ਬਾਈਡੇਨ ਦੀ ਵਧੇਗੀ ਮੁਸ਼ਕਲ, ਮਹਾਦੋਸ਼ ਜਾਂਚ ਲਈ ਸਦਨ 'ਚ ਜਲਦ ਹੋਵੇਗੀ ਵੋਟਿੰਗ
Sunday, Dec 03, 2023 - 03:55 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਮੁਸ਼ਕਿਲਾਂ ਆਉਣ ਵਾਲੇ ਸਮੇਂ 'ਚ ਵਧ ਸਕਦੀਆਂ ਹਨ। ਇਹ ਸੰਕੇਤ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਮਾਈਕ ਜੌਨਸਨ ਨੇ ਦਿੱਤੇ ਹਨ। ਉਸ ਨੇ ਕਿਹਾ ਹੈ ਕਿ ਰਿਪਬਲਿਕਨ ਜੋਅ ਬਾਈਡੇਨ ਵਿਰੁੱਧ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਲਈ ਜਲਦੀ ਹੀ ਰਸਮੀ ਤੌਰ 'ਤੇ ਵੋਟ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਾਬਕਾ ਸਪੀਕਰ ਕੇਵਿਨ ਮੈਕਕਾਰਥੀ ਼ਖ਼ਿਲਾਫ਼ ਮਹਾਦੋਸ਼ ਲਿਆ ਸਕਦੀ ਹੈ। ਇਸ ਦੇ ਨਾਲ ਹੀ ਬਾਈਡੇਨ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਮਾਈਕ ਜੌਨਸਨ ਨੇ ਕਹੀ ਇਹ ਗੱਲ
ਅਮਰੀਕੀ ਸਦਨ ਦੇ ਸਪੀਕਰ ਮਾਈਕ ਜੌਨਸਨ ਨੇ ਸੰਕੇਤ ਦਿੱਤਾ ਕਿ ਰਿਪਬਲਿਕਨ ਬਾਈਡੇਨ 'ਤੇ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਲਈ ਰਸਮੀ ਤੌਰ 'ਤੇ ਵੋਟਿੰਗ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਸਾਨੂੰ ਕੁਝ ਕਰਨਾ ਪਵੇਗਾ। ਜੀਓਪੀ ਸੰਮੇਲਨ ਦੀ ਚੇਅਰਵੁਮੈਨ ਐਲਿਸ ਸਟੇਫਨਿਕ ਦੇ ਨਾਲ ਮੌਜੂਦ ਮਾਈਕ ਜੌਨਸਨ ਨੇ ਭਰੋਸਾ ਪ੍ਰਗਟਾਇਆ ਕਿ ਜਾਂਚ ਨੂੰ ਅਧਿਕਾਰਤ ਕਰਨ ਲਈ ਲੋੜੀਦੀਆਂ ਵੋਟਾਂ ਸਨ। ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ਤੋਂ ਜਾਣਕਾਰੀ ਲੈਣ ਲਈ ਇਹ ਜ਼ਰੂਰੀ ਕਦਮ ਸੀ। ਮਾਈਕ ਜੌਨਸਨ ਨੇ ਕਿਹਾ ਕਿ ਐਲਿਸ ਅਤੇ ਮੈਂ ਦੋਵਾਂ ਨੇ ਦੋ ਵਾਰ ਡੋਨਾਲਡ ਟਰੰਪ ਦੀ ਮਹਾਦੋਸ਼ ਰੱਖਿਆ ਟੀਮ ਵਿਚ ਸੇਵਾ ਕੀਤੀ ਸੀ। ਜਦੋਂ ਡੈਮੋਕਰੇਟਸ ਨੇ ਇਸਦੀ ਵਰਤੋਂ ਪੱਖਪਾਤੀ ਰਾਜਨੀਤਿਕ ਉਦੇਸ਼ਾਂ ਲਈ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗ੍ਰੀਨ ਕਾਰਡ ਦੇ ਬੈਕਲਾਗ ਨੂੰ ਘੱਟ ਕਰਨ ਲਈ ਬਿੱਲ ਪੇਸ਼, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਬਾਈਡੇਨ 'ਤੇ ਲੱਗੇ ਇਹ ਦੋਸ਼
