ਕੋਰੋਨਾ ਟੀਕੇ ਦੀਆਂ ਖੁਰਾਕਾਂ ਖਰਾਬ ਕਰਨ ''ਤੇ ਹਸਪਤਾਲ ਦੇ ਕਰਮਚਾਰੀ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ

12/31/2020 10:59:32 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਵਿਸਕਾਨਸਿਨ ਦੇ ਇਕ ਹਸਪਤਾਲ 'ਚ ਇਕ ਕਰਮਚਾਰੀ ਨੂੰ ਫਰਿੱਜ ਵਿਚ ਸਟੋਰ ਕੀਤੇ ਗਏ ਕੋਰੋਨਾ ਵਾਇਰਸ ਦੇ ਟੀਕਿਆਂ ਨੂੰ ਜਾਣ-ਬੁੱਝ ਕੇ ਬਾਹਰ ਕੱਢਣ ਦੇ ਮਾਮਲੇ ਵਿਚ ਨੌਕਰੀ ਤੋਂ ਕੱਢਿਆ ਗਿਆ ਹੈ, ਜਦਕਿ ਕਰਮਚਾਰੀ ਦੀ ਇਸ ਹਰਕਤ ਨਾਲ ਨੂੰ 500ਲ ਹਸਪਤਾ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਨੂੰ ਸੁੱਟਣਾ ਪਿਆ ਹੈ। 

ਇਸ ਮਾਮਲੇ ਵਿਚ ਮਿਲਵਾਕੀ ਖੇਤਰ ਕੋਲ ਗ੍ਰਾਫਟਨ ਦੇ ਓਰੋਰਾ ਮੈਡੀਕਲ ਸੈਂਟਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਵਰਕਰ ਦੁਆਰਾ ਮੋਡਰਨਾ ਟੀਕੇ ਦੀਆਂ 57 ਸ਼ੀਸ਼ੀਆਂ ਨੂੰ ਫਾਰਮੇਸੀ ਦੀ ਫਰਿੱਜ ਵਿਚੋਂ ਬਾਹਰ ਕੱਢ ਕੇ ਰਾਤ ਭਰ ਛੱਡਿਆ ਗਿਆ ਸੀ। ਇਸ ਸੰਬੰਧੀ ਹਸਪਤਾਲ ਨੇ ਜਾਂਚ ਪੜਤਾਲ ਵਿਚ ਪਾਇਆ ਕਿ ਇਸ ਗਲਤੀ ਲਈ ਕੋਈ ਵਿਅਕਤੀ ਜ਼ਿੰਮੇਵਾਰ ਹੈ ਅਤੇ ਬੁੱਧਵਾਰ ਨੂੰ ਹਸਪਤਾਲ ਦੇ ਇਕ ਕਰਮਚਾਰੀ ਦੁਆਰਾ ਇਸ ਗਲਤੀ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈਣ ਤੋਂ ਬਾਅਦ ਹਸਪਤਾਲ ਨੇ ਅਗਲੀ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ।

ਇਸ ਲਾਪਰਵਾਹੀ ਦੀ ਘਟਨਾ ਸੰਬੰਧੀ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਵਿਅਕਤੀ ਦੀ ਇਸ ਕਾਰਵਾਈ ਦੇ ਨਤੀਜੇ ਵਜੋਂ 500 ਤੋਂ ਵੱਧ ਲੋਕਾਂ ਨੂੰ ਟੀਕਾ ਪ੍ਰਾਪਤ ਕਰਨ ਵਿੱਚ ਦੇਰੀ ਹੋਵੇਗੀ ਅਤੇ ਇਹ ਵਿਅਕਤੀ ਹੁਣ ਹਸਪਤਾਲ ਦਾ ਕਰਮਚਾਰੀ ਨਹੀ ਹੈ।ਫਾਈਜ਼ਰ ਕੰਪਨੀ ਦੁਆਰਾ ਬਣਾਏ ਗਏ ਟੀਕੇ ਦੀ ਤਰ੍ਹਾਂ ਹੀ ਮੋਡਰਨਾ ਟੀਕੇ ਨੂੰ ਵੀ ਸ਼ੁਰੂਆਤੀ ਆਵਾਜਾਈ ਅਤੇ ਸਟੋਰੇਜ ਵੇਲੇ ਘੱਟ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ, ਪਰ ਬਾਅਦ ਵਿੱਚ ਇਸ ਨੂੰ ਵਰਤੋਂ ਤੋਂ ਪਹਿਲਾਂ ਕਈ ਦਿਨਾਂ ਲਈ ਫਰਿੱਜ ਦੇ ਤਾਪਮਾਨ ਅਨੁਸਾਰ ਸਥਾਨਕ ਤੌਰ 'ਤੇ ਸਟੋਰ ਕੀਤਾ ਜਾ ਸਕਦਾ ਹੈ।


Sanjeev

Content Editor Sanjeev