ਉੱਤਰੀ ਕੈਰੋਲੀਨਾ ਨਾਲ ਟਕਰਾਇਆ ਤੂਫਾਨ ਇਸਾਇਸ

Tuesday, Aug 04, 2020 - 01:29 PM (IST)

ਉੱਤਰੀ ਕੈਰੋਲੀਨਾ ਨਾਲ ਟਕਰਾਇਆ ਤੂਫਾਨ ਇਸਾਇਸ

ਨਾਰਥ ਮਿਰਟਲ ਬੀਚ- ਤੂਫਾਨ ਇਸਾਇਸ ਸੋਮਵਾਰ ਨੂੰ ਉੱਤਰੀ ਕੈਰੋਲੀਨਾ ਦੇ ਓਸ਼ਨ ਆਇਲ ਤਟ ਨੇੜੇ ਟਕਰਾਇਆ। ਰਾਸ਼ਟਰੀ ਤੂਫਾਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਤੂਫਾਨ ਰਾਤ ਗਿਆਰਾਂ ਵਜੇ ਦੇ ਬਾਅਦ  ਇੱਥੇ ਪੁੱਜਾ ਅਤੇ ਇਸ ਦੌਰਾਨ 136 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀ ਸੀ।

ਤਟ ਦੇ ਨਜ਼ਦੀਕ ਦੀਆਂ ਦੁਕਾਨਾਂ ਅਤੇ ਰੈਸਟੋਰੈਂਟ ਪਹਿਲਾਂ ਹੀ ਬੰਦ ਹੋ ਚੁੱਕੇ ਸਨ। ਸਮੁੰਦਰੀ ਤਟ ਸੁੰਨਸਾਨ ਸੀ। ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਸਾਗਰ ਕਿਨਾਰੇ ਰਹਿਣ ਵਾਲਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਸੈਂਟਰ ਦੇ ਉੱਚ ਤੂਫਾਨ ਮਾਹਿਰ ਡੈਨੀਅਲ ਬਰਾਊਨ ਨੇ ਕਿਹਾ ਕਿ ਭਾਰੀ ਮੀਂਹ ਕਰਨ ਪੂਰਬੀ ਕੈਰੋਲਿਨਾਸ, ਅਟਲਾਂਟਿਕ ਦੇ ਕੁਝ ਹਿੱਸਿਆਂ ਤੇ ਉੱਤਰੀ-ਪੂਰਬੀ ਅਮਰੀਕਾ ਵਿਚ ਅਚਾਨਕ ਹੜ੍ਹ ਆ ਸਕਦਾ ਹੈ। 

ਤੂਫਾਨ ਦੀ ਚਿਤਾਵਨੀ ਅਮਰੀਕੀ ਸੂਬੇ ਮੇਨੇ ਤੱਕ ਲਈ ਜਾਰੀ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੁਝ ਇਲਾਕਿਆਂ ਵਿਚ ਬੁੱਧਵਾਰ ਨੂੰ ਹੜ੍ਹ ਆਉਣ ਦਾ ਖਦਸ਼ਾ ਹੈ। ਇਸਾਇਸ ਰਾਤ 11 ਵਜੇ ਇਕ ਤੂਫਾਨ ਤੋਂ ਵਧੇਰੇ ਹੋ ਕੇ ਪਹਿਲੀ ਸ਼੍ਰੇਣੀ ਦੇ ਤੂਫਾਨ ਵਿਚ ਬਦਲ ਗਿਆ। ਤੂਫਾਨ ਕੇਂਦਰ ਨੇ ਕਿਹਾ ਕਿ ਇਸਾਇਸ ਮੰਗਲਵਾਰ ਨੂੰ ਦੱਖਣੀ ਉੱਤਰੀ ਕੈਰੋਲੀਨਾ ਵਿਚ ਪੁੱਜਣਗੇ। ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਇਸਾਇਸ ਨੂੰ ਬਹੁਤ ਗੰਭੀਰ ਦੱਸਿਆ ਸੀ। ਇਸ ਤੂਫਾਨ ਕਾਰਨ ਹੁਣ ਤਕ ਦੋ ਲੋਕਾਂ ਦੀ ਮੌਤ ਹੋਈ ਹੈ। ਟਰੰਪ ਨੇ ਕਿਹਾ ਸੀ ਕਿ ਤੂਫਾਨ ਦਾ ਵੇਗ ਵਧਣ ਤੇ ਇਸ ਦੇ ਕਾਰਨ ਹੜ੍ਹ ਆਉਣ ਦਾ ਖਦਸ਼ਾ ਹੈ। ਸਾਰੇ ਅਲਰਟ ਰਹਿਣ ਤੇ ਇਸ ਨਾਲ ਗੁਜਰਨ ਦਾ ਇੰਤਜ਼ਾਰ ਕਰਨ। 


author

Lalita Mam

Content Editor

Related News