ਕੈਨੇਡਾ ਦੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਲੈ ਕੇ ਹਾਜ਼ਰ ''ਹਾਊਸ ਆਫ ਕਾਮਨਜ਼'', 21 ਅਪ੍ਰੈਲ ਤੱਕ ਕਰ ਸਕਦੇ ਅਪਲਾਈ

04/09/2017 3:41:15 PM

ਬਰੈਂਪਟਨ—ਕੈਨੇਡਾ ਦੀ ਸੰਸਦ ''ਹਾਊਸ ਆਫ ਕਾਮਨਜ਼'' ਨੇ ਨੌਜਵਾਨਾਂ ਨੂੰ ਆਪਣੀ ਭਾਸ਼ਣ ਕਲਾ ਦਾ ਮੁਜ਼ਾਹਰਾ ਕਰਨ ਦਾ ਮੌਕਾ ਦਿੱਤਾ ਹੈ। ਹਾਊਸ ਆਫ ਕਾਮਨਜ਼ ਦੇ ਸਪੀਕਰ ਜਿਓਫ ਰੀਗਨ ਨੇ 12 ਤੋਂ 17 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਭਾਸ਼ਣ ਲਿਖਣ ਦੇ ਮੁਕਾਬਲੇ ਲਈ ਸੱਦਾ ਦਿੱਤਾ ਹੈ। ਤੁਸੀਂ 21 ਅਪ੍ਰੈਲ ਤੱਕ ਇਸ ਮੁਕਾਬਲੇ ਲਈ ਅਪਲਾਈ ਕਰ ਸਕਦੇ ਹੋ। ਇਹ ਮੁਕਾਬਲਾ ਕੈਨੇਡਾ ਦੇ 150 ਸਾਲ ਪੂਰੇ ਹੋਣ ਦੇ ਸੰਬੰਧ ਵਿਚ ਕਰਵਾਇਆ ਜਾ ਰਿਹਾ ਹੈ। ਇਸ ਦਾ ਮਕਸਦ ਨੌਜਵਾਨਾਂ ਲਈ ਕੈਨੇਡਾ ਦੀ ਸੰਸਦ ਦਾ ਕੀ ਮਤਲਬ ਹੈ, ਇਸ ਬਾਰੇ ਪਤਾ ਕਰਨਾ ਹੈ ਅਤੇ ਉਨ੍ਹਾਂ ਵਿਚ ਸੰਸਦ ਪ੍ਰਤੀ ਸਨਾਮਨ ਦੀ ਭਾਵਨਾ ਭਰਨਾ ਹੈ। 
ਇਸ ਮੁਕਾਬਲੇ ''ਚ ਹਰੇਕ ਉਮਰ ਵਰਗ ''ਚੋਂ ਤਿੰਨ-ਤਿੰਨ ਜੇਤੂ ਚੁਣੇ ਜਾਣਗੇ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਦੋ ਦਿਨਾਂ ਲਈ ਓਟਾਵਾ ਆਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ''ਸੰਸਦ ਦਾ ਤੁਹਾਡੇ ਲਈ ਕੀ ਮਤਲਬ ਹੈ'', ਇਸ ਵਿਸ਼ੇ ''ਤੇ 12 ਤੋਂ 14 ਸਾਲ ਦੀ ਉਮਰ ਵਰਗ ਦੇ ਬੱਚਿਆਂ ਨੂੰ 750 ਸ਼ਬਦਾਂ ਅਤੇ 15 ਤੋਂ 17 ਸਾਲ ਦੇ ਉਮਰ ਵਰਗ ਦੇ ਬੱਚਿਆਂ ਨੂੰ 1000 ਸ਼ਬਦਾਂ ਵਿਚ ਭਾਸ਼ਣ ਲਿਖਣ ਲਈ ਕਿਹਾ ਗਿਆ ਹੈ। ਤੁਸੀਂ ਆਨਲਾਈਨ ਆਪਣਾ ਭਾਸ਼ਣ ਸਬਮਿਟ ਕਰ ਸਕਦੇ ਹੋ।

Kulvinder Mahi

News Editor

Related News