ਬੰਗਲਾਦੇਸ਼ 'ਚ ਹਿੰਦੂ ਪਰਿਵਾਰਾਂ ਦੇ ਘਰਾਂ ਨੂੰ ਲਾਈ ਗਈ ਅੱਗ

Wednesday, Aug 14, 2024 - 05:35 PM (IST)

ਬੰਗਲਾਦੇਸ਼ 'ਚ ਹਿੰਦੂ ਪਰਿਵਾਰਾਂ ਦੇ ਘਰਾਂ ਨੂੰ ਲਾਈ ਗਈ ਅੱਗ

ਢਾਕਾ (ਭਾਸ਼ਾ) ਉੱਤਰ-ਪੱਛਮੀ ਬੰਗਲਾਦੇਸ਼ ਵਿਚ ਦੰਗਾਕਾਰੀਆਂ ਨੇ ਇਕ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ, ਜੋ ਕਿਸੇ ਵੀ ਸਿਆਸੀ ਸੰਗਠਨ ਨਾਲ ਸਬੰਧਤ ਨਹੀਂ ਸੀ। ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਵਿੱਚ ਇਹ ਤਾਜ਼ਾ ਹਮਲਾ ਹੈ। ਇਹ ਘਟਨਾ ਠਾਕੁਰਗਾਓਂ ਸਦਰ ਉਪਜ਼ਿਲੇ ਦੇ ਅੱਚਾ ਯੂਨੀਅਨ ਅਧੀਨ ਪੈਂਦੇ ਪਿੰਡ ਫਰਾਬਦੀ ਮੰਦਰਪਾੜਾ 'ਚ ਮੰਗਲਵਾਰ ਸ਼ਾਮ ਨੂੰ ਵਾਪਰੀ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਸ਼ਖਸ ਨੇ ਘਟਾਇਆ ਵਜ਼ਨ, 610 ਕਿਲੋਗ੍ਰਾਮ ਤੋੋਂ ਹੋਇਆ 63 ਕਿਲੋਗ੍ਰਾਮ

ਕੁਝ ਘੰਟੇ ਪਹਿਲਾਂ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਚਿੰਤਤ ਘੱਟ ਗਿਣਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਨਿਸ਼ਾਨਾ ਬਣਾ ਕੇ ਅੱਗਜ਼ਨੀ ਦੀ ਘਟਨਾ ਵਾਪਰੀ। ਬੰਗਲਾਦੇਸ਼ ਨੈਸ਼ਨਲ ਹਿੰਦੂ ਗ੍ਰੈਂਡ ਅਲਾਇੰਸ ਨੇ ਦਾਅਵਾ ਕੀਤਾ ਕਿ 5 ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਡਿੱਗਣ ਤੋਂ ਬਾਅਦ 48 ਜ਼ਿਲ੍ਹਿਆਂ ਵਿੱਚ 278 ਥਾਵਾਂ 'ਤੇ ਹਮਲੇ ਅਤੇ ਧਮਕੀਆਂ ਦਿੱਤੀਆਂ ਗਈਆਂ। ਗਠਜੋੜ ਨੇ ਇਸਨੂੰ "ਹਿੰਦੂ ਧਰਮ 'ਤੇ ਹਮਲਾ" ਕਰਾਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ 'ਚ ਤਾਲਿਬਾਨੀ ਸ਼ਾਸਨ ਦੇ 3 ਸਾਲ ਪੂਰੇ

ਅੱਛਾ ਯੂਨੀਅਨ ਪ੍ਰੀਸ਼ਦ (ਯੂ.ਪੀ.) ਦੇ ਪ੍ਰਧਾਨ ਸੁਬਰਤ ਕੁਮਾਰ ਬਰਮਨ ਨੇ 'ਦਿ ਡੇਲੀ ਸਟਾਰ' ਅਖ਼ਬਾਰ ਨੂੰ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਮੰਗਲਵਾਰ ਸ਼ਾਮ ਸਾਢੇ ਸੱਤ ਵਜੇ ਠਾਕੁਰਗਾਓਂ ਸਦਰ ਉਪਜ਼ਿਲੇ 'ਚ ਅੱਛਾ ਯੂਨੀਅਨ ਦੇ ਫਰਾਬਦੀ ਮੰਦਰਪਾੜਾ ਪਿੰਡ 'ਚ ਕਲੇਸ਼ਵਰ ਬਰਮਨ ਦੇ ਘਰ ਨੂੰ ਅੱਗ ਲਗਾ ਦਿੱਤੀ ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ 'ਤੇ ਕਾਬੂ ਪਾ ਲਿਆ ਅਤੇ ਘਰ 'ਚ ਰਹਿੰਦੇ ਲੋਕ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ | ਯੂਨੀਅਨ ਪ੍ਰੀਸ਼ਦ ਦੇ ਚੇਅਰਮੈਨ ਨੇ ਕਿਹਾ ਕਿ ਕਲੇਸ਼ਵਰ ਬਰਮਨ ਦਾ ਕਿਸੇ ਵੀ ਸਿਆਸੀ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ। ਠਾਕੁਰਗਾਓਂ ਪੁਲਸ ਸਟੇਸ਼ਨ ਦੇ ਇੰਚਾਰਜ ਏਬੀਐਮ ਫ਼ਿਰੋਜ਼ ਵਹੀਦ ਨੇ ਕਿਹਾ, "ਪੁਲਸ ਨੇ ਉਸੇ ਰਾਤ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News