ਪਾਕਿਸਤਾਨ ਦੇ ਬੰਨੂ ਪੁਲਸ ਥਾਣੇ ਦਾ ਬੰਧਕ ਸੰਕਟ ਖ਼ਤਮ, ਫ਼ੌਜੀ ਮੁਹਿੰਮ ’ਚ 33 TTP ਅੱਤਵਾਦੀ ਢੇਰ

Wednesday, Dec 21, 2022 - 01:11 AM (IST)

ਪਾਕਿਸਤਾਨ ਦੇ ਬੰਨੂ ਪੁਲਸ ਥਾਣੇ ਦਾ ਬੰਧਕ ਸੰਕਟ ਖ਼ਤਮ, ਫ਼ੌਜੀ ਮੁਹਿੰਮ ’ਚ 33 TTP ਅੱਤਵਾਦੀ ਢੇਰ

ਇਸਲਾਮਾਬਾਦ (ਏ. ਐੱਨ. ਆਈ.)-ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ ਉੱਤਰ-ਪੱਛਮੀ ਸ਼ਹਿਰ ਬੰਨੂ ਦੇ ਪੁਲਸ ਥਾਣੇ ’ਚ ਬਣੇ ਅੱਤਵਾਦੀ ਰੋਕੂ ਕੇਂਦਰ ਦਾ ਕੰਟਰੋਲ ਹਾਸਲ ਕਰ ਲਿਆ ਹੈ, ਜਿਥੇ ਪੁਲਸ ਮੁਲਾਜ਼ਮਾਂ ਦੇ ਸਮੂਹ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਮੈਂਬਰਾਂ ਨੇ ਬੰਧਕ ਬਣਾਇਆ ਹੋਇਆ ਸੀ। ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੱਸਿਆ ਕਿ ਬੰਨੂ ’ਚ ਕਾਊਂਟਰ-ਟੈਰੇਰਿਜ਼ਮ ਡਿਪਾਰਟਮੈਂਟ (ਸੀ. ਟੀ. ਡੀ.) ਕੇਂਦਰ ’ਚ ਟੀ. ਟੀ. ਪੀ. ਦੇ ਸਾਰੇ 33 ਅੱਤਵਾਦੀ ਫ਼ੌਜੀ ਮੁਹਿੰਮ ’ਚ ਮਾਰੇ ਗਏ। ਇਸ ਦੌਰਾਨ ਪਾਕਿਸਤਾਨੀ ਫ਼ੌਜ ਦੇ 2 ਕਮਾਂਡੋਜ਼ ਨੂੰ ਜਾਨ ਗੁਆਉਣੀ ਪਈ।

ਇਹ ਖ਼ਬਰ ਵੀ ਪੜ੍ਹੋ : ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖ਼ਬਰ, ਭਾਰਤ ਸਰਕਾਰ ਨੇ ਸ਼ੁਰੂ ਕੀਤੀ E-Visa ਸਹੂਲਤ

ਬੰਨੂ ਸਥਿਤ ਅੱਤਵਾਦ-ਰੋਕੂ ਵਿਭਾਗ (ਸੀ. ਟੀ. ਡੀ.) ਨੇ ਐਤਵਾਰ ਨੂੰ ਕੁਝ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ ਪੁਲਸ ਥਾਣੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਅਚਾਨਕ ਇਨ੍ਹਾਂ ’ਚੋਂ ਇਕ ਅੱਤਵਾਦੀ ਨੇ ਪੁਲਸ ਮੁਲਾਜ਼ਮ ਤੋਂ ਏ. ਕੇ. 47 ਖੋਹ ਲਈ ਅਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਕਤ ਅੱਤਵਾਦੀ ਨੇ ਇਮਾਰਤ ’ਚ ਰੱਖੇ ਗਏ ਹੋਰ ਅੱਤਵਾਦੀਆਂ ਨੂੰ ਮੁਕਤ ਕਰਵਾਇਆ ਅਤੇ ਕੰਪਲੈਕਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਅੱਤਵਾਦੀਆਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ।

ਇਹ ਖ਼ਬਰ ਵੀ ਪੜ੍ਹੋ : ਸਕੂਲਾਂ ਦੇ ਟਾਈਮ ਨੂੰ ਲੈ ਕੇ ਅਹਿਮ ਖ਼ਬਰ, ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਪੜ੍ਹੋ Top 10 

ਗੋਲ਼ੀਬਾਰੀ ’ਚ ਘੱਟ ਤੋਂ ਘੱਟ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਫ਼ੌਜ ਦੇ ਵਿਸ਼ੇਸ਼ ਦਸਤੇ ਨੂੰ ਅਲਰਟ ’ਤੇ ਰੱਖਿਆ। ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਵਾਲੇ ਟੀ. ਟੀ. ਪੀ. ਅੱਤਵਾਦੀ ਦੱਖਣੀ ਜਾਂ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹਿਆਂ ਲਈ ਸੁਰੱਖਿਅਤ ਮਾਰਗ ਦੀ ਮੰਗ ਕਰ ਰਹੇ ਸਨ। ਟੀ. ਟੀ. ਪੀ. ਤਾਲਿਬਾਨ ਨਾਲ ਸਬੰਧਤ ਹਨ, ਜਿਸ ਨੇ ਪਿਛਲੇ ਸਾਲ ਅਗਸਤ ’ਚ ਗੁਆਂਢੀ ਅਫ਼ਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਕਰ ਲਿਆ ਸੀ। ਕੱਟੜਪੰਥੀ ਇਸਲਾਮੀ ਸੰਗਠਨ ਨੇ ਨਵੰਬਰ ’ਚ ਸਰਕਾਰ ਨਾਲ ਅਫ਼ਗਾਨ ਤਾਲਿਬਾਨ ਦੀ ਵਿਚਲੋਗੀ ’ਚ ਗੋਲ਼ੀਬੰਦੀ ਦੀ ਸਮਾਪਤੀ ਦੇ ਐਲਾਨ ਤੋਂ ਬਾਅਦ ਹਮਲੇ ਤੇਜ਼ ਕਰ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : GNDU ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ


author

Manoj

Content Editor

Related News