ਪਤੀ ਨੇ ਉਡਾਇਆ ਸੀ ਮਜ਼ਾਕ, 118 ਕਿਲੋ ਦੀ ਔਰਤ ਨੇ ਇੰਝ ਘਟਾਇਆ ਭਾਰ
Friday, Jun 09, 2017 - 01:13 PM (IST)
ਟੈਕਸਾਸ— ਅਮਰੀਕਾ 'ਚ ਰਹਿਣ ਵਾਲੀ 34 ਸਾਲਾ ਬੇਟਸੀ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਨੇ 2013 'ਚ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਮਗਰੋਂ ਉਹ ਮੋਟੀ ਹੋ ਗਈ। ਉਸ ਦਾ ਪਤੀ ਅਤੇ ਉਸ ਦੀ ਇਕ ਦੋਸਤ ਉਸ ਦਾ ਮਜ਼ਾਕ ਉਡਾਉਂਦੇ ਸਨ। ਇਕ ਦਿਨ ਅਚਾਨਕ ਉਸ ਨੇ ਆਪਣੇ ਪਤੀ ਦੇ ਮੈਸਜ ਪੜ੍ਹੇ ਜੋ ਉਸ ਨੇ ਆਪਣੀ ਇਕ ਦੋਸਤ ਨੂੰ ਭੇਜੇ ਸਨ। ਉਸ ਨੇ ਦੇਖਿਆ ਕਿ ਉਸ ਦੇ ਪਤੀ ਨੇ ਉਸ ਨੂੰ ਮੋਟੀ ਅਤੇ ਗਾਂ ਕਹਿ ਕੇ ਬੁਲਾਇਆ ਸੀ।

ਇਸ ਗੱਲ ਦਾ ਉਸ ਨੂੰ ਇੰਨਾ ਦੁੱਖ ਲੱਗਾ ਕਿ ਉਸ ਨੇ ਆਪਣੇ ਪਤੀ ਨੂੰ ਤਾਂ ਛੱਡਿਆ ਹੀ ਇਸ ਦੇ ਨਾਲ ਹੀ ਆਪਣਾ ਭਾਰ ਘਟਾਉਣ ਦਾ ਵੀ ਸੋਚ ਲਿਆ। ਉਸ ਦਾ ਭਾਰ 118 ਕਿਲੋ ਸੀ ਅਤੇ ਉਸ ਨੇ ਸਖਤ ਮਿਹਨਤ ਕਰਕੇ ਕਾਫੀ ਭਾਰ ਘਟਾ ਲਿਆ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਡਾਈਟ ਅਤੇ ਕਸਰਤ 'ਤੇ ਵਿਸ਼ੇਸ਼ ਧਿਆਨ ਦਿੱਤਾ ਅਤੇ ਹੁਣ ਉਸ ਦਾ ਭਾਰ 70 ਕਿਲੋ ਹੈ। ਉਹ ਬਹੁਤ ਸੋਹਣੀ ਦਿਖਾਈ ਦੇ ਰਹੀ ਹੈ। ਹੁਣ ਉਹ ਫਿਟਨੈੱਸ ਗੁਰੂ ਬਣ ਗਈ ਹੈ ਅਤੇ 70 ਹਜ਼ਾਰ ਤੋਂ ਜ਼ਿਆਦਾ ਉਸ ਦੇ ਫੋਲੋਅਰਜ਼ ਹਨ। ਉਹ ਯੂ.ਐੱਸ ਦੇ ਟੀ.ਵੀ ਚੈਨਲ 'ਤੇ ਵੀ ਨਜ਼ਰ ਆ ਚੁੱਕੀ ਹੈ।


