ਸੀਰੀਆ ’ਚ ਤੁਰਕੀ ਦੀ ਕਾਰਵਾਈ ਵਿਚਾਲੇ ਮਨੁੱਖੀ ਸਹਾਇਤਾ ਬੰਦ

Tuesday, Oct 15, 2019 - 09:24 PM (IST)

ਸੀਰੀਆ ’ਚ ਤੁਰਕੀ ਦੀ ਕਾਰਵਾਈ ਵਿਚਾਲੇ ਮਨੁੱਖੀ ਸਹਾਇਤਾ ਬੰਦ

ਮਾਸਕੋ - ਸੀਰੀਆ ’ਚ ਤੁਰਕੀ ਦੀ ਕਾਰਵਾਈ ਤੋਂ ਬਾਅਦ ਗੈਰ-ਸਰਕਾਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਹਰ ਤਰ੍ਹਾਂ ਦੀ ਮਨੁੱਖੀ ਸਹਾਇਤਾ ਬੰਦ ਕਰ ਦਿੱਤੀ ਹੈ, ਜਿਸ ਕਾਰਨ ਆਪਣੇ ਘਰਾਂ ਨੂੰ ਛੱਡ ਕੇ ਛੋਟੇ ਬੱਚਿਆਂ ਸਮੇਤ ਹਜ਼ਾਰਾਂ ਲੋਕਾਂ ਨੂੰ ਖਾਣ-ਪੀਣ ਸਬੰਧੀ ਮੁਸ਼ਕਿਲਾਂ ਆਉਣ ਲੱਗੀਆਂ ਹਨ। ਕੁਰਦ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਆਖਿਆ ਕਿ ਮਨੁੱਖੀ ਸਹਾਇਤਾ ਬੰਦ ਹੋਣ ਅਤੇ ਉੱਤਰੀ ਅਤੇ ਪੂਰਬੀ ਸੀਰੀਆ ਦੇ ਖੁਦਮੁਖਤਿਆਰੀ ਖੇਤਰਾਂ ਤੋਂ ਅੰਤਰਰਾਸ਼ਟਰੀ ਸੰਗਠਨਾਂ ਦੇ ਆਪਣੇ ਕਰਮਚਾਰੀ ਵਾਪਸ ਬੁਲਾਉਣ ਨਾਲ ਸੀਰੀਆ ’ਚ ਜੰਗ ਪ੍ਰਭਾਵਿਤ ਖੇਤਰਾਂ ਤੋਂ ਬੇਘਰ ਹੋਏ ਸਾਡੇ ਲੋਕਾਂ ਦੀ ਮਨੁੱਖੀ ਸਥਿਤੀ ਬਦਤਰ ਹੋਈ ਹੈ।

ਤੁਰਕੀ ਦਾ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 2,75,000 ਲੋਕ ਬੇਘਰ ਹੋਏ ਹਨ, ਜਿਨ੍ਹਾਂ ’ਚ 70 ਹਜ਼ਾਰ ਬੱਚੇ ਸ਼ਾਮਲ ਹਨ। ਇਨਾਂ ’ਚੋਂ ਕਈ ਲੋਕ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ ਪਰ ਇਨਾਂ ਖੇਤਰਾਂ ਦੇ ਹਸਪਤਾਲ ਬੰਦ ਹੋਣ ਕਾਰਨ ਉਨ੍ਹਾਂ ਨੂੰ ਸਹਾਇਤਾ ਨਹੀਂ ਮਿਲ ਪਾ ਰਹੀ। ਬਿਆਨ ’ਚ ਆਖਿਆ ਗਿਆ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਬੇਘਰਾਂ ਨੂੰ ਸਕੂਲਾਂ ਅਤੇ ਕੈਂਪਾਂ ’ਚ ਰੁਕ ਰਹੇ ਹਨ ਅਤੇ ਉਨ੍ਹਾਂ ਨੂੰ ਜੋ ਵੀ ਬੁਨਿਆਦੀ ਅਤੇ ਲੋੜੀਂਦੀ ਜ਼ਰੂਰਤ ਮੁਹੱਈਆ ਕਰਾ ਸਕਦੇ ਹਾਂ, ਕਰਾ ਰਹੇ ਹਾਂ।


author

Khushdeep Jassi

Content Editor

Related News