ਹਾਂਗਕਾਂਗ : ਔਰਤਾਂ ਸਮੇਤ 148 ਪ੍ਰਦਰਸ਼ਨਕਾਰੀ ਲਏ ਗਏ ਹਿਰਾਸਤ ''ਚ

Tuesday, Aug 06, 2019 - 03:31 PM (IST)

ਹਾਂਗਕਾਂਗ : ਔਰਤਾਂ ਸਮੇਤ 148 ਪ੍ਰਦਰਸ਼ਨਕਾਰੀ ਲਏ ਗਏ ਹਿਰਾਸਤ ''ਚ

ਹਾਂਗਕਾਂਗ, (ਏਜੰਸੀ)— ਦੋ ਮਹੀਨਿਆਂ ਤੋਂ ਹਾਂਗਕਾਂਗ 'ਚ ਚੱਲ ਰਿਹਾ ਲੋਕਤੰਤਰ ਸਮਰਥਕ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਸੋਮਵਾਰ ਨੂੰ ਪ੍ਰਦਰਸ਼ਨ ਕਰ ਰਹੇ 148 ਹੋਰ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਪ੍ਰਦਰਸ਼ਨ ਤਹਿਤ ਇਹ ਸਭ ਤੋਂ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ। ਪੁਲਸ ਅਧਿਕਾਰੀ ਜਾਨਤਸੇ ਨੇ ਮੰਗਲਵਾਰ ਨੂੰ ਇਸ ਸਬੰਧੀ ਪੱਤਰਕਾਰਾਂ ਨੂੰ ਦੱਸਿਆ।

ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਕੱਲ ਪੁਲਸ ਨੇ 13 ਸਾਲ ਤੋਂ 63 ਸਾਲ ਤਕ ਦੇ 148 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ 'ਚ 95 ਪੁਰਸ਼ ਹਨ ਅਤੇ 53 ਔਰਤਾਂ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਹਵਾਲਗੀ ਬਿੱਲ ਦੇ ਵਿਰੋਧ ਨੂੰ ਲੈ ਕੇ ਸ਼ੁਰੂ ਹੋਇਆ ਪ੍ਰਦਰਸ਼ਨ ਕਈ ਮੰਗਾਂ ਮਨਾਉਣ ਦੀ ਜ਼ਿੱਦ 'ਤੇ ਪੁੱਜ ਗਿਆ ਹੈ। ਬੀਤੇ ਦਿਨੀਂ ਪ੍ਰਦਰਸ਼ਨਕਾਰੀਆਂ ਵਲੋਂ ਟੂਰਿਸਟ ਇਲਾਕਿਆਂ ਅਤੇ ਬਾਜ਼ਾਰਾਂ 'ਚ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਕਾਰਨ ਕਈ ਸ਼ਾਪਿੰਗ ਮਾਲਜ਼ ਨੂੰ ਦਰਵਾਜ਼ੇ ਬੰਦ ਕਰਨੇ ਪੈ ਗਏ ਸਨ। ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਕਈ ਵਾਰ ਝੜਪ ਵੀ ਹੋ ਚੁੱਕੀ ਹੈ। ਪੁਲਸ ਹੰਝੂ ਗੈਸ ਦੇ ਗੋਲੇ ਛੱਡ ਕੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।


Related News