ਫਰਾਂਸ ''ਚ ਇਨਸਾਨੀਅਤ ਸ਼ਰਮਸਾਰ! ਸਾਬਕਾ ਪ੍ਰੇਮੀ ਨੇ ਮਹਿਲਾ ਨੂੰ 487 ਤੋਂ ਵੱਧ ਮਰਦਾਂ ਨੂੰ ਵੇਚਿਆ; ਹੋਈ ਸਖ਼ਤ ਸਜ਼ਾ

Wednesday, May 27, 2026 - 12:31 PM (IST)

ਫਰਾਂਸ ''ਚ ਇਨਸਾਨੀਅਤ ਸ਼ਰਮਸਾਰ! ਸਾਬਕਾ ਪ੍ਰੇਮੀ ਨੇ ਮਹਿਲਾ ਨੂੰ 487 ਤੋਂ ਵੱਧ ਮਰਦਾਂ ਨੂੰ ਵੇਚਿਆ; ਹੋਈ ਸਖ਼ਤ ਸਜ਼ਾ

ਇੰਟਰਨੈਸ਼ਨਲ ਡੈਸਕ: ਫਰਾਂਸ ਵਿੱਚ ਇੱਕ ਅਜਿਹਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਕ 42 ਸਾਲਾ ਮਹਿਲਾ ਨੇ ਆਪਣੇ ਸਾਬਕਾ ਪ੍ਰੇਮੀ 'ਤੇ ਉਸ ਨੂੰ ਸੱਤ ਸਾਲਾਂ ਤੱਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰਨ ਅਤੇ ਉਸ ਨੂੰ 487 ਤੋਂ ਵੱਧ ਮਰਦਾਂ ਕੋਲ ਵੇਚਣ ਦੇ ਗੰਭੀਰ ਦੋਸ਼ ਲਗਾਏ ਹਨ। ਅਦਾਲਤ ਨੇ ਇਸ ਘਿਨਾਉਣੇ ਅਪਰਾਧ ਲਈ ਦੋਸ਼ੀ ਪ੍ਰੇਮੀ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਪੀੜਤਾ ਨੇ ਦੱਸਿਆ ਕਿ ਦੋਸ਼ੀ ਗੁਇਲੌਮ ਬਕੀ (Guillaume Bucci) ਨੇ ਉਸ 'ਤੇ ਮਨੋਵਿਗਿਆਨਕ ਤਰੀਕੇ ਨਾਲ ਪੂਰੀ ਤਰ੍ਹਾਂ ਕਾਬੂ ਪਾ ਲਿਆ ਸੀ। ਸਾਲ 2015 ਤੋਂ 2022 ਦੇ ਦਰਮਿਆਨ ਉਸ ਨੇ ਮਹਿਲਾ ਨੂੰ ਆਪਣੇ ਵਸ਼ ਵਿੱਚ ਰੱਖਣ ਲਈ ਅਸ਼ਲੀਲ ਖੇਡਾਂ ਅਤੇ ਜਿਨਸੀ ਹਿੰਸਾ ਦਾ ਸਹਾਰਾ ਲਿਆ। ਮਹਿਲਾ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਹ ਬਕੀ ਨੂੰ ਛੱਡਣ ਤੋਂ ਇਸ ਲਈ ਡਰਦੀ ਸੀ ਕਿਉਂਕਿ ਉਸ ਨੇ ਉਸ ਦੀਆਂ ਨਿੱਜ਼ੀ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦਿੱਤੀ ਹੋਈ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਬੋਲਾ ਦਾ ਖ਼ੌਫ਼: ਕੈਨੇਡਾ ਨੇ ਸਰਹੱਦਾਂ 'ਤੇ ਲਗਾ'ਤੀਆਂ ਸਖ਼ਤ ਪਾਬੰਦੀਆਂ

