ਦੁਬਈ ਦੇ ਸਭ ਤੋਂ ਵੱਡੇ ਬੰਦਰਗਾਹ ''ਤੇ ਭਿਆਨਕ ਧਮਾਕਾ, ਹਿੱਲੀਆਂ ਸ਼ਹਿਰ ਦੀਆਂ ਇਮਾਰਤਾਂ (ਵੀਡੀਓ)

Thursday, Jul 08, 2021 - 10:20 AM (IST)

ਦੁਬਈ (ਭਾਸ਼ਾ): ਦੁਬਈ ਵਿਚ ਦੁਨੀਆ ਦੇ ਸਭ ਤੋਂ ਵੱਡੇ ਬੰਦਰਗਾਹ ਵਿਚ ਸਾਮਲ ਜੇਬੇਲ ਅਲੀ ਬੰਦਰਗਾਹ 'ਤੇ ਇਕ ਕਾਰਗੋ ਜਹਾਜ਼ ਵਿਚ ਬੀਤੀ ਰਾਤ ਇਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਕਾਰਨ ਸ਼ਹਿਰ ਦੇ ਪੇਸ਼ੇਵਰ ਖੇਤਰ ਦੇ ਆਲੇ-ਦੁਆਲੇ ਦੇ ਇਲਾਕੇ ਦੀਆਂ ਇਮਾਰਤਾਂ ਹਿੱਲ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਅਰਬ ਪ੍ਰਾਇਦੀਪ ਦੇ ਪੂਰਬੀ ਹਿੱਸੇ ਵਿਚ ਸਥਿਤ ਸਭ ਤੋਂ ਬਿੱਜੀ ਜੇਬੇਲ ਅਲੀ ਬੰਦਰਗਾਹ 'ਤੇ ਇਕ ਜਹਾਜ਼ ਵਿਚ ਅੱਗ ਲੱਗ ਗਈ। 

PunjabKesari

ਧਮਾਕੇ ਦੇ ਬਾਅਦ ਬੰਦਰਗਾਹ ਤੋਂ ਕਰੀਬ 25 ਕਿਲੋਮੀਟਰ ਦੂਰ ਤੱਕ ਇਮਾਰਤਾਂ ਅਤੇ ਘਰਾਂ ਦੀਆਂ ਕੰਧਾਂ ਵਿਚ ਕੰਪਨ ਮਹਿਸੂਸ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਤੁਰੰਤ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਬਾਹਰ ਅਮਰੀਕੀ ਜੰਗੀ ਜਹਾਜ਼ਾਂ ਲਈ ਵੀ ਇਹ ਸਭ ਤੋਂ ਬਿੱਜੀ ਬੰਦਰਗਾਹ ਹੈ। ਧਮਾਕੇ ਦੇ ਕਰੀਬ ਢਾਈ ਘੰਟੇ ਬਾਅਦ ਦੁਬਈ ਨਾਗਰਿਕ ਸੁਰੱਖਿਆ ਦਲ ਨੇ ਦੱਸਿਆ ਕਿ ਉਹਨਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਕੂਲਿੰਗ ਪ੍ਰਕਿਰਿਆ ਜਾਰੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭੂਟਾਨ ਅਤੇ ਸ਼੍ਰੀਲੰਕਾ ਦੀ ਯਾਤਰਾ ਸੰਬੰਧੀ ਐਡਵਾਇਜ਼ਰੀ ਕੀਤੀ ਜਾਰੀ

ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਫੁਟੇਜ ਵਿਚ ਦਮਕਲ ਕਰਮੀ ਵੱਡੇ ਸ਼ਿਪਿੰਗ ਕੰਟੇਨਰਾਂ ਵਿਚ ਅੱਗ ਬੁਝਾਉਂਦੇ ਨਜ਼ਰ ਆ ਰਹੇ ਹਨ। ਦੁਬਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਕ ਛੋਟਾ ਜਹਾਜ਼ ਸੀ ਜਿਸ ਵਿਚ 130 ਕੰਟੇਨਰ ਤੱਕ ਆ ਸਕਦੇ ਹਨ।

 

ਨੋਟ- ਦੁਬਈ ਦੇ ਸਭ ਤੋਂ ਵੱਡੇ ਬੰਦਰਗਾਹ 'ਤੇ ਭਿਆਨਕ ਧਮਾਕਾ, ਹਿੱਲੀਆਂ ਸ਼ਹਿਰ ਦੀਆਂ ਇਮਾਰਤਾਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News