ਜ਼ੇਟਾ ਤੋਂ ਬਾਅਦ ਹੁਣ ਏਟਾ ਤੂਫ਼ਾਨ ਅਮਰੀਕਾ ਵਿਚ ਮਚਾਏਗਾ ਤਬਾਹੀ
Tuesday, Nov 03, 2020 - 12:20 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਜ਼ੇਟਾ ਤੋਂ ਬਾਅਦ ਹੁਣ ਗਰਮ ਖੰਡੀ ਤੂਫ਼ਾਨ ਏਟਾ ਨੇ ਸੋਮਵਾਰ ਨੂੰ ਕੇਂਦਰੀ ਅਮਰੀਕਾ ਵਿਚ ਦਸਤਕ ਦਿੱਤੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਭਾਰੀ ਤਬਾਹੀ ਹੋ ਸਕਦੀ ਹੈ।
ਏਟਾ ਦੀ ਮੰਗਲਵਾਰ ਨੂੰ ਨਿਕਾਰਾਗੁਆ ਦੇ ਤੱਟ ਉੱਤੇ ਟਕਰਾਉਣ ਦੀ ਉਮੀਦ ਹੈ। ਸੰਯੁਕਤ ਰਾਜ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਕਿਹਾ ਕਿ ਸੋਮਵਾਰ ਦੇ ਸ਼ੁਰੂ ਵਿੱਚ 75 ਮੀਲ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲੀਆਂ। ਇਹ ਨਿਕਾਰਾਗੁਆ ਹੌਂਡੂਰਸ ਬਾਰਡਰ ਤੋਂ ਲਗਭਗ 155 ਮੀਲ ਪੂਰਬ ਵੱਲ ਕੇਂਦਰਿਤ ਸੀ। ਮਾਹਰਾਂ ਅਨੁਸਾਰ ਇਹ ਤੂਫ਼ਾਨ ਮੰਗਲਵਾਰ ਤੱਕ 115 ਮੀਲ ਪ੍ਰਤੀ ਘੰਟਾ ਤੇਜ਼ ਹਵਾਵਾਂ ਦੇ ਨਾਲ ਇਕ ਵੱਡਾ ਤੂਫਾਨ ਬਣ ਸਕਦਾ ਹੈ। ਇਹ ਤੂਫਾਨ ਮੱਧ ਅਮਰੀਕਾ ਲਈ “ਵਿਨਾਸ਼ਕਾਰੀ” ਹੋਵੇਗਾ। ਮਿਆਮੀ ਵਿਚ ਸਯੁੰਕਤ ਰਾਜ ਦੇ ਰਾਸ਼ਟਰੀ ਤੂਫਾਨ ਕੇਂਦਰ ਅਨੁਸਾਰ ਏਟਾ ਦੀ 15 ਫੁੱਟ ਤੱਕ ਤੂਫਾਨੀ ਹਵਾਵਾਂ ਨਾਲ ਨੁਕਸਾਨ ਪਹੁੰਚਾਉਣ ਦੀ ਉਮੀਦ ਹੈ। ਮੌਸਮੀ ਵਿਗਿਆਨੀਆਂ ਅਨੁਸਾਰ ਤੂਫਾਨੀ ਮੌਸਮ ਵਿਚ ਅਜੇ ਵੀ ਇਕ ਮਹੀਨਾ ਜਾਰੀ ਰਹਿ ਸਕਦਾ ਹੈ।