ਬਾਲੜੀ ਨੂੰ ਅਧਿਆਪਕਾ ਨੇ ਦਿੱਤੀ ਰੂਹ-ਕੰਬਾਊ ਸਜ਼ਾ ! ਪੈ ਗਏ ਛਾਲੇ, ਚੀਨੀ ਟੀਚਰ 'ਤੇ ਹੋਵੇਗੀ ਕਾਰਵਾਈ

Sunday, Jun 07, 2026 - 02:17 PM (IST)

ਬਾਲੜੀ ਨੂੰ ਅਧਿਆਪਕਾ ਨੇ ਦਿੱਤੀ ਰੂਹ-ਕੰਬਾਊ ਸਜ਼ਾ ! ਪੈ ਗਏ ਛਾਲੇ, ਚੀਨੀ ਟੀਚਰ 'ਤੇ ਹੋਵੇਗੀ ਕਾਰਵਾਈ

ਇੰਟਰਨੈਸ਼ਨਲ ਡੈਸਕ- ਚੀਨ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਕਿੰਡਰਗਾਰਟਨ ਅਧਿਆਪਕਾ 'ਤੇ ਦੋਸ਼ ਹੈ ਕਿ ਉਸ ਨੇ ਬੱਚਿਆਂ ਨੂੰ ਕਲਾਸ ਵਿੱਚ ਗੱਲਬਾਤ ਕਰਨ 'ਤੇ ਸਜ਼ਾ ਦੇਣ ਲਈ ਗਰਮ ਗਲੂ ਗਨ ਦੀ ਵਰਤੋਂ ਕਰਨ ਦਾ ਦੋਸ਼ ਹੈ। ਅਧਿਆਪਿਕਾ ਦੀ ਇਸ ਹਰਕਤ ਕਾਰਨ 4 ਸਾਲ ਦੀ ਇਕ ਬਾਲੜੀ ਦੇ ਬੁੱਲ੍ਹਾਂ 'ਤੇ ਵੱਡੇ ਛਾਲੇ ਹੋ ਗਏ। ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਨਾਲ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ। ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ, ਇਹ ਘਟਨਾ ਚੀਨ ਦੇ ਜਿਆਂਗਸੂ ਸੂਬੇ ਦੇ ਫੇਂਗਸ਼ੀਅਨ ਕਾਉਂਟੀ ਦੇ ਇੱਕ ਨਰਸਰੀ ਸਕੂਲ ਵਿੱਚ ਵਾਪਰੀ। ਬਾਲੜੀ ਦੇ ਮਾਪਿਆਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਨੇ ਵੀ ਇਸ ਘਟਨਾ ਨੂੰ ਗੰਭੀਰ ਮੰਨਿਆ ਹੈ ਅਤੇ ਕਾਰਵਾਈ ਦੇ ਹੁਕਮ ਦਿੱਤੇ ਹਨ।

ਰਿਪੋਰਟਾਂ ਅਨੁਸਾਰ ਇਹ ਘਟਨਾ 27 ਮਈ ਦੀ ਸਵੇਰ ਨੂੰ ਵਾਪਰੀ। ਕਲਾਸਰੂਮ ਤੋਂ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਅਧਿਆਪਕਾ ਬੱਚਿਆਂ ਦੇ ਆਪਸ ਵਿਚ ਗੱਲ ਕਰਨ 'ਤੇ ਗੁੱਸੇ ਹੋ ਰਹੀ ਸੀ। ਫਿਰ ਉਸਨੇ ਕੁਝ ਬੱਚਿਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਬੁਲਾਇਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਇੱਕ ਮੁੰਡੇ ਨੂੰ ਬੁਲਾਇਆ ਗਿਆ ਅਤੇ ਉਸਦੇ ਹੱਥ 'ਤੇ ਗਰਮ ਗਲੂ ਗਨ ਲਗਾਈ ਗਈ। ਮੁੰਡਾ ਤੁਰੰਤ ਦਰਦ ਨਾਲ ਪਿੱਛੇ ਹਟ ਗਿਆ। ਫਿਰ ਅਧਿਆਪਕ ਨੇ ਉਸਨੂੰ ਝਿੜਕਿਆ ਅਤੇ ਉਸਨੂੰ ਜਾਣ ਦਿੱਤਾ।

