ਧਾਲੀਵਾਲ ਦੇ ਸਨਮਾਨ ''ਚ ਹਿਊਸਟਨ ਪੁਲਸ ਨੇ ਸਿੱਖ ਅਫਸਰਾਂ ਲਈ ਬਦਲੀ ਡ੍ਰੈੱਸ ਕੋਡ ਨੀਤੀ

Tuesday, Nov 19, 2019 - 05:40 PM (IST)

ਧਾਲੀਵਾਲ ਦੇ ਸਨਮਾਨ ''ਚ ਹਿਊਸਟਨ ਪੁਲਸ ਨੇ ਸਿੱਖ ਅਫਸਰਾਂ ਲਈ ਬਦਲੀ ਡ੍ਰੈੱਸ ਕੋਡ ਨੀਤੀ

ਹਿਊਸਟਨ (ਪੀ.ਟੀ.ਆਈ.)— ਅਮਰੀਕਾ 'ਚ ਆਪਣੀ ਡਿਊਟੀ ਨਿਭਾਉਂਦੇ ਹੋਏ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ 'ਚ ਹਿਊਸਟਨ ਪੁਲਸ ਵਿਭਾਗ ਨੇ ਆਪਣੀ ਡਰੈਸ ਕੋਡ ਨੀਤੀ 'ਚ ਤਬਦੀਲੀ ਕੀਤੀ ਹੈ ਤਾਂ ਜੋ ਡਿਊਟੀ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੀ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਦਾ ਮੌਕਾ ਮਿਲ ਸਕੇ।

28 ਸਤੰਬਰ ਨੂੰ ਹੈਰਿਸ ਕਾਊਂਟੀ ਸ਼ੈਰਿਫ ਦੇ ਦਫ਼ਤਰ 'ਚ 10 ਸਾਲ ਸੇਵਾ ਨਿਭਾ ਚੁੱਕੇ ਧਾਲੀਵਾਲ ਤੇ ਪਹਿਲੇ ਸਿੱਖ ਡਿਪਟੀ ਨੂੰ ਹਿਊਸਟਨ ਦੇ ਉੱਤਰ-ਪੱਛਮ 'ਚ ਇਕ ਮਿਡ-ਡੇਅ ਟ੍ਰੈਫਿਕ ਸਟਾਪ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਦਸਤਾਰਧਾਰੀ 42 ਸਾਲਾ ਪੁਲਸ ਅਧਿਕਾਰੀ ਉਸ ਵੇਲੇ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਨੂੰ ਦਾੜ੍ਹੀ ਰੱਖਣ ਤੇ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਆਗਿਆ ਦਿੱਤੀ ਗਈ ਸੀ। ਇਸ ਦੌਰਾਨ ਸਿਟੀ ਆਫ ਹਿਊਸਟਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਹਿਊਸਟਨਪੋਲਿਸ ਹੁਣ ਟੀ.ਐਕਸ. ਦੀ ਸਭ ਤੋਂ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ, ਜੋ ਇਹ ਨੀਤੀ ਅਪਣਾ ਕੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੇ ਧਰਮ ਨਾਲ ਸਬੰਧਿਤ ਚਿੰਨ੍ਹਾਂ ਪਹਿਨਣ ਦੀ ਆਗਿਆ ਦਿੰਦੀ ਹੈ।

ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਐੱਚ.ਪੀ.ਡੀ. ਦੇ ਐਲਾਨ 'ਤੇ ਮਾਣ ਹੈ। ਸਿੱਖ ਅਫਸਰਾਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੀਆਂ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਦੇਣ ਨਾਲ ਹਿਊਸਟਨ ਅਜਿਹਾ ਕਰਨ ਵਾਲੇ ਦੇਸ਼ ਦੇ ਸਭ ਤੋਂ ਵੱਡੇ ਪੁਲਸ ਵਿਭਾਗਾਂ 'ਚੋਂ ਇਕ ਬਣ ਗਿਆ ਹੈ। ਡਿਪਟੀ ਧਾਲੀਵਾਲ ਨੇ ਸਾਨੂੰ ਇਕ ਮਹੱਤਵਪੂਰਣ ਸਬਕ ਸਿਖਾਇਆ। ਉਨ੍ਹਾਂ ਬਾਰੇ ਜਾਣਿਆ ਜਾਣਾ ਮਾਣ ਵਾਲੀ ਗੱਲ ਹੈ। ਇਸ ਦੌਰਾਨ ਹਿਊਸਟਨ ਦੇ ਪੁਲਸ ਮੁਖੀ ਆਰਟ ਐਕਵੇਡੋ ਨੇ ਕਿਹਾ ਸਾਡੀ ਨੀਤੀ ਦਾ ਐਲਾਨ ਕਰਨ ਤੇ ਸਾਡੀ ਵਧੇਰੇ ਘੱਟ ਗਿਣਤੀ ਕਮਿਊਨਿਟੀ ਤੱਕ ਪਹੁੰਚ ਲਈ ਸਾਡੀ ਕਮਿਊਨਿਟੀ ਦੇ ਬਹੁਤ ਸਾਰੇ ਮੈਂਬਰਾਂ ਦਾ ਨਾਲ ਖੜ੍ਹੇ ਹੋਣਾ ਮਾਣ ਵਾਲੀ ਗੱਲ ਹੈ।


author

Baljit Singh

Content Editor

Related News