ਪਤੀ ਦਾ ਖ਼ੌਫਨਾਕ ਕਾਰਾ, ਪਤਨੀ ਦੇ ਪ੍ਰੇਮੀ ਦਾ ਨੱਕ ਅਤੇ ਦੋਵੇਂ ਕੰਨ ਵੱਢੇ

Saturday, Jul 24, 2021 - 10:12 AM (IST)

ਪਤੀ ਦਾ ਖ਼ੌਫਨਾਕ ਕਾਰਾ, ਪਤਨੀ ਦੇ ਪ੍ਰੇਮੀ ਦਾ ਨੱਕ ਅਤੇ ਦੋਵੇਂ ਕੰਨ ਵੱਢੇ

ਲਾਹੌਰ (ਭਾਸ਼ਾ)– ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਵਿਅਕਤੀ ਅਬਦੁਲ ਕਯੂਮ ਨੇ ਆਪਣੀ ਪਤਨੀ ਨਾਲ ਕਥਿਤ ਤੌਰ ’ਤੇ ਪ੍ਰੇਮ ਸਬੰਧ ਰੱਖਣ ਨੂੰ ਲੈ ਕੇ ਉਸ ਦੇ ਪ੍ਰੇਮੀ ਦਾ ਨੱਕ ਤੇ ਕੰਨ ਵੱਢ ਦਿੱਤੇ, ਜਿਸ ਦੇ ਬਾਅਦ ਪ੍ਰੇਮੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਚੀਨ ’ਚ ਕਈ ਘੰਟੇ ਵਾਟਰ ਟੈਂਕ ’ਚ ਬਦਲੀ ਰਹੀ ਮੈਟਰੋ ਟਰੇਨ, ਲੋਕ ਬੋਲੇ ਜ਼ਿੰਦਗੀ ਤੇ ਮੌਤ ਦੇ ਭੰਵਰ ’ਚ ਫਸੇ ਸੀ

ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਘਟਨਾ ਵੀਰਵਾਰ ਨੂੰ ਲਾਹੌਰ ਤੋਂ 375 ਕਿਲੋਮੀਟਰ ਦੂਰ ਮੁਜ਼ੱਫਰਗੜ੍ਹ ਪਿੰਡ ਵਿਚ ਵਾਪਰੀ। ਪੁਲਸ ਮੁਤਾਬਕ ਅਬਦੁਲ ਕਯੂਮ ਨੂੰ ਸ਼ੱਕ ਸੀ ਕਿ ਉਸ ਦੇ ਪਿੰਡ ਵਿਚ ਰਹਿਣ ਵਾਲਾ ਮੁਹੰਮਦ ਅਕਰਮ ਉਸਦੀ ਪਤਨੀ ਨਾਲ ਪ੍ਰੇਮ ਸਬੰਧ ਰੱਖਦਾ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਕਯੂਮ ਨੇ ਆਪਣੇ ਹੋਰ ਸਾਥੀਆਂ ਨਾਲ ਅਕਰਮ ਨੂੰ ਰਾਹ ਵਿਚ ਘੇਰ ਲਿਆ ਅਤੇ ਉਸ ਨੂੰ ਇਕ ਉਜਾੜ ਥਾਂ ’ਤੇ ਲੈ ਗਿਆ, ਜਿੱਥੇ ਚਾਕੂ ਨਾਲ ਉਸ ਦਾ ਨੱਕ ਤੇ ਦੋਵੇਂ ਕੰਨ ਵੱਢ ਦਿੱਤੇ।

ਇਹ ਵੀ ਪੜ੍ਹੋ: ਸਪੇਨ ਦੀ ਸੰਸਦ ’ਚ ਵੜਿਆ ਚੂਹਾ, ਕੁਰਸੀਆਂ ਛੱਡ ਭੱਜਦੇ ਦਿਖੇ ਸੰਸਦ ਮੈਂਬਰ, ਵੇਖੋ ਵੀਡੀਓ

ਪੁਲਿਸ ਨੇ ਦੱਸਿਆ ਕਿ ਅਕਰਮ ਇਸ ਘਟਨਾ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਇਕ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਕਯੂਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਬਾਕੀ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News