ਇੰਸਟਾਗ੍ਰਾਮ 'ਤੇ ਪਤੀ-ਪਤਨੀ ਦਿਖਣਾ ਚਾਹੁੰਦੇ ਸਨ Perfect, ਘਰ ਵੇਚ ਕਰਾਈ ਸਰਜਰੀ, ਹੁਣ ਹੋ ਰਿਹਾ ਪਛਤਾਵਾ!

Wednesday, Apr 12, 2023 - 02:26 PM (IST)

ਇੰਸਟਾਗ੍ਰਾਮ 'ਤੇ ਪਤੀ-ਪਤਨੀ ਦਿਖਣਾ ਚਾਹੁੰਦੇ ਸਨ Perfect, ਘਰ ਵੇਚ ਕਰਾਈ ਸਰਜਰੀ, ਹੁਣ ਹੋ ਰਿਹਾ ਪਛਤਾਵਾ!

ਇੰਟਰਨੈਸ਼ਨਲ ਡੈਸਕ: ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ। ਇੱਥੇ ਜੋ ਦਿਸਦਾ ਹੈ, ਉਹੀ ਵਿਕਦਾ ਹੈ। ਇਹੀ ਕਾਰਨ ਹੈ ਕਿ ਲੋਕ ਆਪਣੀ ਜ਼ਿੰਦਗੀ ਦਾ ਆਨੰਦ ਘੱਟ ਲੈਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਪਰਫੈਕਟ ਦਿਖਣ ਲਈ ਜ਼ਿਆਦਾ ਚਿੰਤਤ ਰਹਿੰਦੇ ਹਨ। ਹਾਲਾਂਕਿ ਬ੍ਰਿਟੇਨ ਵਿੱਚ ਰਹਿਣ ਵਾਲੇ ਇੱਕ ਜੋੜੇ ਨੇ ਜੋ ਕੀਤਾ, ਅਜਿਹਾ ਸ਼ਾਇਦ ਹੀ ਕੋਈ ਹੋਰ ਕਰ ਸਕਦਾ ਹੈ। ਜ਼ਾਰਾ ਐਡਗਰ (36) ਅਤੇ ਉਸਦੇ ਪਤੀ ਆਈਗੇਲ (39) ਨੇ ਇੰਸਟਾਗ੍ਰਾਮ 'ਤੇ ਚੰਗੇ ਦਿਸਣ ਲਈ ਕੋਈ ਛੋਟੀ-ਮੋਟੀ ਰਕਮ ਬਰਬਾਦ ਨਹੀਂ ਕੀਤੀ ਸਗੋਂ ਮੈਨਚੈਸਟਰ ਵਿਚ ਬਣਿਆ ਆਪਣਾ ਘਰ ਵੇਚ ਦਿੱਤਾ। ਇਸ ਪੈਸੇ ਨਾਲ ਉਹਨਾਂ ਨੇ ਆਪਣੀ ਸਰਜਰੀ ਕਰਵਾਈ, ਤਾਂ ਜੋ ਉਹ ਪਰਫੈਕਟ ਦਿਸ ਸਕਣ।

PunjabKesari

PunjabKesari

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਜੋੜੇ ਨੇ ਪਿਛਲੇ ਸਾਲ ਨਵੰਬਰ 'ਚ ਆਪਣਾ ਘਰ ਵੇਚ ਦਿੱਤਾ ਸੀ ਅਤੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਗ੍ਰੇਨਾਡਾ ਪਹੁੰਚ ਗਏ। ਇਸ ਦੌਰਾਨ ਜ਼ਾਰਾ ਨੇ ਲੱਖਾਂ ਰੁਪਏ ਖਰਚ ਕਰਕੇ ਆਪਣੇ ਢਿੱਡ, ਛਾਤੀ ਅਤੇ ਕਮਰ ਦੀ ਸਰਜਰੀ ਕਰਵਾਈ। ਦੂਜੇ ਪਾਸੇ ਉਸ ਦੇ ਪਤੀ ਨੇ ਸਰਜਰੀ ਰਾਹੀਂ ਆਪਣੇ ਦੰਦ ਠੀਕ ਕਰਵਾਏ। ਹਾਲਾਂਕਿ ਹੁਣ ਦੋਵੇਂ ਆਪਣੇ ਫ਼ੈਸਲੇ 'ਤੇ ਪਛਤਾ ਰਹੇ ਹਨ। ਜ਼ਾਰਾ ਦਾ ਕਹਿਣਾ ਹੈ ਕਿ ਢਿੱਡ ਦੀ ਸਰਜਰੀ ਤੋਂ ਬਾਅਦ ਉਸ ਨੂੰ ਲੱਗਦਾ ਹੈ ਜਿਵੇਂ ਉਸ ਦੇ ਢਿੱਡ ਵਿਚ ਕੋਈ ਧਾਤ ਪਾ ਦਿੱਤੀ ਗਈ ਹੈ। ਜੋੜੇ ਨੇ ਆਨਲਾਈਨ ਸੌਦੇ ਤਹਿਤ ਤੁਰਕੀ ਜਾ ਕੇ ਸਰਜਰੀ ਦੀ ਬੁਕਿੰਗ ਕਰਵਾਈ ਸੀ ਅਤੇ ਹੁਣ ਉਹ ਪਛਤਾ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮੈਲਬੌਰਨ 'ਚ 'ਕਿੰਗਜ਼ ਕਬੱਡੀ ਕੱਪ' ਦਾ ਆਯੋਜਨ, ਲਾਡ ਜੌਹਲ ਦਾ ਰੇਂਜ਼ ਰੋਵਰ ਨਾਲ ਹੋਵੇਗਾ ਸਨਮਾਨ

ਇੱਕ ਬੈਂਕ ਵਿਚ ਕਲਰਕ ਰਹਿ ਚੁੱਕੀ ਜ਼ਾਰਾ ਕਹਿੰਦੀ ਹੈ ਕਿ ਉਸਨੇ ਇੰਸਟਾਗ੍ਰਾਮ ਦੀ ਲੁੱਕ ਪ੍ਰਾਪਤ ਕਰਨ ਲਈ ਅਜਿਹਾ ਕੀਤਾ। ਹੁਣ ਉਸ ਨੂੰ ਇਹ ਸਭ ਬੁਰਾ ਲੱਗ ਰਿਹਾ ਹੈ। ਦੋਵੇਂ ਪਤੀ-ਪਤਨੀ ਪਛਤਾ ਰਹੇ ਹਨ ਕਿ ਉਨ੍ਹਾਂ ਨੂੰ ਸਰਜਰੀ ਤੋਂ ਪਹਿਲਾਂ ਹੋਰ ਖੋਜ ਕਰਨੀ ਚਾਹੀਦੀ ਸੀ। ਉਸ 'ਤੇ ਕਰੀਬ 14 ਲੱਖ ਰੁਪਏ ਉਡਾ ਦਿੱਤੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News