ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ
Tuesday, Sep 08, 2026 - 04:49 PM (IST)
ਕਾਹਿਰਾ (ਏਜੰਸੀ)- ਈਰਾਨ ਦੀ ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਨਵੇਂ ਮੁਖੀ ਮੋਹਸਿਨ ਰੇਜ਼ਾਈ ਨੇ ਐਤਵਾਰ ਨੂੰ ਕਿਹਾ ਕਿ ਤਹਿਰਾਨ ਹੋਰਮੁਜ਼ ਸਟ੍ਰੇਟ ਦੇ ਬਾਹਰ ਇਕ ‘ਨੋ ਐਂਟਰੀ ਜ਼ੋਨ’ ਐਲਾਨਣ ਦੀ ਯੋਜਨਾ ਬਣਾ ਰਿਹਾ ਹੈ। ਇਸ ਖੇਤਰ ਦਾ ਉਦੇਸ਼ ਉਨ੍ਹਾਂ ਜਹਾਜ਼ਾਂ ਨੂੰ ਰੋਕਣਾ ਜਾਂ ਉਨ੍ਹਾਂ ’ਤੇ ਨਿਗਰਾਨੀ ਰੱਖਣਾ ਹੋਵੇਗਾ, ਜਿਨ੍ਹਾਂ ਬਾਰੇ ਈਰਾਨ ਨੂੰ ਸ਼ੱਕ ਹੈ ਕਿ ਉਹ ਹੋਰਮੁਜ਼ ਸਟ੍ਰੇਟ ਤੋਂ ਹੋ ਕੇ ਲੰਘਣ ਦੀ ਕੋਸ਼ਿਸ਼ ਕਰ ਰਹੇ ਹਨ। ਈਰਾਨ ਦੇ ਸਰਕਾਰੀ ਪ੍ਰਸਾਰਕ ਨਾਲ ਗੱਲਬਾਤ ਵਿਚ ਰੇਜ਼ਾਈ ਨੇ ਇਹ ਗੱਲ ਕਹੀ।
ਹਾਲਾਂਕਿ, ਉਨ੍ਹਾਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਅਮਰੀਕਾ ਨੇ 3 ਈਰਾਨੀ ਤੇਲ ਟੈਂਕਰਾਂ ’ਤੇ ਹਮਲਾ ਕੀਤਾ ਸੀ। ਇਹ ਕਾਰਵਾਈ ਈਰਾਨ ਵੱਲੋਂ ਅਮਰੀਕੀ ਜੰਗੀ ਬੇੜਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਣ ਦੇ ਜਵਾਬ ਵਿਚ ਕੀਤੀ ਗਈ ਸੀ। ਮਾਹਰਾਂ ਨੇ ਇਨ੍ਹਾਂ ਮਿਜ਼ਾਈਲ ਹਮਲਿਆਂ ਨੂੰ ਤਣਾਅ ਵਧਾਉਣ ਵਾਲਾ ਖ਼ਤਰਨਾਕ ਕਦਮ ਦੱਸਿਆ ਹੈ। ਇਸ ਤੋਂ ਪਹਿਲਾਂ ਸਮੁੰਦਰ ਵਿਚ ਈਰਾਨ ਦੇ ਹਮਲਿਆਂ ਦਾ ਨਿਸ਼ਾਨਾ ਵਪਾਰਕ ਜਹਾਜ਼ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਜੰਗ ਜਿੱਤਦੇ ਹੀ ਤੇਲ ਹੋਵੇਗਾ ਸਸਤਾ ! 2 ਡਾਲਰ ਤੋਂ ਹੇਠਾਂ ਡਿੱਗਣਗੀਆਂ ਕੀਮਤਾਂ, ਟਰੰਪ ਦਾ ਵੱਡਾ ਦਾਅਵਾ
ਰੇਜ਼ਾਈ ਨੇ ਕਿਹਾ ਕਿ ਨਵੇਂ ਖੇਤਰ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, “ਇਹ ਖੇਤਰ ਅਮਰੀਕੀ ਫੌਜ ਦੀ ਨਾਕਾਬੰਦੀ ਦੀ ਹੱਦ ਤੋਂ ਸ਼ੁਰੂ ਹੋਵੇਗਾ, ਹੋਰਮੁਜ਼ ਸਟ੍ਰੇਟ ਵੱਲ ਵਧੇਗਾ ਅਤੇ ਇਸ ਪਾਸੇ ਤੋਂ ਫ਼ਾਰਸ ਦੀ ਖਾੜੀ ਤੱਕ ਫੈਲੇਗਾ। ਜੋ ਵੀ ਜਹਾਜ਼ ਹੋਰਮੁਜ਼ ਤੋਂ ਲੰਘਣ ਦੇ ਇਰਾਦੇ ਨਾਲ ਇਸ ਖੇਤਰ ਵਿਚ ਦਾਖਲ ਹੋਵੇਗਾ ਅਤੇ ਜਿਸ ਦੀ ਪਛਾਣ ਹੋ ਜਾਵੇਗੀ, ਉਸ ਨੂੰ ਸਾਡੀ ਪਾਬੰਦੀ ਸੂਚੀ ’ਚ ਪਾ ਦਿੱਤਾ ਜਾਵੇਗਾ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
