ਕੋਰੋਨਾ ਤੋਂ ਬਚਾਅ ਲਈ ਹਾਈਡ੍ਰੋਕਸੀਕਲੋਰੋਕਵੀਨ ਨਹੀਂ ਮਾਹਰਾਂ ਨੇ ਇਸ ਦਵਾਈ ਨੂੰ ਦੱਸਿਆ ਸਟੀਕ

10/10/2020 10:41:14 AM

ਵਾਸ਼ਿੰਗਟਨ- ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾ ਵਿਕਸਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਦਵਾਈਆਂ 'ਤੇ ਵੀ ਸੋਧ ਹੋ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਐਂਟੀ ਵਾਇਰਲ ਡਰੱਗ ਫੈਵੀਪਿਰਾਵਿਰ (favipiravir) ਕੋਰੋਨਾ ਦੇ ਇਲਾਜ ਲਈ ਸਟੀਕ ਦਵਾਈ ਹੈ। 

ਜਾਪਾਨ ਵਿਚ ਮਹਾਮਾਰੀ ਇੰਫਲੂਏਂਜਾ (ਸਾਹ ਸਬੰਧੀ ਬੀਮਾਰੀ) ਦੇ ਇਲਾਜ ਲਈ ਵਰਤੀ ਜਾਣ ਵਾਲੀ ਇਹ ਦਵਾਈ ਕੋਰੋਨਾ ਇਲਾਜ ਲਈ ਵੀ ਫਾਇਦੇਮੰਦ ਸਾਬਤ ਹੋ ਰਹੀ ਹੈ। ਸੋਧਕਾਰਾਂ ਨੇ ਇਸ 'ਤੇ ਮਨਜ਼ੂਰੀ ਦਿੱਤੀ ਹੈ। 
ਉਨ੍ਹਾਂ ਦਾ ਦਾਅਵਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਮਲੇਰੀਆ ਲਈ ਵਰਤੀ ਜਾਣ ਵਾਲੀ ਹਾਈਡ੍ਰੋਕਸੀਕਲੋਰੋਕਵੀਨ ਨੂੰ ਇਸ ਦੇ ਲਈ ਉਪਯੋਗੀ ਮੰਨਿਆ ਜਾ ਰਿਹਾ ਸੀ ਪਰ ਇਨ੍ਹਾਂ ਸੋਧਕਾਰਾਂ ਨੇ ਕਿਹਾ ਕਿ ਇਸ ਵਿਚ ਕੋਈ ਐਂਟੀਵਾਇਰਲ ਗੁਣ ਹੈ ਹੀ ਨਹੀਂ। 
 


Lalita Mam

Content Editor

Related News