ਪਾਕਿਸਤਾਨ ''ਚ ਮਨੁੱਖੀ ਅਧਿਕਾਰ ਸੰਗਠਨ ਨੇ ਇਸਾਈ ਨਾਬਾਲਗ ਕੁੜੀ ਦੇ ਕਤਲ ਦੀ ਕੀਤੀ ਨਿੰਦਾ
Wednesday, Jan 18, 2023 - 10:21 AM (IST)
ਇਸਲਾਮਾਬਾਦ- ਹਿਊਮਨ ਰਾਈਟ ਫੋਕਸ ਪਾਕਿਸਤਾਨ ਨੇ ਇਕ ਈਸਾਈ ਨਾਬਾਲਗ ਕੁੜੀ ਦੇ ਕਤਲ ਦੀ ਨਿੰਦਾ ਕੀਤੀ ਹੈ, ਜਿਸ ਨੂੰ ਹਸਪਤਾਲ ਤੋਂ ਵਾਪਸ ਆਉਂਦੇ ਸਮੇਂ ਅਗਵਾ ਕੀਤਾ ਗਿਆ ਸੀ, ਅਤੇ ਅਧਿਕਾਰੀਆਂ ਨੂੰ ਪੀੜਤਾ ਅਤੇ ਉਸਦੇ ਪਿਤਾ ਨੂੰ ਨਿਆਂ ਦਿਵਾਉਣ ਦੀ ਅਪੀਲ ਕੀਤੀ ਗਈ ਹੈ। ਪੀੜਤਾ ਦੀ ਪਛਾਣ ਗੁਲਨਾਜ਼ ਵਜੋਂ ਹੋਈ ਹੈ, ਜਿਸ ਨੂੰ 25 ਦਸੰਬਰ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ, ਜਦੋਂ ਉਹ ਆਪਣੇ ਪਿਤਾ ਨਾਲ ਹਸਪਤਾਲ ਤੋਂ ਵਾਪਸ ਆ ਰਹੀ ਸੀ। ਉਸ ਦੇ ਪਿਤਾ ਨੂੰ ਵੀ ਅਗਵਾ ਕਰ ਲਿਆ ਗਿਆ ਸੀ। ਢਿੱਡ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਹ ਹਸਪਤਾਲ ਗਈ ਸੀ। ਇਸ ਤੋਂ ਪਹਿਲਾਂ 1 ਜਨਵਰੀ ਨੂੰ ਪੀੜਤ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ 27 ਦਸੰਬਰ 2022 ਨੂੰ ਲਿੰਕ ਨਹਿਰ 'ਚੋਂ ਕੁੜੀ ਦੀ ਲਾਸ਼ ਮਿਲੀ ਸੀ। HRFP ਵੱਲੋਂ ਜਾਰੀ ਬਿਆਨ ਦੇ ਅਨੁਸਾਰ, "ਗੁਲਨਾਜ਼ ਦੀ ਭੈਣ ਸਾਈਕਾ ਹਾਮਿਦ ਨੇ ਰਿਸ਼ਤੇਦਾਰਾਂ ਨੂੰ ਦੋਵਾਂ ਨੂੰ ਲੱਭਣ ਲਈ ਕਿਹਾ। ਗੁਲ ਹਾਮਿਦ ਦੇ ਭਤੀਜੇ ਸ਼ਾਨ ਮਸੀਹ ਨੇ ਦੋਵਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਉਹ ਹਸਪਤਾਲ ਤੋਂ ਜਾਂ ਹਸਪਤਾਲ ਦੇ ਰਸਤੇ ਵਿੱਚ ਉਨ੍ਹਾਂ ਦਾ ਪਤਾ ਨਾ ਲਗਾ ਸਕੇ ਤਾਂ ਉਨ੍ਹਾਂ ਨੇ ਧਾਰਾ 365 ਪੀਪੀਸੀ (ਅਗਵਾ) ਦੇ ਤਹਿਤ ਸਥਾਨਕ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ. ਦਰਜ ਕਰਵਾਈ।
HRFP ਟੀਮ ਨੇ ਮਾਮਲੇ ਦੀ ਪੜਤਾਲ ਕੀਤੀ, ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ, ਪੁਲਸ ਨਾਲ ਮੁਲਾਕਾਤ ਕੀਤੀ, ਹਸਪਤਾਲ ਦਾ ਦੌਰਾ ਕੀਤਾ ਅਤੇ ਆਲੇ-ਦੁਆਲੇ ਦੇ ਵੱਖ-ਵੱਖ ਲੋਕਾਂ ਤੋਂ ਘਟਨਾ ਬਾਰੇ ਪੁੱਛਗਿੱਛ ਕੀਤੀ। ਜਿਵੇਂ ਕਿ ਐੱਫ.ਆਈ.ਆਰ. ਵਿੱਚ ਕਿਹਾ ਗਿਆ ਹੈ, ਦੋਵਾਂ ਨੂੰ ਅਗਵਾ ਕੀਤਾ ਗਿਆ ਸੀ ਅਤੇ ਗੁਲਨਾਜ਼ 'ਤੇ ਹਮਲਾ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ HRFP ਨੇ ਗੁਲ ਹਾਮਿਦ ਨੂੰ ਲੱਭਣ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਤੱਕ ਪੀੜਤ ਪਰਿਵਾਰ ਨੂੰ ਕਾਨੂੰਨੀ ਸਹਾਇਤਾ ਅਤੇ ਹੋਰ ਫੌਰੀ ਸਹਾਇਤਾ ਯਕੀਨੀ ਕੀਤੀ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਗੁਲ ਹਾਮਿਦ ਅਜੇ ਵੀ ਲਾਪਤਾ ਹੈ, ਉਹ ਅਗਵਾਕਾਰਾਂ ਵੱਲੋਂ ਨਜ਼ਰਬੰਦ ਹੋ ਸਕਦੇ ਹਨ ਜਾਂ ਉਨ੍ਹਾਂ ਦਾ ਕਤਲ ਕੀਤਾ ਜਾ ਸਕਦਾ ਹੈ। HRFP ਦੇ ਪ੍ਰਧਾਨ ਨਵੀਦ ਵਾਲਟਰ ਨੇ ਕਿਹਾ ਕਿ ਜੇਕਰ ਸਰਕਾਰ ਦੀਆਂ ਤੁਰੰਤ ਕਾਰਵਾਈਆਂ ਨਾਲ ਇਸ ਮਾਮਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਦੋਸ਼ੀ ਘੱਟ ਗਿਣਤੀ ਲੜਕੀਆਂ ਨੂੰ ਨਿਸ਼ਾਨਾ ਬਣਾ ਕੇ ਅਜਿਹੇ ਹੋਰ ਅਪਰਾਧਾਂ ਲਈ ਉਤਸ਼ਾਹਿਤ ਹੋ ਸਕਦੇ ਹਨ।