ਮੈਲਬੌਰਨ 'ਚ ਹਵਾ 'ਚ ਉੱਡਦੀ ਗਈ ਕਾਰ, ਦੇਖੋ ਭਿਆਨਕ ਤਸਵੀਰਾਂ

11/09/2017 7:54:54 PM

ਮੈਲਬੌਰਨ (ਬਿਊਰੋ)— ਅਕਸਰ ਅਸੀਂ ਆਪਣੀ ਮੰਜ਼ਲ ਤੱਕ ਪਹੁੰਚ ਲਈ ਬਹੁਤ ਕਾਹਲੀ ਕਰ ਜਾਂਦੇ ਹਨ। ਇਸ ਕਾਹਲੀ ਕਾਰਨ ਅਸੀਂ ਹਾਦਸਿਆਂ ਨੂੰ ਖੁਦ ਸੱਦਾ ਦਿੰਦੇ ਹਾਂ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਫੁਟੇਜ਼ ਪੋਸਟ ਕੀਤੀ ਗਈ, ਜੋ ਕਿ ਬਹੁਤ ਹੀ ਭਿਆਨਕ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਸਾਹ ਰੁੱਕ ਜਾਣਗੇ। ਵੀਡੀਓ 'ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਘਟਨਾ ਆਸਟ੍ਰੇਲੀਆ ਦੇ ਮੈਲਬੌਰਨ 'ਚ ਵਾਪਰੀ। 
ਦਰਅਸਲ ਕਾਰ ਦਾ ਡਰਾਈਵਰ ਪਾਰਕਿੰਗ 'ਚ ਖੜ੍ਹੀ ਆਪਣੀ ਕਾਰ ਲੈ ਕੇ ਨਿਕਲ ਰਿਹਾ ਸੀ ਕਿ ਅਚਾਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਕਿਸੇ ਚੀਜ਼ ਨਾਲ ਟਕਰਾਉਂਦੀ ਹੋਈ ਇਕ ਦਮ ਉੱਡਦੀ ਹੋਈ ਰੋਡ 'ਤੇ ਡਿੱਗੀ ਅਤੇ ਕਾਰ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਕਾਰਨ ਕਿਸੇ ਤਰ੍ਹਾਂ ਦਾ ਵੱਡਾ ਨੁਕਸਾਨ ਨਹੀਂ ਹੋਇਆ। ਇਹ ਸਾਰੀ ਘਟਨਾ ਪਾਰਕਿੰਗ 'ਚ ਲੱਗੇ ਕੈਮਰਿਆਂ 'ਚ ਕੈਦ ਹੋ ਗਈ। 
96 ਸਾਲਾ ਕਾਰ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮੌਕੇ 'ਤੇ ਐਂਬੂਲੈਂਸ ਅਧਿਕਾਰੀ ਪੁੱਜੇ ਅਤੇ ਬਜ਼ੁਰਗ ਨੂੰ ਮੈਲਬੌਰਨ ਦੇ ਵਾਰਿੰਗਲ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਵੀਡੀਓ ਦੇ ਪੋਸਟ ਹੁੰਦਿਆਂ ਹੀ ਇਕ ਘੰਟੇ ਦੇ ਅੰਦਰ ਹੀ 1,15,00 ਲੋਕਾਂ ਨੇ ਦੇਖਿਆ ਅਤੇ 1,000 ਤੋਂ ਵਧ ਸ਼ੇਅਰ ਕੀਤੀ ਗਈ।


Related News