਾਂ ਕਹੀਆਂ ਗਈਆਂ ਹਨ। ਹਾਲਾਂਕਿ, ਇਨ੍ਹਾਂ ਨੂੰ ਮਹਿਸੂਸ ਕਰਨਾ ਅਤੇ ਦੇਖਣਾ ਹਰ ਕਿਸੇ ਲਈ ਆਸਾਨ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਬੱਚੇ ਦੀ ਕਹਾਣੀ ਦੱਸਾਂਗੇ, ਜਿਸ ਨੇ ਛੋਟੀ ਉਮਰ ’ਚ ਹੀ ਦਾਅਵਾ ਕੀਤਾ ਕਿ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਹੈ ਅਤੇ ਇਹ ਉਸ ਦਾ ਪੁਨਰਜਨਮ ਹੈ। ਅਸੀਂ ਸਾਰਿਆਂ ਨੇ ਪੁਨਰਜਨਮ ਬਾਰੇ ਸੁਣਿਆ ਹੈ। ਇਕ ਛੋਟੇ ਬੱਚੇ ਨੇ 5 ਸਾਲ ਦੀ ਉਮਰ ’ਚ ਦਾਅਵਾ ਕੀਤਾ ਕਿ ਉਹ ਟਾਈਟੇਨਿਕ ਹਾਦਸੇ ’ਚ ਡੁੱਬ ਕੇ ਮਰ ਗਿਆ ਸੀ। ਉਹ ਸੱਭਿਆ ਹੋਣ ਦੇ ਨਾਲ ਹੀ ਗਹਿਰੇ ਪਾਣੀ ਨੂੰ ਵੇਖ ਕੇ ਡਰ ਜਾਂਦਾ ਸੀ। ਵੱਡੇ ਹੋਣ ਦੇ ਬਾਅਦ, ਉਸ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਜਨਮ ’ਚ ਟਾਈਟੇਨਿਕ ਜਹਾਜ਼ ਦਾ ਆਰਕੀਟੈਕਟ ਸੀ ਅਤੇ ਹਾਦਸੇ ’ਚ ਆਪਣੀ ਜ਼ਿੰਦਗੀ ਗੁਆ ਬੈਠਾ ਸੀ।

ਬੱਚੇ ਨੇ ਦੱਸੀਂ ਪਿਛਲੇ ਜਨਮ ਦੀ ਕਹਾਣੀ

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ, ਜੇਮੀ ਨਾਮ ਦੇ ਇਕ ਲੜਕੇ ਨੇ 5 ਸਾਲ ਦੀ ਉਮਰ ’ਚ ਦਾਅਵਾ ਕੀਤਾ ਸੀ ਕਿ ਉਹ 1912 ’ਚ ਉੱਤਰ ਅਟਲਾਂਟਿਕ ਮਹਾਸਾਗਰ ’ਚ ਡੁੱਬ ਕੇ ਮਰ ਗਿਆ ਸੀ। ਜੇਮੀ ਦੀ ਮਾਂ ਦੱਸਦੀ ਹੈ ਕਿ ਬੱਚੇ ਨੂੰ ਛੋਟੀ ਉਮਰ ਤੋਂ ਹੀ ਗਹਿਰੇ ਪਾਣੀ ਤੋਂ ਡਰ ਲੱਗਦਾ ਸੀ। ਜਦੋਂ ਉਸ ਨੇ ਟਾਈਟੇਨਿਕ ਫਿਲਮ ਦੇਖੀ ਤਾਂ ਉਹ ਅੰਤ ਦੇਖਣ ਤੋਂ ਪਹਿਲਾਂ ਹੀ ਡਰ ਗਿਆ। ਉਸ ਨੇ ਲਗਭਗ 50 ਤਸਵੀਰਾਂ ਬਣਾਈਆਂ, ਜਿਨ੍ਹਾਂ ’ਚ ਟਾਈਟੇਨਿਕ ਡੁੱਬਦੀ ਹੋਈ ਦਿਖਾਈ ਗਈ ਸੀ। ਇਹ ਤਸਵੀਰਾਂ ਉਸ ਘਟਨਾ ਨੂੰ ਦਿਖਾਉਂਦੀਆਂ ਸਨ, ਜੋ 1912 ’ਚ ਹੋਈ ਸੀ। ਜੇਮੀ ਨੂੰ ਟਾਈਟੇਨਿਕ ਦੇ ਅੰਦਰੂਨੀ ਹਿੱਸੇ ਤੋਂ ਲੈ ਕੇ ਉਸ ਦੀਆਂ ਖਿਡਕੀਆਂ ਤੱਕ ਯਾਦ ਸਨ। ਉਸ ਨੇ ਇਹ ਵੀ ਦੱਸਿਆ ਕਿ ਜਹਾਜ਼ ਬਣਾਉਣ ’ਚ ਕਿੱਥੇ ਗਲਤੀ ਹੋਈ ਸੀ, ਜਿਸ ਕਰਕੇ ਇਹ ਡੁੱਬ ਗਿਆ ਸੀ।

ਪਿਛਲੇ ਜਨਮ ’ਚ ਸੀ ਆਰਕੀਟੈਕਟ

ਇੱਥੇ ਤੱਕ ਕਿ ਆਰਕੀਟੈਕਟ ਨਾਲ ਜੁੜੀਆਂ ਸਾਰੀਆਂ ਕਹਾਣੀਆਂ ਉਸ ਨੇ ਬਚਪਨ ’ਚ ਸੁਣਾਈਆਂ ਸਨ, ਜੋ ਵੱਖ-ਵੱਖ ਸਥਾਨਾਂ 'ਤੇ ਛਪੀਆਂ ਸਨ। LMN ਦੇ ਪ੍ਰੋਗਰਾਮ "The Ghost Inside My Child" ਨਾਲ ਗੱਲਬਾਤ ਕਰਦੇ ਹੋਏ ਜੇਮੀ ਦੀ ਮਾਂ ਨੇ ਕਿਹਾ ਕਿ ਇਕ ਦਿਨ ਉਹ ਆਪਣੇ ਕਮਰੇ ’ਚ ਕਿਸੇ ਆਦਮੀ ਵਾਂਗ ਜਹਾਜ਼ ਡੁੱਬਣ ਦੇ ਬਾਰੇ ਚੀਕਾਂ ਮਾਰ ਰਿਹਾ ਸੀ। ਉਹ ਦਿਨ ਕਾਫੀ ਡਰਾਉਣਾ ਸੀ ਪਰ ਉਦੋਂ ਤੋਂ ਉਸ ਨੇ ਟਾਈਟੇਨਿਕ ਬਾਰੇ ਗੱਲ ਕਰਨ ਘੱਟ ਕਰ ਦਿੱਤਾ। ਹੁਣ 19 ਸਾਲ ਦਾ ਹੋ ਚੁੱਕਾ ਜੇਮੀ ਕਾਲਜ ਜਾਂਦਾ ਹੈ ਪਰ ਹੁਣ ਵੀ ਉਹ ਕਹਿੰਦਾ ਹੈ ਕਿ ਉਹ ਪਿਛਲੇ ਜਨਮ ’ਚ ਟਾਈਟੇਨਿਕ ਜਹਾਜ਼ ਦਾ ਆਰਕੀਟੈਕਟ ਥੋਮਸ ਐਂਡ੍ਰਿਊਜ਼ ਸੀ।


author

Sunaina

Content Editor

Related News