ਕੈਨੇਡਾ 'ਚ ਦੂਰ ਹੋਵੇਗਾ ਰਿਹਾਇਸ਼ ਸੰਕਟ, ਸਰਕਾਰ ਨੇ ਬਣਾਈ ਇਹ ਯੋਜਨਾ

Wednesday, Dec 13, 2023 - 06:09 PM (IST)

ਕੈਨੇਡਾ 'ਚ ਦੂਰ ਹੋਵੇਗਾ ਰਿਹਾਇਸ਼ ਸੰਕਟ, ਸਰਕਾਰ ਨੇ ਬਣਾਈ ਇਹ ਯੋਜਨਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਜਾਰੀ ਹਾਊਸਿੰਗ ਸੰਕਟ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਵਿਚ ਗਿਰਾਵਟ ਆਈ ਹੈ। ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਪ੍ਰੀ-ਪ੍ਰਵਾਨਿਤ ਡਿਜ਼ਾਈਨਾਂ ਦੀ ਵਰਤੋਂ ਕਰਨ ਦੀ ਰਣਨੀਤੀ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾਈ ਹੈ ਤਾਂ ਕਿ ਘਰ ਜਲਦੀ ਅਤੇ ਆਰਥਿਕ ਤੌਰ 'ਤੇ ਲੋਕਾਂ ਦੀ ਪਹੁੰਚ ਮੁਤਾਬਕ ਬਣਾਏ ਜਾ ਸਕਣ।

ਹਾਊਸਿੰਗ ਮੰਤਰੀ ਸੀਨ ਫਰੇਜ਼ਰ ਨੇ ਮੰਗਲਵਾਰ ਨੂੰ ਕਿਹਾ ਕਿ ਰਣਨੀਤੀ 'ਤੇ ਜਨਤਕ ਸਲਾਹ-ਮਸ਼ਵਰੇ ਦੀ ਸ਼ੁਰੂਆਤ ਜਨਵਰੀ ਵਿਚ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ ਉਵੇਂ ਦੀ ਹੋਵੇਗੀ, ਜਿਵੇਂ 1950 ਤੋਂ 1970 ਦੇ ਦਹਾਕੇ ਵਿੱਚ ਵਰਤੀ ਜਾਂਦੀ ਸੀ। 1954 ਤੋਂ ਪੂਰਵ-ਪ੍ਰਵਾਨਿਤ ਬਲੂਪ੍ਰਿੰਟਸ ਦਾ ਇੱਕ ਕੈਟਾਲਾਗ ਦਿਖਾਉਂਦੇ ਹੋਏ ਫਰੇਜ਼ਰ ਨੇ ਓਟਾਵਾ ਵਿੱਚ ਪੱਤਰਕਾਰਾਂ ਨੂੰ ਕਿਹਾ,"ਅਸੀਂ ਆਪਣੀਆਂ ਇਤਿਹਾਸ ਦੀਆਂ ਕਿਤਾਬਾਂ ਤੋਂ ਸਬਕ ਲੈਣ ਅਤੇ ਉਹਨਾਂ ਨੂੰ 21ਵੀਂ ਸਦੀ ਵਿੱਚ ਲਿਆਉਣਾ ਦਾ ਇਰਾਦਾ ਰੱਖਦੇ ਹਾਂ"। ਕੈਨੇਡਾ ਸਰਕਾਰ ਦੀਆਂ ਮੌਜੂਦਾ ਨੀਤੀਆਂ ਰਿਹਾਇਸ਼ ਸੰਕਟ ਨਾਲ ਨਜਿੱਠਣ ਵਿਚ ਅਸਫਲ ਰਹੀਆਂ ਹਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਥਿਤੀ ਉਦੋਂ ਵਿਗੜ ਗਈ, ਜਦੋਂ ਉੱਚ ਮੰਗ ਕਾਰਨ ਘਰਾਂ ਦੀਆਂ ਕੀਮਤਾਂ ਵਧ ਗਈਆਂ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਅਮਰੀਕਾ 'ਚ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ 'ਚ ਹੋਇਆ ਰਿਕਾਰਡ ਵਾਧਾ 

