6.7 ਬਿਲੀਅਨ ''ਚ ਅਮਰੀਕੀ ਕੰਪਨੀ ਬਣੇਗੀ ਹਾਈਡਰੋ ਵਨ ਦਾ ਹਿੱਸਾ

07/21/2017 3:01:15 AM

ਟੋਰਾਂਟੋ— ਕੈਨੇਡਾ ਦੀ ਮਸ਼ਹੂਰ ਕੰਪਨੀ ਹਾਈਡਰੋ ਵਨ ਅਮਰੀਕਾ ਦੀ ਮਸ਼ਹੂਰ ਕੰਪਨੀ ਅਵਿਸਤਾ ਨੂੰ ਖਰੀਦਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੌਦਾ 6.7 ਬਿਲੀਅਨ ਡਾਲਰ 'ਚ ਹੋਣ ਜਾ ਰਿਹਾ ਹੈ। 
ਇਸ ਡੀਲ ਨੂੰ ਓਨਟਾਰੀਓ ਸਰਕਾਰ ਦੀ ਜਿੱਤ ਦੱਸਿਆ ਜਾ ਰਿਹਾ ਹੈ। ਟੋਰਾਂਟੋ ਸਥਿਤ ਕੰਪਨੀ ਨੇ ਐਲਾਨ ਕੀਤਾ ਕਿ ਉਹ ਅਵਿਸਤਾ ਨਾਂ ਦੀ ਅਮਰੀਕਨ ਕੰਪਨੀ ਨੂੰ ਖਰੀਦਣ ਜਾ ਰਹੀ ਹੈ। ਹਾਈਡਰੋ ਵਨ ਦੇ ਪ੍ਰੈਜ਼ੀਡੈਂਟ ਤੇ ਸੀ.ਈ.ਓ. ਮੇਯੇ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਅਮਰੀਕਾ ਵੱਲ ਆਪਣੇ ਵਪਾਰ ਦਾ ਪਸਾਰ ਕਰ ਰਹੇ ਹਾਂ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਡੀਲ ਨਾਲ ਕੰਪਨੀ ਮਹਾਦੀਪ ਦੀਆਂ ਮੁੱਖ 20 ਇਲੈਕਟ੍ਰਿਸਿਟੀ ਕੰਪਨੀਆਂ 'ਚ ਸ਼ੁਮਾਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਡੀਲ ਨਾਲ ਬਿਜਲੀ ਦਰਾਂ 'ਚ ਕੋਈ ਫਰਕ ਨਹੀਂ ਆਵੇਗਾ ਕਿਉਂਕਿ ਇਹ ਦਰਾਂ ਓਨਟਾਰੀਓ ਐਨਰਜੀ ਬੋਰਡ ਵਲੋਂ ਕੰਟਰੋਲ ਕੀਤੀਆਂ ਜਾਂਦੀਆਂ ਹਨ।


Related News