''ਹਾਓਡੀ ਮੋਦੀ'' ਲਈ ਇਕੱਠੇ ਹੋਣਾ ਸ਼ੁਰੂ ਹੋਏ ਲੋਕ, ਸੱਭਿਆਚਾਰਕ ਪ੍ਰੋਗਰਾਮ ਨਾਲ ਹੋਵੇਗੀ ਸ਼ੁਰੂਆਤ

Sunday, Sep 22, 2019 - 05:51 PM (IST)

''ਹਾਓਡੀ ਮੋਦੀ'' ਲਈ ਇਕੱਠੇ ਹੋਣਾ ਸ਼ੁਰੂ ਹੋਏ ਲੋਕ, ਸੱਭਿਆਚਾਰਕ ਪ੍ਰੋਗਰਾਮ ਨਾਲ ਹੋਵੇਗੀ ਸ਼ੁਰੂਆਤ

ਹਿਊਸਟਨ— ਅਮਰੀਕਾ ਦਾ ਸ਼ਹਿਰ ਹਿਊਸਟਨ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਤਿਆਰ ਹੈ। ਭਾਰਤੀ ਸਮੇਂ ਮੁਤਾਬਕ ਰਾਤ ਕਰੀਬ ਸਾਢੇ 8 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ। ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਟੇਡੀਅਮ 'ਚ ਆਉਣਾ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ 'ਚ ਆਉਣ ਵਾਲੇ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਦੇਖਣ ਤੇ ਸੁਣਨ ਲਈ ਬਹੁਤ ਉਤਸ਼ਾਹਿਤ ਹਨ।

ਹਿਊਸਟਨ 'ਚ ਹੋਣ ਵਾਲੇ ਇਸ 'ਹਾਓਡੀ ਮੋਦੀ' ਪ੍ਰੋਗਰਾਮ ਲਈ 50 ਹਜ਼ਾਰ ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਪ੍ਰੋਗਰਾਮ 'ਚ ਆਉਣ ਵਾਲੇ ਭਾਰਤੀਆਂ 'ਚੋਂ ਇਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਤੇ ਪੂਰੀ ਦੁਨੀਆ ਲਈ ਪ੍ਰੇਰਣਾ ਹਨ ਤੇ ਅਸੀਂ ਉਨ੍ਹਾਂ ਤੋਂ ਕੁਝ ਸਿੱਖਣ ਆਏ ਹਾਂ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਦੇ ਇਸ ਪ੍ਰੋਗਰਾਮ 'ਚ ਖੁਦ ਅਮਰੀਕੀ ਰਾਸ਼ਟਰਪਤੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣ ਲਈ ਆ ਰਹੇ ਹਨ ਤੇ ਇਸ ਦੌਰਾਨ ਉਹ ਭਾਰਤ ਤੇ ਭਾਰਤੀਆਂ ਨੂੰ ਸੰਬੋਧਿਤ ਕਰਦਿਆਂ ਭਾਸ਼ਣ ਵੀ ਦੇਣਗੇ।

ਪ੍ਰੋਗਰਾਮ ਦੀ ਸ਼ੁਰੂਆਤ ਇਕ 90 ਮਿੰਟ ਦੇ ਸੰਸਕ੍ਰਿਤਿਕ ਪ੍ਰੋਗਰਾਮ ਨਾਲ ਹੋਵੇਗੀ। ਇਸ ਪ੍ਰੋਗਰਾਮ 'ਚ ਕਲੀਬ 400 ਕਲਾਕਾਰ ਤੇ ਭਾਈਚਾਰੇ ਦੇ ਮੈਂਬਰ ਆਪਣੀ ਪ੍ਰਸਤੁਤੀ ਦੇਣਗੇ। ਇਸ ਪ੍ਰੋਗਰਾਮ ਦੇ ਲਈ ਦੋ ਗੀਤ ਵੀ ਲਿਖੇ ਗਏ ਹਨ, ਜੋ ਭਾਰਤੀ-ਅਮਰੀਕੀ ਨੌਜਵਾਨਾਂ ਦੀ ਯਾਤਰਾ ਨੂੰ ਦਰਸਾਉਣਗੇ।


author

Baljit Singh

Content Editor

Related News