ਉਧਰ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਏਰੇ ਪੋਇਲੀਵਰ ਨੇ ਕਮੀਆਂ ਲਈ ਟਰੂਡੋ 'ਤੇ ਹਮਲਾ ਕੀਤਾ ਹੈ ਅਤੇ 2025 ਦੀਆਂ ਚੋਣਾਂ ਤੋਂ ਪਹਿਲਾਂ ਓਪੀਨੀਅਨ ਪੋਲਾਂ ਵਿੱਚ ਮਜ਼ਬੂਤ ਬੜਤ ਬਣਾ ਲਈ ਹੈ। ਇਸ ਦੇ ਜਵਾਬ ਵਿੱਚ ਟਰੂਡੋ ਦੀ ਲਿਬਰਲ ਸਰਕਾਰ ਨੇ ਹਾਊਸਿੰਗ ਨੂੰ ਆਪਣੀ ਪ੍ਰਮੁੱਖ ਤਰਜੀਹ ਬਣਾ ਦਿੱਤਾ ਹੈ ਅਤੇ ਕਈ ਉਪਾਵਾਂ ਦੀ ਘੋਸ਼ਣਾ ਕੀਤੀ ਹੈ। ਇਹਨਾਂ ਉਪਾਵਾਂ ਵਿੱਚ ਮਾਰਚ ਤੱਕ ਫੈਡਰਲ ਸੰਪਤੀਆਂ ਨੂੰ ਨਵੇਂ ਘਰਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਅਤੇ ਘਰਾਂ ਵਿੱਚ ਤਬਦੀਲੀ ਲਈ ਹੋਰ ਜਨਤਕ ਇਮਾਰਤਾਂ ਦੀ ਪਛਾਣ ਕਰਨਾ ਸ਼ਾਮਲ ਹੈ। ਪਿਛਲੇ ਮਹੀਨੇ ਓਟਾਵਾ ਨੇ ਏਅਰਬੀਐਨਬੀ (Airbnb) ਅਤੇ ਵੀਆਰਬੀਓ (VRBO) ਵਰਗੀਆਂ ਸੇਵਾਵਾਂ 'ਤੇ ਥੋੜ੍ਹੇ ਸਮੇਂ ਦੇ ਕਿਰਾਏ 'ਤੇ ਆਮਦਨ ਟੈਕਸ ਕਟੌਤੀਆਂ ਨੂੰ ਸੀਮਤ ਕਰਕੇ ਕਿਰਾਏ ਦੇ ਮਕਾਨਾਂ ਦੀ ਗੰਭੀਰ ਘਾਟ ਨੂੰ ਘੱਟ ਕਰਨ ਲਈ ਟੈਕਸ ਉਪਾਅ ਵੀ ਪੇਸ਼ ਕੀਤੇ ਸਨ।

ਫ੍ਰੇਜ਼ਰ ਨੇ ਕਿਹਾ,''ਸਰਕਾਰ ਦਾ ਟੀਚਾ ਨਿਰਮਾਣ ਦੀ ਪ੍ਰਕਿਰਿਆ ਵਿਚ ਸਮਾਂ ਅਤੇ ਲਾਗਤ ਨੂੰ ਘਟਾਉਣਾ ਹੈ”। ਪ੍ਰਸਤਾਵ ਦੇ ਤਹਿਤ ਕਿੰਨੀਆਂ ਯੂਨਿਟਾਂ ਬਣਾਈਆਂ ਜਾ ਸਕਦੀਆਂ ਹਨ ਇਸਦਾ ਅਨੁਮਾਨ ਜਨਤਕ ਸਲਾਹ-ਮਸ਼ਵਰੇ ਤੋਂ ਬਾਅਦ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਮੰਤਰਾਲਾ ਮਲਟੀਪਲੈਕਸਾਂ, ਮੱਧ-ਉੱਚਾਈ ਵਾਲੀਆਂ ਇਮਾਰਤਾਂ, ਵਿਦਿਆਰਥੀਆਂ ਦੀ ਰਿਹਾਇਸ਼, ਬਜ਼ੁਰਗਾਂ ਦੀ ਰਿਹਾਇਸ਼ ਅਤੇ ਹੋਰ ਛੋਟੇ ਤੋਂ ਦਰਮਿਆਨੇ ਪੱਧਰ ਦੀਆਂ ਰਿਹਾਇਸ਼ੀ ਜਾਇਦਾਦਾਂ ਲਈ ਡਿਜ਼ਾਈਨ ਲੱਭੇਗਾ। ਪੂਰਵ-ਪ੍ਰਵਾਨਿਤ ਉਸਾਰੀ ਨੂੰ ਮੌਜੂਦਾ ਬਿਲਡਿੰਗ ਕੋਡਾਂ ਨਾਲ ਜੋੜਿਆ ਜਾਵੇਗਾ ਅਤੇ ਇਹ ਯਕੀਨੀ ਬਣਾਇਆਾ ਜਾਵੇਗਾ ਕਿ ਡਿਜ਼ਾਈਨ ਬਿਜਲੀ ਦੇ ਬਿੱਲਾਂ ਨੂੰ ਘਟਾਏਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News