ਇਸ ਘਿਨਾਉਣੇ ਕਾਰੇ ਦੀ ਹੱਦ ਉਦੋਂ ਪਾਰ ਹੋ ਗਈ, ਜਦੋਂ ਬਕੀ ਨੇ ਮਹਿਲਾ ਨੂੰ ਵੇਸ਼ਵਾਗਿਰੀ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਮੰਨਿਆ ਕਿ ਉਸ ਨੇ ਮਹਿਲਾ ਨੂੰ ਆਪਣੇ ਦੋਸਤਾਂ, ਸਹਿਕਰਮੀਆਂ ਅਤੇ ਆਨਲਾਈਨ ਮਿਲੇ ਅਣਜਾਣ ਲੋਕਾਂ ਕੋਲ ਵੇਚਿਆ। ਪੀੜਤਾ, ਜੋ ਚਾਰ ਬੱਚਿਆਂ ਦੀ ਮਾਂ ਹੈ, ਨੇ ਅਦਾਲਤ ਵਿੱਚ ਭਰੇ ਮਨ ਨਾਲ ਕਿਹਾ, "ਮੈਨੂੰ ਅਜਿਹਾ ਲੱਗਦਾ ਸੀ ਜਿਵੇਂ ਮੈਂ ਅੰਦਰੋਂ ਮਰ ਰਹੀ ਹਾਂ"। ਮੁਕੱਦਮੇ ਦੌਰਾਨ ਔਰਤ ਨੇ ਕਿਹਾ ਕਿ ਉਸ ਨੇ 487 ਆਦਮੀਆਂ ਤੋਂ ਬਾਅਦ ਗਿਣਤੀ ਕਰਨੀ ਬੰਦ ਕਰ ਦਿੱਤੀ, ਜਿਨ੍ਹਾਂ ਵਿੱਚੋਂ ਕੁਝ ਨੂੰ ਉਸ ਨੇ 10 ਵਾਰ ਤੱਕ ਦੇਖਿਆ ਸੀ। ਦੋਸ਼ੀ ਬਕੀ ਨੇ ਅਦਾਲਤ ਵਿੱਚ ਕਬੂਲ ਕੀਤਾ ਕਿ ਉਹ ਮਹਿਲਾ ਦਾ ਗਲਾ ਘੁੱਟਦਾ ਸੀ, ਉਸ ਨੂੰ ਸਾੜਦਾ ਸੀ ਅਤੇ ਉਸ ਨਾਲ ਪਸ਼ੂਆਂ ਵਰਗਾ ਸਲੂਕ ਕਰਦਾ ਸੀ। ਹਾਲਾਂਕਿ ਉਸ ਨੇ ਇਨ੍ਹਾਂ ਕਾਰਿਆਂ ਨੂੰ 'ਸਹਿਮਤੀ' ਨਾਲ ਕੀਤੇ ਕੰਮ ਦੱਸ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਸ ਲਗਾਤਾਰ ਹੋਏ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਾਰਨ ਮਹਿਲਾ ਹੁਣ ਗੰਭੀਰ ਰੂਪ ਵਿੱਚ ਅਪਾਹਜ ਹੋ ਚੁੱਕੀ ਹੈ।
 
ਸਰਕਾਰੀ ਵਕੀਲਾਂ ਨੇ ਦੋਸ਼ੀ ਲਈ ਉਮਰ ਕੈਦ ਦੀ ਮੰਗ ਕੀਤੀ ਸੀ ਤਾਂ ਜੋ ਉਹ ਕਿਸੇ ਹੋਰ ਮਹਿਲਾ ਨਾਲ ਅਜਿਹਾ ਅਪਰਾਧ ਨਾ ਕਰ ਸਕੇ। ਅਦਾਲਤ ਨੇ ਸਾਰੇ ਤੱਥਾਂ ਨੂੰ ਦੇਖਦੇ ਹੋਏ ਬਕੀ ਨੂੰ 25 ਸਾਲ ਦੀ ਸਜ਼ਾ ਸੁਣਾਈ ਅਤੇ ਫੈਸਲਾ ਦਿੱਤਾ ਕਿ ਉਹ ਆਪਣੀ ਸਜ਼ਾ ਦਾ ਘੱਟੋ-ਘੱਟ ਦੋ-ਤਿਹਾਈ ਹਿੱਸਾ ਪੂਰਾ ਕਰਨ ਤੋਂ ਬਾਅਦ ਹੀ ਪੈਰੋਲ ਲਈ ਅਪਲਾਈ ਕਰ ਸਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News