ਫੁਟੇਜ ਵਿੱਚ ਦੇਖਿਆ ਗਿਆ ਕਿ ਅਧਿਆਪਿਕਾ ਨੇ ਫਿਰ 4 ਸਾਲ ਦੀ ਬਾਲੜੀ ਨੂੰ ਆਪਣੇ ਕੋਲ ਬੁਲਾਇਆ। ਫਿਰ ਅਧਿਆਪਕਾ ਨੇ ਬਾਲੜੀ ਦੇ ਉੱਪਰਲੇ ਬੁੱਲ੍ਹ 'ਤੇ ਦੋ ਵਾਰ ਗਰਮ ਗਨੂ ਗਨ ਲਗਾਈ। ਬਾਲੜੀ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਦਰਦ ਨਾਲ ਕਰਾਹ ਰਹੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੇੜੇ ਹੀ ਇੱਕ ਹੋਰ ਪੁਰਸ਼ ਅਧਿਆਪਕ ਨੇ ਦਖਲ ਨਹੀਂ ਦਿੱਤਾ, ਜਿਸ ਕਾਰਨ ਇਸ ਘਟਨਾ 'ਤੇ ਜਨਤਕ ਰੋਸ ਹੋਰ ਵਧ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਜਲੰਧਰ ਦੇ ਰਜਿੰਦਰ ਕੁਮਾਰ ਦੀ ਇਟਲੀ ’ਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸੱਟ ਪਹਿਲਾਂ ਮਾਮੂਲੀ ਜਾਪਦੀ ਸੀ, ਪਰ ਸ਼ਾਮ ਤੱਕ ਬਾਲੜੀ ਦੇ ਬੁੱਲ੍ਹ 'ਤੇ ਵੱਡੇ ਛਾਲੇ ਦਿਖਾਈ ਦਿੱਤੇ। ਬਾਅਦ ਵਿੱਚ ਇਨਫੈਕਸ਼ਨ ਦੇ ਨਿਸ਼ਾਨ ਦਿਖਾਈ ਦਿੱਤੇ, ਅਤੇ ਬਾਲੜੀ ਦਰਦ ਕਾਰਨ ਲਗਾਤਾਰ ਰੋਣ ਲੱਗ ਪਈ। ਜਦੋਂ ਉਸਦੀ ਹਾਲਤ ਵਿਗੜ ਗਈ, ਤਾਂ ਉਸਦੇ ਮਾਪਿਆਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਡਾਕਟਰਾਂ ਨੇ ਸੱਟ ਦੀ ਗੰਭੀਰਤਾ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸੂਚਿਤ ਕੀਤਾ।

ਬਾਲੜੀ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਸਨੇ ਪੁਲਿਸ ਨਾਲ ਸੀਸੀਟੀਵੀ ਫੁਟੇਜ ਵੇਖੀ ਤਾਂ ਉਸਦਾ ਦਿਲ ਟੁੱਟ ਗਿਆ। ਮਾਂ ਦਾ ਦੋਸ਼ ਹੈ ਕਿ ਅਧਿਆਪਿਕਾ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਬਾਲੜੀ ਨੇ ਖੁਦ ਨੂੰ ਸੱਟ ਲਗਾਈ ਹੈ। ਬਾਅਦ ਵਿੱਚ, ਉਸਨੇ ਆਪਣਾ ਬਿਆਨ ਬਦਲ ਲਿਆ, ਕਿਹਾ ਕਿ ਇਹ ਇੱਕ ਹਾਦਸਾ ਸੀ। ਹਾਲਾਂਕਿ, ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ, ਸਥਿਤੀ ਬਿਲਕੁਲ ਵੱਖਰੀ ਦਿਖਾਈ ਦਿੱਤੀ।ਚੀਨ ਵਿੱਚ ਬੱਚਿਆਂ ਨਾਲ ਬਦਸਲੂਕੀ ਦੇ ਮਾਮਲੇ ਪਹਿਲਾਂ ਵੀ ਸੁਰਖੀਆਂ ਵਿੱਚ ਰਹੇ ਹਨ। ਹਾਲ ਹੀ ਦੇ ਸਾਲਾਂ ਵਿੱਚ, ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਅਧਿਆਪਕਾਂ 'ਤੇ ਬੱਚਿਆਂ ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News