ਆਸਟ੍ਰੇਲੀਆ ਦੇ ਸਭ ਤੋਂ ਉੱਚੇ ਪਹਾੜ ''ਤੇ ਚੜ੍ਹਿਆ 8 ਸਾਲਾ ਭਾਰਤੀ ਲੜਕਾ
Sunday, Dec 23, 2018 - 04:54 PM (IST)

ਸਿਡਨੀ— ਹੈਦਰਾਬਾਦ ਦੇ 8 ਸਾਲਾਂ ਦੇ ਲੜਕੇ ਨੇ ਆਸਟ੍ਰੇਲੀਆ ਦੇ ਸਭ ਤੋਂ ਉੱਚੇ ਪਹਾੜ ਮਾਊਂਟ ਕੋਸ਼ੀਉਜ਼ਕੋ 'ਤੇ ਚੜਣ 'ਚ ਸਫਲਤਾ ਹਾਸਲ ਕੀਤੀ ਹੈ। ਸਮਨਿਊ ਪੋਠੁਰਾਜੂ ਨਾਂ ਦੇ ਇਸ ਲੜਕੇ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ 'ਤੇ ਵੀ ਚੜਾਈ ਕੀਤੀ ਸੀ।
ਸੂਤਰਾਂ ਅਨੁਸਾਰ ਪੋਠੁਰਾਜੂ ਨੇ ਆਪਣੀ ਮਾਂ ਤੇ ਭੈਣ ਸਮੇਤ 5 ਲੋਕਾਂ ਨਾਲ 12 ਦਸੰਬਰ ਨੂੰ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਸਰ ਕੀਤੀ। ਪੋਠੁਰਾਜੂ ਨੇ ਦੱਸਿਆ ਕਿ ਉਹ ਹੁਣ ਤੱਕ 4 ਪਹਾੜ ਚੜ੍ਹ ਚੁੱਕੇ ਹਨ ਤੇ ਹੁਣ ਉਨ੍ਹਾਂ ਦਾ ਇਰਾਦਾ ਜਾਪਾਨ ਦੇ ਮਾਊਂਟ ਫੂਜੀ 'ਤੇ ਚੜਣ ਦਾ ਹੈ। ਪੋਠੁਰਾਜੂ ਵੱਡਾ ਹੋ ਕੇ ਏਅਰ ਫੋਰਸ ਅਫਸਰ ਬਣਨਾ ਚਾਹੁੰਦਾ ਹੈ। ਹੈਂਡਲੂਮ ਨੂੰ ਪ੍ਰਮੋਟ ਕਰਨ ਲਈ ਪੋਠੁਰਾਜੂ ਦੇ ਨਾਲ ਪਹਾੜ 'ਤੇ ਚੜਣ ਵਾਲੀ ਟੀਮ ਨੇ ਤੇਲੰਗਾਨਾ ਹੈਂਡਲੂਮ ਦੇ ਕੱਪੜੇ ਪਹਿਨੇ ਸਨ। ਇਹ ਟੀਮ ਇਸ ਤੋਂ ਪਹਿਲਾਂ ਤੰਜਾਨੀਆ ਦੇ ਮਾਊਂਟ ਕਿਲੀਮਾਂਜਰੋ ਦੀ ਉਹੂਰੂ ਚੋਟੀ 'ਤੇ ਵੀ ਚੜ ਚੁੱਕੀ ਹੈ।