PSG ਦੀ ਇਤਿਹਾਸਕ ਜਿੱਤ ਮਗਰੋਂ ਪੈਰਿਸ ''ਚ ਬੇਕਾਬੂ ਹੋਏ ਹਾਲਾਤ ! ਪੁਲਸ ਨੇ 400 ਤੋਂ ਵੱਧ ਹੁੱਲ੍ਹੜਬਾਜ਼ ਕੀਤੇ ਗ੍ਰਿਫ਼ਤਾਰ
Sunday, May 31, 2026 - 02:38 PM (IST)
ਇੰਟਰਨੈਸ਼ਨਲ ਡੈਸਕ- ਫੁੱਟਬਾਲ ਕਲੱਬ 'ਪੈਰਿਸ ਸੇਂਟ-ਜਰਮੇਨ' (PSG) ਨੇ ਹੰਗਰੀ ਦੇ ਬੁਡਾਪੇਸਟ 'ਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਆਰਸਨਲ ਨੂੰ ਪੈਨਲਟੀ ਸ਼ੂਟ-ਆਊਟ ਵਿੱਚ 4-3 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਯੂ.ਈ.ਐੱਫ.ਏ. ਚੈਂਪੀਅਨਜ਼ ਲੀਗ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਜਿੱਥੇ ਪੂਰਾ ਫ਼ਰਾਂਸ ਜਸ਼ਨਾਂ ਵਿੱਚ ਡੁੱਬ ਗਿਆ, ਉੱਥੇ ਹੀ ਰਾਜਧਾਨੀ ਪੈਰਿਸ ਦੀਆਂ ਸੜਕਾਂ 'ਤੇ ਹੋਈ ਹੁੱਲੜਬਾਜ਼ੀ ਕਾਰਨ ਪੁਲਸ ਨੇ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫ਼ਰਾਂਸੀਸੀ ਅਖ਼ਬਾਰ 'ਲੇ ਮੋਂਡੇ' ਮੁਤਾਬਕ, ਸ਼ਨੀਵਾਰ ਰਾਤ ਲਗਭਗ 10:30 ਵਜੇ ਪੈਰਿਸ ਦੇ ਮਸ਼ਹੂਰ 'ਚੈਂਪਸ-ਏਲੀਜ਼ੇ' ਵਿਖੇ 20,000 ਤੋਂ ਵੱਧ ਲੋਕ ਇਕੱਠੇ ਹੋ ਗਏ ਸਨ। ਭੀੜ ਨੂੰ ਕਾਬੂ ਕਰਨ ਦੌਰਾਨ ਹੋਈਆਂ ਝੜਪਾਂ ਵਿੱਚ ਇੱਕ ਪੁਲਸ ਅਧਿਕਾਰੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ
ਹੁੱਲੜਬਾਜ਼ਾਂ ਵੱਲੋਂ ਇੱਕ ਨਿਊਜ਼ ਕਿਓਸਕ ਨੂੰ ਅੱਗ ਲਗਾ ਦਿੱਤੀ ਗਈ ਅਤੇ ਘੱਟੋ-ਘੱਟ 6 ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਪਿਛਲੇ ਸਾਲ ਦੀ ਹਿੰਸਾ ਨੂੰ ਦੇਖਦੇ ਹੋਏ ਇਸ ਵਾਰ ਫ਼ਰਾਂਸ ਸਰਕਾਰ ਨੇ 22,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਸਨ। ਐਤਵਾਰ ਨੂੰ ਆਈਫਲ ਟਾਵਰ ਦੇ ਨੇੜੇ 'ਚੈਂਪ ਡੇ ਮਾਰਸ' ਵਿਖੇ ਵਿਸ਼ੇਸ਼ ਜਿੱਤ ਪਰੇਡ ਹੋ ਰਹੀ ਹੈ, ਜਿੱਥੇ 1 ਲੱਖ ਲੋਕਾਂ ਦੇ ਜੁੜਨ ਦੀ ਉਮੀਦ ਹੈ।
ਇਹ ਵੀ ਪੜ੍ਹੋ- 'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
