ਇਕ ਦਿਨ ''ਚ 1800 ਤੋਂ ਵੱਧ ਲੋਕ ਡਿਪੋਰਟ! ਤਾਲਿਬਾਨ ਨੇ ਜਾਰੀ ਕੀਤੇ ਅੰਕੜੇ

Wednesday, May 27, 2026 - 04:42 PM (IST)

ਇਕ ਦਿਨ ''ਚ 1800 ਤੋਂ ਵੱਧ ਲੋਕ ਡਿਪੋਰਟ! ਤਾਲਿਬਾਨ ਨੇ ਜਾਰੀ ਕੀਤੇ ਅੰਕੜੇ

ਕਾਬੁਲ (ਆਈਏਐਨਐਸ): ਅਫ਼ਗਾਨਿਸਤਾਨ ਵਿੱਚ ਗੁਆਂਢੀ ਦੇਸ਼ਾਂ ਤੋਂ ਸ਼ਰਨਾਰਥੀਆਂ ਦੀ ਵਾਪਸੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਲਿਬਾਨ ਸ਼ਾਸਨ ਦੁਆਰਾ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਵੱਖ-ਵੱਖ ਸਰਹੱਦੀ ਰਸਤਿਆਂ ਰਾਹੀਂ 1,847 ਲੋਕਾਂ (868 ਪਰਿਵਾਰਾਂ) ਨੂੰ ਅਫ਼ਗਾਨਿਸਤਾਨ ਵਾਪਸ ਭੇਜਿਆ ਗਿਆ ਹੈ।
 
ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਦੱਸਿਆ ਕਿ ਸਭ ਤੋਂ ਵੱਧ 772 ਪਰਿਵਾਰ, ਜਿਨ੍ਹਾਂ ਵਿੱਚ 1,479 ਲੋਕ ਸ਼ਾਮਲ ਸਨ, ਤੋਰਖਮ ਸਰਹੱਦ ਰਾਹੀਂ ਵਾਪਸ ਪਰਤੇ ਹਨ। ਇਸ ਤੋਂ ਇਲਾਵਾ ਸਪਿਨ ਬੋਲਦਾਕ ਰਾਹੀਂ 9 ਪਰਿਵਾਰ, ਨਿਮਰੋਜ਼ ਰਾਹੀਂ 47 ਪਰਿਵਾਰ ਅਤੇ ਹੇਰਾਤ ਦੀ ਇਸਲਾਮ ਕਲਾ ਸਰਹੱਦ ਰਾਹੀਂ 40 ਪਰਿਵਾਰਾਂ ਦੀ ਵਾਪਸੀ ਦਰਜ ਕੀਤੀ ਗਈ ਹੈ। ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (IOM) ਦੀ ਤਾਜ਼ਾ ਰਿਪੋਰਟ ਦੇ ਹਵਾਲੇ ਨਾਲ ਸਰੋਤ ਦੱਸਦੇ ਹਨ ਕਿ ਸਾਲ 2026 ਦੀ ਪਹਿਲੀ ਤਿਮਾਹੀ ਦੌਰਾਨ ਕੁੱਲ 1,74,972 ਅਫ਼ਗਾਨੀ ਆਪਣੇ ਦੇਸ਼ ਵਾਪਸ ਪਰਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਫਰਾਂਸ 'ਚ ਇਨਸਾਨੀਅਤ ਸ਼ਰਮਸਾਰ! ਸਾਬਕਾ ਪ੍ਰੇਮੀ ਨੇ ਮਹਿਲਾ ਨੂੰ 487 ਤੋਂ ਵੱਧ ਮਰਦਾਂ ਨੂੰ ਵੇਚਿਆ; ਹੋਈ ਸਖ਼ਤ ਸਜ਼ਾ

ਰਿਪੋਰਟ 'ਚ ਇੱਕ ਅਹਿਮ ਤੱਥ ਸਾਹਮਣੇ ਆਇਆ ਹੈ ਕਿ ਵਾਪਸ ਪਰਤਣ ਵਾਲਿਆਂ ਵਿੱਚੋਂ 89 ਫੀਸਦੀ ਲੋਕ ਆਪਣੀ ਮਰਜ਼ੀ ਨਾਲ ਆਏ ਹਨ, ਜਦਕਿ 11 ਫੀਸਦੀ ਲੋਕਾਂ ਨੂੰ ਜ਼ਬਰਦਸਤੀ ਡਿਪੋਰਟ (ਦੇਸ਼ ਨਿਕਾਲਾ) ਕੀਤਾ ਗਿਆਹੈ। ਹਾਲਾਂਕਿ ਵਾਪਸੀ ਦਾ ਸਿਲਸਿਲਾ ਜਾਰੀ ਹੈ, ਪਰ ਪਿਛਲੀ ਤਿਮਾਹੀ ਦੇ ਮੁਕਾਬਲੇ ਇਸ ਵਾਰ ਵਾਪਸ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ 53 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਪਾਕਿਸਤਾਨ ਅਤੇ ਹੋਰ ਗੁਆਂਢੀ ਦੇਸ਼ਾਂ ਤੋਂ ਅਫ਼ਗਾਨ ਸ਼ਰਨਾਰਥੀਆਂ ਦੀ ਵਾਪਸੀ ਦੀ ਪ੍ਰਕਿਰਿਆ ਅਜੇ ਵੀ ਕਾਫ਼ੀ ਉੱਚ ਪੱਧਰ 'ਤੇ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News