ਸ਼ੱਕ ਕਾਰਨ ਪਤਨੀ ਨੇ ਪਤੀ ਦੀ ਦੋਸਤ ਦਾ ਕੀਤਾ ਅਜਿਹਾ ਹਾਲ ਕਿ ਠੀਕ ਹੋਣ ਵਿਚ ਲੱਗੇ 5 ਸਾਲ(ਤਸਵੀਰਾਂ)

08/21/2017 6:22:46 PM

ਸਿਡਨੀ— ਇਸ ਦੁਨੀਆ ਵਿਚ ਸ਼ੱਕ ਦਾ ਕੋਈ ਇਲਾਜ ਨਹੀਂ ਹੈ। ਸ਼ੱਕ ਕਾਰਨ ਰੋਜ਼ਾਨਾ ਕਈ ਜ਼ਿੰਦਗੀਆਂ ਬਰਬਾਦ ਹੁੰਦੀਆਂ ਹਨ। ਇਸ ਸ਼ੱਕ ਦਾ ਸ਼ਿਕਾਰ ਬਣੀ ਆਸਟ੍ਰੇਲੀਆ ਦੀ ਡਾਨਾ ਵੁਲਿਨ। 30 ਸਾਲ ਦੀ ਡਾਨਾ ਨੂੰ ਫਰਵਰੀ 2012 ਵਿਚ ਨਟਾਲੀ ਡਿਮੀਟ੍ਰੋਸਕ ਨਾਂ ਦੀ ਔਰਤ ਨੇ ਸ਼ੱਕ ਕਾਰਨ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਘਟਨਾ ਵਿਚ ਡਾਨਾ ਦੀ ਬੌਡੀ 65% ਸੜ ਗਈ ਸੀ।
ਇਹ ਹੈ ਪੂਰਾ ਮਾਮਲਾ
ਇਸ ਘਟਨਾ ਦੇ ਪੰਜ ਸਾਲ ਬਾਅਦ ਡਾਨਾ ਨੇ ਆਪਣੀ ਕਿਤਾਬ 'ਵਰਥ ਫਾਇਟਿੰਗ ਫੌਰ' ਵਿਚ ਇਸ ਪੂਰੀ ਘਟਨਾ ਦਾ ਅਤੇ ਆਪਣੇ ਦੁਆਰਾ ਸਹੇ ਗਏ ਦਰਦ ਦਾ ਜਿਕਰ ਕੀਤਾ ਹੈ। ਕਿਤਾਬ ਵਿਚ ਡਾਨਾ ਨੇ ਲਿਖਿਆ ਹੈ ਕਿ ਨਟਾਲੀ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਨਾਲ ਮੇਰਾ ਅਫੇਅਰ ਚੱਲ ਰਿਹਾ ਹੈ। ਨਟਾਲੀ ਨੇ ਇਕ ਪਾਰਟੀ ਦੌਰਾਨ ਡਾਨਾ ਨੂੰ ਆਪਣੇ ਪਤੀ ਨਾਲ ਗੱਲਾਂ ਕਰਦੇ ਹੋਏ ਦੇਖਿਆ ਸੀ। ਉਦੋਂ ਤੋਂ ਹੀ ਉਸ ਨੂੰ ਲੱਗਣ ਲੱਗਾ ਸੀ ਕਿ ਦੋਹਾਂ ਵਿਚ ਕੋਈ ਰਿਸ਼ਤਾ ਹੈ। ਯੋਜਨਾ ਮੁਤਾਬਕ ਨਟਾਲੀ ਨੇ ਡਾਨਾ ਨੂੰ ਆਪਣੇ ਘਰ ਸੱਦਿਆ, ਜਿੱਥੇ ਇਕ ਦੋਸਤ ਨਾਲ ਮਿਲ ਕੇ ਉਸ ਨੇ ਡਾਨਾ 'ਤੇ ਮਿਥਿਲੇਟੇਡ ਸਿਪਰਿਟ ਪਾ ਦਿੱਤਾ। ਇਸ ਦੇ ਕੁਝ ਸੈਕੰਡ ਬਾਅਦ ਡਾਨਾ ਦੀ ਪੂਰੀ ਬੌਡੀ ਸੜਨ ਲੱਗੀ। ਉਸ ਦੇ ਚਿਹਰੇ ਤੋਂ ਲੈ ਕੇ ਵਾਲ, ਪੇਟ, ਮੋਢੇ ਸਭ ਕੁਝ ਸੜ ਰਿਹਾ ਸੀ। ਉਸ ਨੂੰ ਕਾਫੀ ਦਰਦ ਹੋ ਰਿਹਾ ਸੀ। ਉਹ ਚੀਕ ਰਹੀ ਸੀ ਪਰ ਨਟਾਲੀ ਹੱਸ ਰਹੀ ਸੀ। ਥੋੜ੍ਹੀ ਦੇਰ ਬਾਅਦ ਨਟਾਲੀ ਆਪਣੇ ਦੋਸਤ ਸਮੇਤ ਉੱਥੋਂ ਭੱਜ ਗਈ। ਇਸ ਮਗਰੋਂ ਡਾਨਾ ਨੇ ਕਿਸੇ ਤਰ੍ਹਾਂ ਆਪਣੇ ਉੱਪਰ ਪਾਣੀ ਪਾਇਆ। ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੀ ਬੌਡੀ ਗਲ ਕੇ ਜ਼ਮੀਨ 'ਤੇ ਡਿੱਗ ਰਹੀ ਸੀ। ਡਾਨਾ ਨੇ ਘਰੋਂ ਬਾਹਰ ਆ ਕੇ ਮਦਦ ਮੰਗੀ। ਕਾਫੀ ਦੇਰ ਮਗਰੋਂ ਕਿਸੇ ਦੀ ਨਜ਼ਰ ਉਸ 'ਤੇ ਪਈ ਅਤੇ ਉਸ ਨੇ ਹੀ ਡਾਨਾ ਨੂੰ ਹਸਪਤਾਲ ਪਹੁੰਚਾਇਆ।
ਦੋ ਦਿਨ ਰਹੀ ਕੋਮਾ ਵਿਚ
ਇਸ ਘਟਨਾ ਤੋਂ ਅਗਲੇ ਦੋ ਦਿਨ ਤੱਕ ਡਾਨਾ ਕੋਮਾ ਵਿਚ ਰਹੀ। ਹੋਸ਼ ਵਿਚ ਆਉਣ ਮਗਰੋਂ ਪੂਰੀ ਘਟਨਾ ਨੇ ਉਸ ਨੂੰ ਕਈ ਰਾਤਾਂ ਤੱਕ ਸੋਣ ਨਹੀਂ ਦਿੱਤਾ। ਇਸ ਸਮੇਂ ਦੌਰਾਨ ਡਾਨਾ ਦੀ ਭੈਣ ਉਸ ਨਾਲ ਰਹੀ। 
ਜਿੱਥੇ ਨਟਾਲੀ ਨੂੰ ਇਸ ਜ਼ੁਰਮ ਵਿਚ 17 ਸਾਲ ਦੀ ਸਜ਼ਾ ਹੋਈ, ਉੱਥੇ ਪੰਜ ਸਾਲਾਂ ਵਿਚ ਡਾਨਾ 200 ਤੋਂ ਜ਼ਿਆਦਾ ਵਾਰੀ ਸਰਜ਼ਰੀ ਕਰਵਾ ਚੁੱਕੀ ਹੈ। ਢਾਈ ਸਾਲਾਂ ਤੱਕ ਡਾਨਾ ਨੇ ਆਪਣੇ ਚਿਹਰੇ ਨੂੰ ਇਕ ਮਾਸਕ ਨਾਲ ਢੱਕ ਕੇ ਰੱਖਿਆ। ਹਾਲ ਹੀ ਵਿਚ ਇਕ ਟੀ. ਵੀ. ਸ਼ੋਅ ਦੌਰਾਨ ਡਾਨਾ ਨੇ ਇਸ ਮਾਸਕ ਨੂੰ ਹਟਾਇਆ।
ਡਾਨਾ ਦੇ ਚਿਹਰੇ ਤੋਂ ਹੁਣ ਸੜਨ ਦੇ ਨਿਸ਼ਾਨ ਲੱਗਭਗ ਖਤਮ ਹੋ ਚੁੱਕੇ ਹਨ। ਪਰ ਉਸ ਦੀ ਛਾਤੀ 'ਤੇ ਇਸ ਘਟਨਾ ਦੇ ਨਿਸ਼ਾਨ ਮੌਜੂਦ ਹਨ। ਹੁਣ ਡਾਨਾ ਮੈਡੀਕਲ ਕੰਪਨੀਆਂ ਦੇ ਵਿਗਿਆਪਨ ਵਿਚ ਕੰਮ ਕਰ ਰਹੀ ਹੈ। ਡਾਨਾ ਨੂੰ ਬਰਨ ਸਰਵਾਈਵਰ ਵੀ ਕਿਹਾ ਜਾਂਦਾ ਹੈ।


Related News