ਟਰੰਪ ਪ੍ਰਸ਼ਾਸਨ ਨੇ ਮੌਸਮ ਵਿਭਾਗ ਦੇ 880 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਿਆ
Saturday, Mar 01, 2025 - 09:12 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ’ਚ ਸੈਂਕੜੇ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਅਤੇ ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੀਅਰਿਕ ਐਡਮਨਿਸਟ੍ਰੇਸ਼ਨ (ਐੱਨ. ਓ. ਏ. ਏ.) ਦੇ ਹੋਰ ਸੰਘੀ 880 ਕਰਮਚਾਰੀਆਂ ਨੂੰ ਨੌਕਰੀਓਂ ਕੱਢ ਦਿੱਤਾ ਗਿਆ। ਜਿਨ੍ਹਾਂ ਫੈੱਡਰਲ ਮੁਲਾਜ਼ਮਾਂ ਨੂੰ ਨੌਕਰੀਓਂ ਨਹੀਂ ਕੱਢਿਆ ਗਿਆ, ਉਨ੍ਹਾਂ ਦੱਸਿਆ ਕਿ ਕੱਢੇ ਗਏ ਮੁਲਾਜ਼ਮਾਂ ਵਿਚ ਉਹ ਮੌਸਮ ਵਿਗਿਆਨੀ ਵੀ ਸ਼ਾਮਲ ਸਨ, ਜੋ ਦੇਸ਼ ਭਰ ਵਿਚ ਰਾਸ਼ਟਰੀ ਮੌਸਮ ਸੇਵਾ ਦਫਤਰਾਂ ਵਿਚ ਅਹਿਮ ਸਥਾਨਕ ਭਵਿੱਖਬਾਣੀਆਂ ਕਰਦੇ ਹਨ।
ਇਹ ਵੀ ਪੜ੍ਹੋ: ਅਮਰੀਕਾ ਦੀ ਸਖ਼ਤੀ ਨਾਲ ਬਣੀ ਭਗਦੜ ਵਾਲੀ ਸਥਿਤੀ, ਡਰੇ ਪ੍ਰਵਾਸੀਆਂ ਨੇ ਕੰਮ 'ਤੇ ਜਾਣਾ ਕੀਤਾ ਬੰਦ
ਐੱਨ. ਓ. ਏ. ਏ. ਦੇ ਸਾਬਕਾ ਮੁੱਖ ਵਿਗਿਆਨੀ ਕ੍ਰੇਗ ਮੈਕਲੀਨ ਨੇ ਕਿਹਾ ਕਿ ਐੱਨ. ਓ. ਏ. ਏ. ’ਚ ਕਟੌਤੀ 2 ਪੜਾਵਾਂ ਵਿਚ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਵਿਚ 500, ਜਦੋਂ ਕਿ ਦੂਜੇ ਪੜਾਅ ਵਿਚ 880 ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਐਲਨ ਮਸਕ ਸੰਘੀ ਸਰਕਾਰ ਦੇ ਖਰਚਿਆਂ ਵਿਚ ਕਟੌਤੀ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਮੁਲਾਜ਼ਮਾਂ ਦੀ ਛਾਂਟੀ ਹੋ ਰਹੀ ਹੈ।
ਇਹ ਵੀ ਪੜ੍ਹੋ: ਸ਼ਕਤੀਸ਼ਾਲੀ ਭੂਚਾਲ ਨੇ ਡਰਾਏ ਲੋਕ, ਸੁੱਤੇ ਪਿਆਂ ਦੇ ਅਚਾਨਕ ਹਿੱਲਣ ਲੱਗੇ ਬੈੱਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8