ਭਾਰਤ ਨਾਲ ਕਦੋਂ ਤੱਕ ਗੱਲਬਾਤ ਨਹੀਂ ਕਰੇਗਾ ਪਾਕਿਸਤਾਨ  :  ਇਮਰਾਨ ਖ਼ਾਨ

Thursday, Oct 07, 2021 - 04:33 PM (IST)

ਭਾਰਤ ਨਾਲ ਕਦੋਂ ਤੱਕ ਗੱਲਬਾਤ ਨਹੀਂ ਕਰੇਗਾ ਪਾਕਿਸਤਾਨ  :  ਇਮਰਾਨ ਖ਼ਾਨ

ਜਲੰਧਰ (ਬਿਊਰੋ) :  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੀ. ਬੀ. ਸੀ. ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ’ਚ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਨਵੀਂ ਤਾਲਿਬਾਨ ਸਰਕਾਰ ਨੂੰ ਰਸਮੀ ਤੌਰ ’ਤੇ ਮਾਨਤਾ ਦੇਣ ਦੇ ਲਈ ਜ਼ਰੂਰੀ ਸ਼ਰਤਾਂ ਰੱਖੀਆਂ ਗਈਆਂ ਹਨ। ਅਫ਼ਗਾਨਿਸਤਾਨ ਦੇ ਮੁੱਦੇ ਤੋਂ ਇਲਾਵਾ ਇਮਰਾਨ ਖ਼ਾਨ ਨੇ ਕਸ਼ਮੀਰ ਮੁੱਦੇ ਬਾਰੇ ਵੀ ਬੀ. ਬੀ. ਸੀ. ਨਾਲ ਗੱਲਬਾਤ ਕੀਤੀ। 

ਪੱਤਰਕਾਰ ਵਲੋਂ ਪੁੱਛੇ ਸਵਾਲ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਅੱਜਕੱਲ ਮੁਸ਼ਕਲ ਦੌਰ ਤੋਂ ਗੁਜ਼ਰ ਰਹੇ ਹਨ। ਪਾਕਿਸਤਾਨ ਕਹਿੰਦਾ ਹੈ ਕਿ ਭਾਰਤ ਕਸ਼ਮੀਰ ਦਾ ਪੁਰਾਣਾ ਦਰਜਾ ਵਾਪਸ ਕਰੇ। ਇਹ ਮੰਗ ਅਸਲੀਅਤ ਦੇ ਕਿੰਨੇ ਕਰੀਬ ਹੈ? ਦੇ ਜਵਾਬ ’ਚ ਇਮਰਾਨ ਨੇ ਕਿਹਾ ਕਿ ਜਦੋਂ ਭਾਰਤ ਨੇ 5 ਅਗਸਤ 2019 ਨੂੰ ਗੈਰ-ਕਾਨੂੰਨੀ ਤੌਰ ’ਤੇ  ਕਸ਼ਮੀਰ ਦਾ ਜਿਹੜਾ ਸੂਬਾ ਲਿਆ ਸੀ। ਇਸ ਦੇ ਨਾਲ ਹੀ ਯੂਨਾਈਟੇਡ ਨੇਸ਼ਨ ਸਕਿਓਰਿਟੀ ਕਾਊਂਸਿਲ ਰੈਜ਼ੁਲੇਸ਼ਨ ਦੇ ਖ਼ਿਲਾਫ਼ ਅਰਜ਼ੀ ਲਾਈ ਸੀ। ਹੁਣ ਕਸ਼ਮੀਰ ਦੇ ਲੋਕ ਇਹ ਫੈਸਲਾ ਕਰਨਗੇ ਕਿ ਉਹ ਭਾਰਤ ਨਾਲ ਰਹਿਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਜਾਣਾ ਚਾਹੁੰਦੇ ਹਨ।

ਇਸ ਦੇ ਨਾਲ ਹੀ ਹੋਰ ਵੀ ਮੁੱਦਿਆਂ ’ਤੇ ਇਮਰਾਨ ਖਾਨ ਦੀ ਦੇਖੋ ਖ਼ਾਸ ਇੰਟਰਵਿਊ- 

 


author

Anuradha

Content Editor

Related News