''ਮੈਂ ਤੇਰੇ ਲਈ ਪਾਗਲ ਹਾਂ'', ਟੀਚਰ ਨੇ ਨਾਬਾਲਿਗ ਵਿਦਿਆਰਥੀ ਨੂੰ ਭੇਜੇ 19,000 ਤੋਂ ਵੱਧ ਟੈਕਸਟ ਮੈਸੇਜ

Wednesday, Jun 10, 2026 - 09:58 PM (IST)

''ਮੈਂ ਤੇਰੇ ਲਈ ਪਾਗਲ ਹਾਂ'', ਟੀਚਰ ਨੇ ਨਾਬਾਲਿਗ ਵਿਦਿਆਰਥੀ ਨੂੰ ਭੇਜੇ 19,000 ਤੋਂ ਵੱਧ ਟੈਕਸਟ ਮੈਸੇਜ

ਇੰਟਰਨੈਸ਼ਨਲ ਡੈਸਕ - ਅਧਿਆਪਕ ਅਤੇ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਾਰਜੀਆ ਹਾਈ ਸਕੂਲ ਦੇ ਇੱਕ ਸਾਬਕਾ ਐਡਮਿਨ ਅਸਿਸਟੈਂਟ 'ਤੇ ਇੱਕ 16 ਸਾਲ ਦੇ ਵਿਦਿਆਰਥੀ ਨਾਲ ਜਿਨਸੀ ਸੰਬੰਧ ਬਣਾਉਣ ਦਾ ਦੋਸ਼ ਹੈ। ਪੁਲਸ ਨੇ ਕਿਹਾ ਕਿ ਇੱਕ ਸਰਚ ਵਾਰੰਟ ਨੇ ਬਾਅਦ ਵਿੱਚ ਦਸੰਬਰ ਅਤੇ ਫਰਵਰੀ ਦੇ ਵਿਚਕਾਰ ਕੈਟਜ਼ ਅਤੇ ਵਿਦਿਆਰਥੀ ਵਿਚਕਾਰ 19,000 ਤੋਂ ਵੱਧ ਟੈਕਸਟ ਮੈਸੇਜ ਅਤੇ 591 ਫ਼ੋਨ ਕਾਲਾਂ ਦਾ ਖੁਲਾਸਾ ਕੀਤਾ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਮਾਂਡਾ ਕਾਟਜ਼ ਨੇ 30 ਅਪ੍ਰੈਲ ਨੂੰ ਐਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰੋਸਵੈੱਲ ਪੁਲਸ ਨੇ ਜਾਂਚ ਪੂਰੀ ਹੋਣ ਤੋਂ ਬਾਅਦ ਰੋਸਵੈੱਲ ਹਾਈ ਸਕੂਲ ਦੀ ਸਾਬਕਾ ਐਡਮਿਨ ਅਸਿਸਟੈਂਟ 55 ਸਾਲਾ ਅਮਾਂਡਾ ਨੂੰ 2 ਜੂਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿਚ 25 ਹਜ਼ਾਰ ਡਾਲਰ ਦੇ ਬਾਂਡ 'ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ।

PunjabKesari

ਜਾਂਚ ਵਿਚ ਪੁਲਸ ਨੂੰ ਦੋਨਾਂ ਵਿਚਾਲੇ ਹਜ਼ਾਰਾਂ ਟੈਕਸਟ ਮੈਸੇਜ ਅਤੇ ਸੈਂਕੜੇ ਫੋਨ ਕਾਲਾਂ ਦੇ ਰਿਕਾਰਡ ਮਿਲੇ। ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ ਕਈ ਮੈਸੇਜਾਂ ਵਿਚ ਮਹਿਲਾ ਨੇ ਵਿਦਿਆਰਥੀ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਇਕ ਮੈਸੇਜ਼ ਵਿਚ ਉਸ ਨੇ ਕਥਿਤ ਤੌਰ 'ਤੇ ਲਿਖਿਆ, ਮੈਂ ਤੇਰੇ ਬਾਰੇ ਸੋਚਣਾ ਬੰਦ ਨਹੀਂ ਕਰ ਪਾ ਰਹੀ ਹਾਂ। ਦੂਜੇ ਮੈਸੇਜ ਵਿਚ ਉਸਨੇ ਲਿਖਿਆ ਕਿ 'ਮੈਂ ਤੇਰੇ ਲਈ ਪਾਗਲ ਹਾਂ'। ਇਸ ਤੋਂ ਇਲਾਵਾਂ ਕਈ ਮੈਸੇਜ ਵਿਚ ਇਤਰਜ਼ਾਯੋਗ ਗੱਲਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਿਲਾ ਨੇ ਵਿਦਿਆਰਥੀ ਨੂੰ ਉਸ ਦੇ ਪਰਿਵਾਰ ਤੋਂ ਦੂਰ ਜਾ ਕੇ ਉਸ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਜਦੋਂ ਵਿਦਿਆਰਥੀ ਨੇ ਉਸ ਤੋਂ ਦੂਰੀ ਬਣਾ ਲਈ ਤਾਂ ਮਹਿਲਾ ਨੇ ਕਥਿਤ ਤੌਰ 'ਤੇ ਕਈ ਇਮੋਸ਼ਨਲ ਮੈਸੇਜ ਭੇਜੇ ਅਤੇ ਆਪਣਾ ਦਿਲ ਟੁੱਟਣ ਦੀ ਗੱਲ ਕਹੀ।

ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਇਸ ਲਈ ਵੀ ਚਰਚਾ ਵਿਚ ਹੈ ਕਿਉਂਕਿ ਇਸ ਵਿਚ ਸਕੂਲ ਕਰਮਚਾਰੀ ਅਤੇ ਨਾਬਾਲਿਗ ਵਿਦਿਆਰਥੀ ਵਿਚਾਲੇ ਕਥਿਤ ਸਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਏ ਹਨ।


author

Inder Prajapati

Content Editor

Related News