ਓਲੰਪਿਕ ਦੌੜਾਕ ਐਗਨੇਸ ਟਿਰੋਪ ਦੇ ਕਤਲ ਦੇ ਮਾਮਲੇ ’ਚ ਉਨ੍ਹਾਂ ਦਾ ਪਤੀ ਗ੍ਰਿਫ਼ਤਾਰ

Friday, Oct 15, 2021 - 04:44 PM (IST)

ਨੌਰੋਬੀ (ਭਾਸ਼ਾ) : ਕੀਨੀਆ ਪੁਲਸ ਨੇ ਦੇਸ਼ ਵਿਆਪੀ ਖੋਜ ਮੁਹਿੰਮ ਚਲਾ ਕੇ ਓਲੰਪਿਕ ਦੌੜਾਕ ਐਗਨੇਸ ਟਿਰੋਪ ਦੇ ਪਤੀ ਇਬਰਾਹਿਮ ਰੋਟਿਕ ਨੂੰ ਸਤੱਟਵਰਤੀ ਸ਼ਹਿਰ ਮੋਮਬਾਸਾ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਉਸ ਦੇ ਖ਼ਿਲਾਫ਼ ਪਤਨੀ ਦੇ ਕਤਲ ਦਾ ਕੇਸ ਚਲਾਇਆ ਜਾਵੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਰੋਟਿਕ ਨੂੰ ਵੀਰਵਾਰ ਰਾਤ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਉਹ ਪੁਲਸ ਦੀ ਹਿਰਾਸਤ ਤੋਂ ਫ਼ਰਾਰ ਹੋ ਗਿਆ ਅਤੇ ਅਖੀਰ ਕੁਝ ਘੰਟਿਆਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਨੇ ਭਾਰਤ ਸਮੇਤ ਇਨ੍ਹਾਂ 19 ਦੇਸ਼ਾਂ ਦੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਦਿੱਤੀ ਪ੍ਰਵੇਸ਼ ਦੀ ਇਜਾਜ਼ਤ

2 ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਟਿਰੋਪ ਮੰਗਲਵਾਰ ਨੂੰ ਈਟੇਨ ਸ਼ਹਿਰ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਸੀ। ਟਿਰੋਪ ਦੀ ਲਾਸ਼ ਖੂਨ ਨਾਲ ਲੱਥ-ਪੱਥ ਮਿਲੀ ਸੀ। ਉਸਦੇ ਢਿੱਡ ਵਿਚ ਚਾਕੂ ਮਾਰਨ ਦੇ ਨਿਸ਼ਾਨ ਮਿਲੇ ਸਨ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਰੋਟਿਕ ਦੀ ਪਛਾਣ ਮੁੱਖ ਸ਼ੱਕੀ ਵਜੋਂ ਹੋਈ। ਰੋਟਿਕ ਨੇ ਆਪਣੇ ਪਰਿਵਾਰ ਨੂੰ ਫ਼ੋਨ 'ਤੇ ਰੋਦਿਆਂ ਕਥਿਤ ਤੌਰ 'ਤੇ ਦੱਸਿਆ ਸੀ ਕਿ ਉਸ ਨੇ ਇਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਫੋਨ ਕਾਲ ਤੋਂ ਬਾਅਦ ਉਹ ਫਰਾਰ ਸੀ।

ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਭੇਤਭਰੇ ਹਾਲਾਤ 'ਚ ਮਿਲੀ ਸੰਗਰੂਰ ਦੀ ਕੁੜੀ ਦੀ ਲਾਸ਼, ਫੈਲੀ ਸਨਸਨੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


cherry

Content Editor

Related News