ਤੁਹਾਨੂੰ ਦੱਸ ਦੇਈਏ ਕਿ ਕੇਵਿਨ ਮੈਕਕਾਰਥੀ ਨੇ ਦੋਸ਼ ਲਗਾਇਆ ਹੈ ਕਿ ਰਿਪਬਲਿਕਨ ਪਾਰਟੀ ਨੇ ਰਾਸ਼ਟਰਪਤੀ ਬਾਈਡੇਨ 'ਤੇ ਕਈ ਗੰਭੀਰ ਅਤੇ ਭਰੋਸੇਯੋਗ ਦੋਸ਼ਾਂ ਦਾ ਖੁਲਾਸਾ ਕੀਤਾ ਹੈ। ਜਿਹਨਾਂ ਦੀ ਜਾਂਚ ਚੱਲ ਰਹੀ ਹੈ। ਇਹ ਦੋਸ਼ ਜੋਅ ਬਾਈਡੇਨ ਦੇ ਬੇਟੇ ਹੰਟਰ ਬਾਈਡੇਨ ਦੇ ਵਿਦੇਸ਼ੀ ਕਾਰੋਬਾਰ ਨਾਲ ਸਬੰਧਤ ਹਨ। ਹਾਲਾਂਕਿ ਜਾਂਚ ਦਾ ਘੇਰਾ ਅਜੇ ਸਪੱਸ਼ਟ ਨਹੀਂ ਹੈ। ਰਾਸ਼ਟਰਪਤੀ ਬਾਈਡੇਨ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਹੰਟਰ ਬਾਈਡੇਨ ਦੇ ਕਾਰੋਬਾਰੀ ਭਾਈਵਾਲਾਂ ਨਾਲ ਵਪਾਰ ਬਾਰੇ ਗੱਲ ਨਹੀਂ ਕੀਤੀ। ਸਤੰਬਰ 2023 ਵਿੱਚ ਜਦੋਂ ਬਾਈਡੇਨ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਬਾਈਡੇਨ ਨੇ ਕਿਹਾ ਸੀ ਕਿ ਕੱਟੜਪੰਥੀ ਰਿਪਬਲਿਕਨ ਪਾਰਟੀ ਦੇ ਨੇਤਾ ਉਸ 'ਤੇ ਮਹਾਦੋਸ਼ ਲਗਾ ਕੇ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ।
ਦਰਅਸਲ ਰਿਪਬਲਿਕਨ ਪਾਰਟੀ ਦੇ ਨੇਤਾ ਕਈ ਮਹੀਨਿਆਂ ਤੋਂ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਬੇਟੇ ਹੰਟਰ ਦੇ ਵਪਾਰਕ ਸੌਦਿਆਂ ਦੀ ਜਾਂਚ ਕਰ ਰਹੇ ਹਨ। ਉਹ ਮਹਾਦੋਸ਼ ਦੇ ਆਧਾਰ ਲਈ ਸਬੂਤ ਇਕੱਠੇ ਕਰ ਰਹੇ ਹਨ। ਹਾਲਾਂਕਿ ਰਿਪਬਲਿਕਨ ਜਾਂਚ ਵਿੱਚ ਹੁਣ ਤੱਕ ਕੁਝ ਵੀ ਠੋਸ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਪੂਰੇ ਸਦਨ ਨੇ ਵੀ ਅਜੇ ਤੱਕ ਮਹਾਦੋਸ਼ ਜਾਂਚ ਨੂੰ ਰਸਮੀ ਤੌਰ 'ਤੇ ਅਧਿਕਾਰਤ ਕਰਨ ਲਈ ਵੋਟਿੰਗ ਨਹੀਂ ਕੀਤੀ ਹੈ। ਹੰਟਰ ਬਾਈਡੇਨ ਨੇ ਆਪਣੇ ਕਾਰੋਬਾਰੀ ਸੌਦਿਆਂ ਦੀ ਜਾਂਚ ਕਰਨ ਵਾਲੀਆਂ ਕਮੇਟੀਆਂ ਦੇ ਸਾਹਮਣੇ ਜਨਤਕ ਤੌਰ 'ਤੇ ਗਵਾਹੀ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।